ਜਲੰਧਰ— ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਬਜਟ 'ਚ ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਸਸਤਾ ਕੀਤਾ ਹੈ, ਜਿਸ ਨਾਲ ਮੰਗਲਵਾਰ ਨੂੰ ਜਲੰਧਰ 'ਚ ਪੈਟਰੋਲ ਦੀ ਕੀਮਤ 70.95 ਰੁਪਏ ਤੇ ਡੀਜ਼ਲ ਦੀ 65.09 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਸੋਮਵਾਰ ਨੂੰ ਪੈਟਰੋਲ ਦੀ ਕੀਮਤ 75.95 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ 66.05 ਰੁਪਏ ਲਿਟਰ ਰਹੀ ਸੀ।
ਦੱਸਣਯੋਗ ਹੈ ਕਿ ਸੂਬੇ 'ਚ ਪੈਟਰੋਲ ਦੀ ਕੀਮਤ ਜਦੋਂ 89 ਰੁਪਏ ਤਕ ਪਹੁੰਚ ਗਈ ਸੀ, ਉਦੋਂ ਮੰਗ ਦੇ ਬਾਵਜੂਦ ਕੈਪਟਨ ਸਰਕਾਰ ਨੇ 1 ਰੁਪਿਆ ਵੀ ਘੱਟ ਨਹੀਂ ਕੀਤਾ ਸੀ ਪਰ ਹੁਣ ਚੋਣਾਂ ਆਉਂਦੇ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੈਟ ਘਟਾਉਣ ਦਾ ਹੈਰਾਨੀਜਨਕ ਫੈਸਲਾ ਕਰ ਦਿੱਤਾ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਵੈਟ ਦਾ 1 ਰੁਪਿਆ ਘੱਟ ਕਰਨ ਨਾਲ ਸਰਕਾਰ ਨੂੰ 520 ਕਰੋੜ ਰੁਪਏ ਦਾ ਘੱਟ ਰੈਵੇਨਿਊ ਆਵੇਗਾ। ਹੁਣ ਖੁਦ ਉਨ੍ਹਾਂ ਦਾ ਮੰਨਣਾ ਹੈ ਕਿ ਸਰਹੱਦੀ ਸੂਬਿਆਂ ਦੇ ਬਰਾਬਰ ਕੀਮਤਾਂ ਕਰਨ ਨਾਲ ਰੈਵੇਨਿਊ ਵਧੇਗਾ। ਸਰਕਾਰ ਵੱਲੋਂ ਕੀਮਤਾਂ ਘਟਾਉਣ ਨਾਲ ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਜਾ ਕੇ ਪੈਟਰੋਲ ਭਰਵਾਉਣ ਵਾਲੇ ਲੋਕ ਹੁਣ ਪੰਜਾਬ 'ਚ ਹੀ ਖਰੀਦਦਾਰੀ ਕਰਨਗੇ, ਜਿਸ ਨਾਲ ਖਪਤ ਵਧੇਗੀ ਅਤੇ ਖਜ਼ਾਨੇ 'ਚ ਮਾਲੀਆ ਵਧੇਗਾ।
ਪੰਜਾਬ ਦੇ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਕੀਮਤਾਂ-

ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 71 ਰੁਪਏ 52 ਪੈਸੇ ਅਤੇ ਡੀਜ਼ਲ ਦੀ 65 ਰੁਪਏ 62 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ 'ਚ ਪੈਟਰੋਲ 71 ਰੁਪਏ 42 ਪੈਸੇ 'ਤੇ ਆ ਗਿਆ ਹੈ ਅਤੇ ਡੀਜ਼ਲ ਦੀ ਕੀਮਤ 65 ਰੁਪਏ 52 ਪੈਸੇ ਪ੍ਰਤੀ ਲਿਟਰ ਹੈ। ਪਟਿਆਲਾ 'ਚ ਪੈਟਰੋਲ ਦੀ ਕੀਮਤ 71 ਰੁਪਏ 33 ਪੈਸੇ ਅਤੇ ਡੀਜ਼ਲ ਦੀ ਕੀਮਤ 65 ਰੁਪਏ 44 ਪੈਸੇ ਪ੍ਰਤੀ ਲਿਟਰ ਹੈ।
ਮੋਹਾਲੀ 'ਚ ਪੈਟਰੋਲ 71 ਰੁਪਏ 69 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਘੱਟ ਕੇ 65 ਰੁਪਏ 77 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉੱਥੇ ਹੀ, ਚੰਡੀਗੜ੍ਹ 'ਚ ਅੱਜ ਪੈਟਰੋਲ ਦੀ ਕੀਮਤ 67 ਰੁਪਏ 15 ਪੈਸੇ ਪ੍ਰਤੀ ਲਿਟਰ ਹੈ ਅਤੇ ਡੀਜ਼ਲ ਦੀ ਕੀਮਤ 63 ਰੁਪਏ 03 ਪੈਸੇ ਹੈ। ਪੰਜਾਬ ਤੇ ਚੰਡੀਗੜ੍ਹ ਦੀਆਂ ਪੈਟਰੋਲ ਕੀਮਤਾਂ 'ਚ ਪਹਿਲਾਂ 10-11 ਰੁਪਏ ਦਾ ਫਰਕ ਸੀ, ਜੋ ਹੁਣ ਘੱਟ ਕੇ ਤਕਰੀਬਨ 4-5 ਰੁਪਏ ਦਾ ਰਹਿ ਗਿਆ ਹੈ। ਹਰਿਆਣਾ ਦੀ ਗੱਲ ਕਰੀਏ ਤਾਂ ਸੋਨੀਪਤ 'ਚ ਪੈਟਰੋਲ ਦੀ ਕੀਮਤ ਅੱਜ 71 ਰੁਪਏ 45 ਪੈਸੇ ਅਤੇ ਡੀਜ਼ਲ ਦੀ ਕੀਮਤ 65 ਰੁਪਏ 66 ਰੁਪਏ ਦਰਜ ਕੀਤੀ ਗਈ।
ਅਮਰੀਕਾ ਤੋਂ 30 ਲੱਖ ਟਨ ਕੱਚਾ ਤੇਲ ਦਰਾਮਦ ਕਰੇਗੀ ਇੰਡੀਅਨ ਆਇਲ
NEXT STORY