ਨਵੀਂ ਦਿੱਲੀ– ਪੈਟਰੋਲ ਅਤੇ ਡੀਜ਼ਲ ਦੇ ਨਾਲ ਸਰ੍ਹੋਂ ਦੇ ਤੇਲ ਦੀ ਉੱਚੀ ਕੀਮਤ ਨੇ ਕੀ ਤੁਹਾਡਾ ਬਜਟ ਵਿਗਾੜ ਦਿੱਤਾ ਹੈ? ਜੇ ਹਾਂ ਤਾਂ ਛੇਤੀ ਹੀ ਤੁਹਾਨੂੰ ਇਕ ਹੋਰ ਝਟਕਾ ਲੱਗਣ ਵਾਲਾ ਹੈ। ਬਿਸਕੁਟ ਤੋਂ ਲੈ ਕੇ ਬਿਊਟੀ ਪ੍ਰੋਡਕਟਸ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਮਾਰਜਨ ’ਤੇ ਦਬਾਅ ਨੂੰ ਦੇਖਦੇ ਹੋਏ ਕੰਪਨੀਆਂ ਕੀਮਤਾਂ ਵਧਾਉਣ ਬਾਰੇ ਸੋਚ ਰਹੀਆਂ ਹਨ।
ਕੰਜਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਸੇਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਏਰਿਕ ਬ੍ਰੈਗਾਂਜਾ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਅਸੀਂ ਕੀਮਤਾਂ ਨਹੀਂ ਵਧਾਈਆਂ ਹਨ। ਫੈਸਟੀਵਲ ਸੀਜ਼ਨ ਨੂੰ ਦੇਖਦੇ ਹੋਏ ਕੰਪਨੀਆਂ ਨੇ ਕੀਮਤਾਂ ਨਹੀਂ ਵਧਾਈਆਂ। ਇਸ ਤਿਮਾਹੀ ਕੀਮਤਾਂ ’ਚ 5 ਫੀਸਦੀ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਕਮੋਡਿਟੀ ਦੀਆਂ ਵਧਦੀਆਂ ਕੀਮਤਾਂ ਹਨ। ਉਨ੍ਹਾਂ ਨੇ ਕਿਹਾ ਕਿ ਕੀਮਤਾਂ ’ਚ ਹੋਣ ਵਾਲਾ ਵਾਧਾ ਇਕੋ ਜਿਹਾ ਨਹੀਂ ਹੋਵੇਗਾ ਕਿਉਂਕਿ ਕੁੱਝ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਧਾ ਚੁੱਕੀਆਂ ਹਨ। ਪੱਖੇ, ਕੂਲਰ ਅਤੇ ਕਿਚਨ ਅਪਲਾਇੰਸੇਜ਼ ਬਣਾਉਣ ਵਾਲੀ ਓਰੀਐਂਟ ਇਲੈਕਟ੍ਰਿਕ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ’ਚ ਕਮੋਡਿਟੀ ਦੀਆਂ ਕੀਮਤਾਂ ’ਚ ਤੇਜੀ਼ ਹੈ। ਪਲਾਸਟਿਕ, ਸਟੀਲ ਅਤੇ ਕਾਪਰ ਦੀਆਂ ਕੀਮਤਾਂ ’ਚ ਜ਼ਿਆਦਾ ਵਾਧਾ ਹੋਇਆ ਹੈ। ਓਰੀਐਂਟ ਪ੍ਰੋਡਕਟਸ ਦੀਆਂ ਕੀਮਤਾਂ ’ਚ 4 ਤੋਂ 7 ਫੀਸਦੀ ਵਾਧਾ ਕਰ ਸਕਦੀ ਹੈ।
ਬ੍ਰਿਟਾਨੀਆ ਕਰ ਸਕਦੀ ਹੈ 10 ਫੀਸਦੀ ਵਾਧਾ
ਦੇਸ਼ ਦੀ ਸਭ ਤੋਂ ਵੱਡੀ ਬਿਸਕੁਟ ਕੰਪਨੀ ਬ੍ਰਿਟਾਨੀਆ ਵੀ ਪ੍ਰੋਡਕਟਸ ਦੀਆਂ ਕੀਮਤਾਂ ਵਧਾਉਣ ਬਾਰੇ ਸੋਚ ਰਹੀ ਹੈ। ਕੰਪਨੀ ਕੀਮਤਾਂ ’ਚ 10 ਫੀਸਦੀ ਤੱਕ ਦਾ ਵਾਧਾ ਕਰ ਸਕਦੀ ਹੈ। ਕੰਪਨੀ ਨੇ ਕਿਹਾ ਕਿ ਕਣਕ, ਸ਼ੂਗਰ, ਪਾਮ ਆਇਲ ਦੀਆਂ ਕੀਮਤਾਂ ਵਧਣ ਕਾਰਨ ਪ੍ਰੋਡਕਟਸ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਕੰਪਨੀ ਨੇ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਕੀਮਤਾਂ 1 ਫੀਸਦੀ ਤੱਕ ਵਧਾਈਆਂ ਸਨ। ਫਿਰ ਦੂਜੀ ਤਿਮਾਹੀ ’ਚ 4 ਫੀਸਦੀ ਅਤੇ ਤੀਜੀ ਤਿਮਾਹੀ ’ਚ 8 ਫੀਸਦੀ ਵਾਧਾ ਕੀਤਾ ਗਿਆ ਸੀ।
ਡਾਬਰ ਨੇ ਵੀ ਕੀਤਾ ਕੀਮਤਾਂ ’ਚ ਵਾਧਾ
ਸਾਲ 2021 ਦੀ ਸ਼ੁਰੂਆਤ ਤੋਂ ਹੀ ਕੀਮਤਾਂ ’ਚ ਤੇਜੀ਼ ਦਾ ਰੁਖ ਹੈ। ਇਸ ਦਾ ਕਾਰਨ ਇਹ ਹੈ ਕਿ ਕੋਰੋਨਾ ਦੀ ਮਹਾਮਾਰੀ ਤੋਂ ਬਾਅਦ ਦੁਨੀਆ ਭਰ ’ਚ ਆਰਥਿਕ ਸਰਗਰਮੀਆਂ ਮੁੜ ਪਟੜੀ ’ਤੇ ਆ ਰਹੀਆਂ ਹਨ। ਭਾਰਤ ’ਚ ਦਸੰਬਰ ’ਚ ਥੋਕ ਮੁੱਲ ਆਧਾਰਿਤ ਮਹਿੰਗਾਈ ਦੀ ਦਰ ’ਚ ਉਛਾਲ ਆਇਆ ਹੈ। ਡਾਬਰ ਨੇ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਉਸ ਨੇ ਕਿਹਾ ਕਿ ਹਨੀਟਸ, ਪੁਦੀਨ ਹਰਾ ਅਤੇ ਚਵਨਪ੍ਰਾਸ਼ ਦੀਆਂ ਕੀਮਤਾਂ ’ਚ 10 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ।
ਮਸਾਲਿਆਂ ਦੀ ਵਧਦੀ ਮਹਿੰਗਾਈ ਨੇ ਵਿਗਾੜਿਆ ਖਾਣੇ ਦਾ ਸੁਆਦ
NEXT STORY