ਨਵੀਂ ਦਿੱਲੀ (ਇੰਟ.) – ਬਿਸਲੇਰੀ ਵਿਕਣ ਦੀਆਂ ਖਬਰਾਂ ਦਰਮਿਆਨ ਇਕ ਖਬਰ ਇਹ ਵੀ ਆਈ ਕਿ ਕੰਪਨੀ ਦੇ ਮਾਲਕ ਰਮੇਸ਼ ਚੌਹਾਨ ਦੀ ਇਕਲੌਤੀ ਬੇਟੀ ਜਯੰਤੀ ਚੌਹਾਨ ਕਾਰੋਬਾਰ ਨਹੀਂ ਸੰਭਾਲਣਾ ਚਾਹੁੰਦੀ। ਰਮੇਸ਼ ਚੌਹਾਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਕੋਲ ਕਾਰੋਬਾਰ ਸੰਭਾਲਣ ਲਈ ਕੋਈ ਉਤਰਾਧਿਕਾਰੀ ਨਹੀਂ ਹੈ ਅਤੇ ਇਸੇ ਕਾਰਨ ਉਹ ਕੰਪਨੀ ਨੂੰ ਵੇਚ ਰਹੇ ਹਨ। ਇਸ ਖਬਰ ਤੋਂ ਬਾਅਦ ਅਜਿਹੇ ਲੋਕਾਂ ਦੀ ਲਾਈਨ ਲੱਗ ਗਈ ਜੋ ਜਯੰਤੀ ਨੂੰ ਕਟਹਿਰੇ ’ਚ ਖੜ੍ਹਾ ਕਰਨ ਲੱਗੇ, ਪਰ ਜਯੰਤੀ ਨੇ ਇਕ ਵੱਡੀ ਡੀਲ ਨਾਲ ਅਜਿਹੇ ਲੋਕਾਂ ਨੂੰ ਜਵਾਬ ਦਿੱਤਾ ਹੈ। ਜਯੰਤੀ ਚੌਹਾਨ ਦੀ ਅਗਵਾਈ ’ਚ ਬਿਸਲੇਰੀ ਨੇ ਵੱਡੀ ਡੀਲ ਕੀਤੀ ਹੈ। ਆਈ. ਪੀ. ਐੱਲ. ਦੀ ਟੀਮ ਨਾਲ ਬਿਸਲੇਰੀ ਨੇ ਹੱਥ ਮਿਲਾਇਆ ਹੈ। ਭਾਰਤ ਦੀ ਪੈਕੇਜ਼ਡ ਡ੍ਰਿਕਿੰਗ ਵਾਟਰ ਬ੍ਰਾਂਡ ਬਿਸਲੇਰੀ ਆਈ. ਪੀ. ਐੱਲ. ਦੀ ਟੀਮ ਗੁਜਰਾਤ ਟਾਈਟਨਸ ਦੀ ਹਾਈਡ੍ਰੇਸ਼ਨ ਪਾਰਟਨਰ ਬਣੀ ਹੈ।
ਇਹ ਵੀ ਪੜ੍ਹੋ : ਸਿਰਫ਼ 2023 ਰੁਪਏ 'ਚ ਲਓ ਹਵਾਈ ਯਾਤਰਾ ਦਾ ਆਨੰਦ, Indigo ਨੇ ਅੱਜ ਤੋਂ ਸ਼ੁਰੂ ਕੀਤੀ ਸੇਲ
ਜਾਣਕਾਰੀ ਮੁਤਾਬਕ ਕੰਪਨੀ ਨੇ ਇਹ ਡੀਲ 3 ਸਾਲਾਂ ਲਈ ਕੀਤੀ ਹੈ। ਸਾਲ ਆਈ. ਪੀ. ਐੱਲ. 2023 ਨਾਲ ਇਸ ਡੀਲ ਦੀ ਸ਼ੁਰੂਆਤ ਹੋ ਰਹੀ ਹੈ। ਬਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ ਵਾਈਸ ਚੇਅਰਮੈਨ ਜਯੰਤੀ ਚੌਹਾਨ ਨੇ ਵੀ ਆਪਣੇ ਲਿੰਕਡਇਨ ਪੋਸਟ ’ਤੇ ਇਸ ਡੀਲ ਨੂੰ ਲੈ ਕੇ ਪੋਸਟ ਕੀਤਾ ਹੈ ਅਤੇ ਕੰਪਨੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਇਸ ਕਦਮ ਨੂੰ ਅੱਗੇ ਵੀ ਜਾਰੀ ਰੱਖਾਂਗੇ ਅਤੇ ਕ੍ਰਿਕਟ ਤੋਂ ਇਲਾਵਾ ਬਾਕੀ ਹੋਰ ਸਪੋਰਟਸ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ।
ਇਹ ਵੀ ਪੜ੍ਹੋ : ਮਹਿੰਗੇ ਕਰੂਡ ’ਤੇ ਘਟੇਗੀ ਦੇਸ਼ ਦੀ ਨਿਰਭਰਤਾ, ਗ੍ਰੀਨ ਐਨਰਜੀ ਸੈਕਟਰ ਹੋਵੇਗਾ ਆਤਮਨਿਰਭਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪ੍ਰਾਪਰਟੀ ’ਚ ਨਿਵੇਸ਼ ਕਰ ਕੇ ਫਸੇ ਪੰਜਾਬੀ NRI, ਮੁਨਾਫ਼ੇ ਦੀ ਬਜਾਏ ਹੋ ਰਿਹਾ ਹੈ ਨੁਕਸਾਨ
NEXT STORY