ਨਵੀਂ ਦਿੱਲੀ- ਕ੍ਰਿਪਟੋਕਰੰਸੀ ਬਿਟਕੁਆਇਨ ਇਨੀਂ ਦਿਨੀਂ ਜਿੱਥੇ ਚੀਨ ਤੇ ਅਮਰੀਕਾ ਵਿਚ ਸਖ਼ਤੀ ਦਾ ਸਾਹਮਣਾ ਕਰਨ ਦੇ ਡਰੋਂ ਡਿੱਗ ਰਹੀ ਹੈ, ਉੱਥੇ ਹੀ ਟੈਸਲਾ ਤੇ ਸਪੈਸ ਐਕਸ ਦੇ ਸੰਸਥਾਪਕ ਐਲਨ ਮਸਕ ਦੇ ਇਸ਼ਾਰੇ 'ਤੇ ਵੀ ਖੂਬ ਨੱਚ ਰਹੀ ਹੈ। ਦਰਅਸਲ, ਬਿਟਕੁਆਇਨ ਵਿਚ ਉਨ੍ਹਾਂ ਦੀ ਇਸ ਸਮੇਂ ਵੱਡੀ ਹੋਲਡਿੰਗ ਹੈ।
ਮਸਕ ਦੇ ਇਕ ਟਵੀਟ ਹੁੰਦੇ ਹੀ ਜਿੱਥੇ ਇਹ ਪਿੱਛੇ ਜਿਹੇ 17 ਫ਼ੀਸਦੀ ਡਿੱਗ ਗਈ ਸੀ, ਉੱਥੇ ਹੀ ਇਕ ਵਾਰ ਫਿਰ ਮਕਸ ਦੇ ਟਵੀਟ ਨਾਲ ਬੀਤੇ ਦਿਨ 12 ਫ਼ੀਸਦੀ ਤੱਕ ਉਛਲ ਕੇ ਲਗਭਗ 40,000 ਡਾਲਰ 'ਤੇ ਪਹੁੰਚ ਗਈ। ਐਲਨ ਮਸਕ ਨੇ ਟਵੀਟ ਕੀਤਾ ਕਿ ਕ੍ਰਿਪਟੋਕਰੰਸੀ ਡੋਜੀ ਵਿਕਸਤ ਕਰਨ ਲਈ ਉਹ ਸਹਾਇਤਾ ਚਾਹੁੰਦੇ ਹਨ।
ਉਨ੍ਹਾਂ ਟਵੀਟ ਕੀਤਾ, "ਜੇਕਰ ਤੁਸੀਂ ਡੋਜੀ ਨੂੰ ਵਿਕਸਤ ਕਰਨ ਵਿਚ ਮਦਦ ਕਰ ਸਕਦੇ ਹੋ ਤਾਂ ਗਿਟਹੱਬ ਤੇ http://reddit.com/r/dogecoin/ @dogecoin_devs 'ਤੇ ਵਿਚਾਰ ਦਿਓ।" ਮਸਕ ਨੇ ਇਹ ਵੀ ਕਿਹਾ ਕਿ ਵਾਤਾਵਰਣ ਸਬੰਧੀ ਚਿੰਤਾ ਦੂਰ ਕਰਨ ਦੇ ਮੱਦੇਨਜ਼ਰ ਬਿਟਕੁਆਨ ਸਬੰਧੀ ਉਨ੍ਹਾਂ ਉਤਰੀ ਅਮਰੀਕੀ ਬਿਟਕੁਆਇਨ ਮਾਈਨਰਾਂ ਨਾਲ ਗੱਲਬਾਤੀ ਕੀਤੀ ਹੈ। ਇਸ ਦੇ ਮਗਰੋਂ ਹੀ ਇਹ 12 ਫ਼ੀਸਦੀ ਚੜ੍ਹ ਕੇ 40 ਹਜ਼ਾਰ ਡਾਲਰ ਦੇ ਨੇੜੇ ਪਹੁੰਚ ਗਿਆ। ਹਾਲਾਂਕਿ, ਪਿਛਲੇ ਮਹੀਨੇ ਦੇ ਰਿਕਾਰਡ ਉੱਚ ਪੱਧਰ ਤੋਂ ਇਹ ਹੁਣ ਵੀ 40 ਫ਼ੀਸਦੀ ਹੇਠਾਂ ਹੈ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ 3 ਰੁਪਏ ਤੋਂ ਵੱਧ ਦਾ ਉਛਾਲ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ
ਇਸ ਤੋਂ ਪਹਿਲਾਂ ਮਸਕ ਨੇ 12 ਮਈ ਨੂੰ ਕਿਹਾ ਸੀ ਕਿ ਟੈਸਲਾ ਵਾਤਾਵਰਣ ਚਿੰਤਾਵਾ ਕਾਰਨ ਕਾਰਾਂ ਦੀ ਬੁਕਿੰਗ ਲਈ ਬਿਟਕੁਆਇਨ ਸਵੀਕਾਰ ਨਹੀਂ ਕਰੇਗੀ ਅਤੇ ਇਸ ਵਿਚ 150 ਕਰੋੜ ਡਾਲਰ ਦੀ ਹੋਲਿਡੰਗ ਵੀ ਖ਼ਤਮ ਕਰ ਸਕਦੀ ਹੈ ਪਰ ਇਸ ਦੇ ਅਗਲੇ ਹੀ ਦਿਨ ਮਸਕ ਨੇ ਸਫਾਈ ਦਿੱਤੀ ਕਿ ਉਹ ਹੋਲਡਿੰਗ ਨਹੀਂ ਵੇਚ ਰਹੇ ਹਨ। ਗੌਰਤਲਬ ਹੈ ਕਿ ਚੀਨ ਵਿਚ ਬੈਂਕ ਅਤੇ ਆਨਲਾਈਨ ਪੇਮੈਂਟ ਮੰਚਾਂ 'ਤੇ ਕ੍ਰਿਪਟੋਕਰੰਸੀ ਨਾਲ ਜੁੜੀਆਂ ਸੇਵਾਵਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਅਤੇ ਨਿਵੇਸ਼ਕਾਂ ਨੂੰ ਕ੍ਰਿਪਟੋ ਟ੍ਰੇਡਿੰਗ ਖਿਲਾਫ਼ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਫੋਨ ਖ਼ਰੀਦਣਾ ਹੈ ਤਾਂ ਕਰੋ ਥੋੜ੍ਹਾ ਇੰਤਜ਼ਾਰ, ਸੈਮਸੰਗ ਕਰਨ ਜਾ ਰਿਹੈ ਇਹ ਧਮਾਕਾ
ਦੁਨੀਆ ਭਰ ’ਚ ਵਧ ਰਹੀ ਸਟੀਲ ਦੀ ਮੰਗ ਦਰਮਿਆਨ ਸਾਹਮਣੇ ਆਈ ਚੀਨ ਦੀ ਚਲਾਕੀ
NEXT STORY