ਨਵੀਂ ਦਿੱਲੀ (ਇੰਟ.)–ਦੁਨੀਆ ਦੀਆਂ ਪ੍ਰਮੁੱਖ ਕ੍ਰਿਪਟੋ ਕਰੰਸੀਜ਼ ਦੀ ਕੀਮਤ ’ਚ ਗਿਰਾਵਟ ਦਾ ਸਿਲਸਿਲਾ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਇਸ ਨਾਲ ਗਲੋਬਲ ਕ੍ਰਿਪਟੋ ਕਰੰਸੀ ਮਾਰਕੀਟ ਕੈਪ 2.35 ਲੱਖ ਕਰੋੜ ਡਾਲਰ ਰਹਿ ਗਿਆ। ਦੁਨੀਆ ਦੀ ਸਭ ਤੋਂ ਵੱਡੀ, ਸਭ ਤੋਂ ਪੁਰਾਣੀ ਅਤੇ ਸਭ ਤੋਂ ਲੋਕਪ੍ਰਿਯ ਕ੍ਰਿਪਟੋ ਕਰੰਸੀ ਬਿਟਕੁਆਈਨ ਦੀ ਕੀਮਤ ’ਚ ਪਿਛਲੇ 7 ਦਿਨਾਂ ’ਚ 10 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਾਲ-ਨਾਲ ਈਥਰੀਅਮ, ਪੋਲਕਾਡਾਟ, ਡਾਜ਼ਕੁਆਈਨ ਅਤੇ ਸ਼ੀਬਾ ਇਨੂ ਦੀਆਂ ਕੀਮਤਾਂ ’ਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਬਿਟਕੁਆਈਨ ਦੀ ਕੀਮਤ ਇਕ ਮਹੀਨਾ ਪਹਿਲਾਂ 68,000 ਡਾਲਰ ਤੋਂ ਪਾਰ ਪਹੁੰਚ ਗ ਸੀ ਪਰ ਉਸ ਤੋਂ ਬਾਅਦ ਇਸ ’ਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ 40 ਸਾਲ ਪਹਿਲਾਂ ਚੋਰੀ ਹੋਈ ਮੂਰਤੀ
ਕੁਆਈਨਗਿਕੋਡਾਟਕਾਮ ਮੁਤਾਬਕ ਬਿਟਕੁਆਈਨ ਦੀ ਕੀਮਤ ’ਚ ਸ਼ਨੀਵਾਰ ਨੂੰ 0.2 ਫੀਸਦੀ ਗਿਰਾਵਟ ਆਈ ਅਤੇ ਇਹ ਸਵੇਰੇ 48,244.79 ਡਾਲਰ ’ਤੇ ਟ੍ਰੇਡ ਕਰ ਰਹੀ ਸੀ। ਕ੍ਰਿਪਟੋ ਐਕਸਚੇਂਜ ਵਜ਼ੀਰਐਕਸ ਮੁਤਾਬਕ ਦੁਪਹਿਰ ਬਾਅਦ 3 ਵਜੇ ਬਿਟਕੁਆਈਨ 0.92 ਫੀਸਦੀ ਦੀ ਤੇਜੀ਼ ਨਾਲ 48,539 ਡਾਲਰ ਯਾਨੀ 39,14,000 ਰੁਪਏ ’ਤੇ ਟਰੇਡ ਕਰ ਰਹੀ ਸੀ। ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋ ਈਥਰ 1.97 ਫੀਸਦੀ ਗਿਰਾਵਟ ਨਾਲ 4011 ਡਾਲਰ ਯਾਨੀ 3,23,500 ਰੁਪਏ ’ਤੇ ਟ੍ਰੇਡ ਕਰ ਰਹੀ ਸੀ।
ਇਹ ਵੀ ਪੜ੍ਹੋ : ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ 40 ਸਾਲ ਪਹਿਲਾਂ ਚੋਰੀ ਹੋਈ ਮੂਰਤੀ
ਡਾਜਕੁਆਈਨ ’ਚ ਵੀ ਗਿਰਾਵਟ
ਇਸ ਤਰ੍ਹਾਂ ਮੀਮ ਕ੍ਰਿਪਟੋ ਡਾਜਕੁਆਈਨ ’ਚ 0.2 ਫੀਸਦੀ ਗਿਰਾਵਟ ਆਈ ਹੈ ਜਦ ਕਿ ਸ਼ੀਬਾ ਇਨੂ ’ਚ 0.6 ਫੀਸਦੀ ਗਿਰਾਵਟ ਦੇਖੀ ਜਾ ਰਹੀ ਹੈ। ਨਾਲ ਹੀ ਲਾਈਟਕੁਆਈਨ, ਐਕਸ. ਆਰ. ਪੀ., ਯੂਨੀਸਵੈਪ, ਕਾਰਡੈਨੋ, ਸੋਲਾਨਾ ਅਤੇ ਪਾਲੀਗਾਨ ’ਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਦੂਜੇ ਪਾਸੇ ਐਕਸ. ਵੀ. ਐਕਸ. ਵਿਚ ਸਭ ਤੋਂ ਵੱਧ 12.90 ਫੀਸਦੀ ਦੀ ਤੇਜੀ਼ ਆਈ ਹੈ।
ਇਹ ਵੀ ਪੜ੍ਹੋ : ਫਰਾਂਸ ਦੇ PM ਜੀਨ ਨੇ ਕਿਹਾ-ਕ੍ਰਿਸਮਸ ਮਨਾਓ ਪਰ ਕੋਵਿਡ ਰੋਕੂ ਨਿਯਮਾਂ ਦਾ ਕਰੋ ਪਾਲਣ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੋਬਲ ਨਾਲ ਸਨਮਾਨਿਤ ਅਰਥਸ਼ਾਸਤਰੀ ਨੇ ਕਿਹਾ, ਮੋਬਾਇਲ ਇੰਟਰਨੈੱਟ ਰਾਹੀਂ ਸਮੁੱਚਾ ਵਿਕਾਸ ਸੰਭਵ
NEXT STORY