ਨਵੀਂ ਦਿੱਲੀ : ਕੋਰੋਨਾ ਲਾਗ ਦੀ ਬੀਮਾਰੀ (ਕੋਵਿਡ-19) ਨੇ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੌਮਾਂਤਰੀ ਲੇਬਰ ਸੰਗਠਨ (ਆਈ. ਐੱਲ. ਓ.) ਦੀ ਹਾਲ ਹੀ ਦੀ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਕੋਰੋਨਾ ਲਾਗ ਦੀ ਬੀਮਾਰੀ ਨਾਲ 81 ਮਿਲੀਅਨ ਲੋਕ ਬੇਰੋਜ਼ਗਾਰ ਹੋ ਗਏ ਹਨ ਜਾਂ ਆਪਣੀਆਂ ਨੌਕਰੀਆਂ ਗੁਆਈਆਂ ਹਨ।
ਆਈ. ਐੱਲ. ਓ ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਡਾਇਰੈਕਟਰ ਚਿਹੋਕੋ ਅਸਾਦਾ ਨੇ ਦੱਸਿਆ ਕਿ ਕੋਵਿਡ-19 ਨਾਲ ਇਹ ਖੇਤਰ ਪੂਰੀ ਦੁਨੀਆ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੇ ਮੁਤਾਬਕ ਇਸ ਖੇਤਰ ’ਚ ਜ਼ਿਆਦਾਤਰ ਮਜ਼ਦੂਰ ਦੂਜੀ ਥਾਂ ਕੇ ਕੰਮ ਕਰਦੇ ਹਨ। ਅਜਿਹੇ ’ਚ ਕੋਵਿਡ-19 ਕਾਰਣ ਉਨ੍ਹਾਂ ਕੋਲ ਨਾ ਤਾਂ ਰੋਜ਼ਗਾਰ ਰਿਹਾ ਹੈ ਅਤੇ ਨਾ ਹੀ ਇੰਨੇ ਪੈਸੇ ਬਚੇ ਹਨ ਕਿ ਉਹ ਆਪਣੇ ਘਰ ਆਸਾਨੀ ਨਾਲ ਵਾਪਸ ਪਹੁੰਚ ਸਕਣ। ਅਜਿਹੇ ’ਚ ਏਸ਼ੀਆ-ਪ੍ਰਸ਼ਾਂਤ ਦੇ ਇਨ੍ਹਾਂ ਦੇਸ਼ਾਂ ’ਚ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਅਮਰੀਕਾ ’ਤੇ ਚੜਿ੍ਹਆ ਭਾਰਤੀ ਹਲਦੀ ਦਾ ਰੰਗ, ਕੌਮਾਂਤਰੀ ਉਤਪਾਦਨ ’ਚ 80 ਫ਼ੀਸਦੀ ਯੋਗਦਾਨ
ਰੋਜ਼ਗਾਰ ਦੇ ਮੌਕਿਆਂ ’ਚ ਆਈ ਗਿਰਾਵਟ
ਆਈ. ਐੱਲ. ਓ. ਦੀ ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਤੋਂ ਬਾਅਦ ਏਸ਼ੀਆ-ਪ੍ਰਸ਼ਾਂਤ ’ਚ ਰੋਜ਼ਗਾਰ ਦੇ ਮੌਕੇ 4.2 ਫੀਸਦੀ ਘੱਟ ਹੋਏ ਹਨ, ਜਿਨ੍ਹਾਂ ਨੂੰ ਜੇ ਔਰਤਾਂ ਅਤੇ ਮਰਦਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲੜੀਵਾਰ 4.6 ਫੀਸਦੀ ਅਤੇ 4 ਫੀਸਦੀ ਹੈ। ਉਥੇ ਹੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਨੌਜਵਾਨਾਂ ਨੂੰ ਇਸ ਮਹਾਮਾਰੀ ’ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ’ਚ ਜ਼ਿਆਦਾਤਰ ਦੀ ਨੌਕਰੀ ਜਾਂ ਤਾਂ ਚਲੀ ਗਈ ਜਾਂ ਫਿਰ ਉਨ੍ਹਾਂ ਦੇ ਕੰਮ ਕਰਨ ਦੇ ਘੰਟੇ ਘੱਟ ਹੋ ਗਏ।
ਇਸ ਖੇਤਰ ’ਚ ਗਈਆਂ ਸਭ ਤੋਂ ਜ਼ਿਆਦਾ ਨੌਕਰੀਆਂ
ਆਈ. ਐੱਲ. ਓ. ਦੀ ਰਿਪੋਰਟ ਮਤਾਬਕ ਸਭ ਤੋਂ ਜ਼ਿਆਦਾ ਦੱਖਣੀ ਏਸ਼ੀਆ ’ਚ ਕੋਰੋਨਾ ਮਹਾਮਾਰੀ ਕਾਰਣ ਨੌਕਰੀਆਂ ਗਈਆਂ ਹਨ, ਜੋ 50 ਮਿਲੀਅਨ ਦੇ ਲਗਭਗ ਹੈ। ਉਥੇ ਹੀ ਪੂਰਬੀ ਏਸ਼ੀਆ ’ਚ 16 ਲੱਖ ਨੌਕਰੀਆਂ ਗਈਆਂ ਹਨ। ਇਸ ਦੇ ਨਾਲ ਹੀ ਦੱਖਣੀ ਏਸ਼ੀਆ ਅਤੇ ਪ੍ਰਸ਼ਾਂਤ ਟਾਪੂ ’ਤੇ ਲੜੀਵਾਰ 14 ਮਿਲੀਅਨ ਅਤੇ ਡੇਢ ਮਿਲੀਅਨ ਲੋਕ ਬੇਰੋਜ਼ਗਾਰ ਹੋਏ ਹਨ।
ਅਮਰੀਕਾ ’ਤੇ ਚੜ੍ਹਿਆ ਭਾਰਤੀ ਹਲਦੀ ਦਾ ਰੰਗ, ਕੌਮਾਂਤਰੀ ਉਤਪਾਦਨ ’ਚ 80 ਫ਼ੀਸਦੀ ਯੋਗਦਾਨ
NEXT STORY