ਨਵੀਂ ਦਿੱਲੀ - ਵਿਸ਼ਵ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਦੀਆਂ ਕੀਮਤਾਂ ਵਿਚ ਛਾਲ ਵੇਖੀ ਗਈ ਅਤੇ ਪਹਿਲੀ ਵਾਰ ਸਾਰੇ ਰਿਕਾਰਡ ਤੋੜਦੇ ਹੋਏ ਇਹ 60,000 ਡਾਲਰ ਦੇ ਪਾਰ ਪਹੁੰਚ ਗਈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ 1.9 ਟ੍ਰਿਲੀਅਨ ਡਾਲਰ ਦੀ ਸਹਾਇਤਾ ਦੇ ਆਦੇਸ਼ ਦੇ ਬਾਅਦ ਤੋਂ ਹੀ ਬਾਜ਼ਾਰ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸਦਾ ਅਸਰ ਬਿਟਕੁਆਇਨ ਉੱਤੇ ਵੀ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਚ 2020 ਵਿਚ ਇਕ ਬਿਟਕੁਆਇਨ ਦੀ ਕੀਮਤ ਸਿਰਫ 5000 ਡਾਲਰ ਸੀ ਜੋ ਹੁਣ 60 ਹਜ਼ਾਰ ਡਾਲਰ ਨੂੰ ਪਾਰ ਕਰ ਗਈ ਹੈ। ਅਰਥਾਤ ਇਕ ਸਾਲ ਵਿਚ ਬਿਟਕੁਆਇਨ ਦੀਆਂ ਕੀਮਤਾਂ ਵਿਚ 1100 ਪ੍ਰਤੀਸ਼ਤ ਤੋਂ ਵੱਧ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਭਾਰਤੀ ਰੁਪਏ ਵਿਚ ਇਕ ਬਿਟਕੁਆਇਨ ਦੀ ਕੀਮਤ ਦਾ ਅਨੁਮਾਨ ਲਗਾਇਆ ਜਾਵੇ ਤਾਂ ਇਹ ਲਗਭਗ 43.85 ਲੱਖ ਰੁਪਏ ਹੋਵੇਗਾ।
ਇਹ ਵੀ ਪੜ੍ਹੋ : 3 ਮਹੀਨੇ ’ਚ ਆਟਾ-ਚੌਲ ਤੋਂ ਲੈ ਕੇ ਦਾਲਾਂ-ਤੇਲ ਤੱਕ ਹੋਏ ਮਹਿੰਗੇ
ਇੰਨੀ ਵੱਡੀ ਛਾਲ ਦੇ ਪਿੱਛੇ ਦਾ ਕਾਰਨ
ਬਿਟਕੁਆਇਨ ਵਿਚ ਵਿਸ਼ਵ ਦੇ ਦਿੱਗਜ ਨਿਵੇਸ਼ਕਾਂ ਨੇ ਭਾਰੀ ਨਿਵੇਸ਼ ਕੀਤਾ ਹੋਇਆ ਹੈ। ਇਲੈਕਟ੍ਰਿਕ ਕਾਰ ਬਣਾਉਣ ਵਾਲੀ ਟੇਸਲਾ ਦੇ ਮਾਲਕ ਐਲਨ ਮਸਕ ਨੇ ਵੀ ਇਸ ਵਿਚ ਪੈਸੇ ਲਗਾਏ ਹੋਏ ਹਨ ਉਸਨੇ ਇਸ ਵਿਚ ਲਗਭਗ 1.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਐਲਨ ਮਸਕ ਸਮੇਂ-ਸਮੇਂ 'ਤੇ ਇਸ ਵਿਚ ਨਿਵੇਸ਼ ਕਰਨ ਦੀ ਸਲਾਹ ਵੀ ਦਿੰਦੇ ਰਹਿੰਦੇ ਹਨ। ਮਾਰਕੀਟ ਮਾਹਰ ਈਦ ਮੋਆ ਦੇ ਅਨੁਸਾਰ, 'ਬਿਟਕੁਆਇਨ ਦੀਆਂ ਕੀਮਤਾਂ ਇਕ ਵਾਰ ਫਿਰ ਬਹੁਤ ਤੇਜ਼ੀ ਨਾਲ ਵਧਣਗੀਆਂ ਅਤੇ ਕਿਸੇ ਲਈ ਵੀ ਇਸ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ।
ਇਹ ਵੀ ਪੜ੍ਹੋ : 3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ
ਕ੍ਰਿਪਟੋਕਰੰਸੀ ਦੀ ਜੀਵਨ ਯਾਤਰਾ
ਬਿਟਕੁਆਇਨ ਲਗਭਗ 350 ਅਰਬ ਡਾਲਰ ਦੀ ਮਾਰਕੀਟ ਪੂੰਜੀਕਰਣ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਬਣ ਗਿਆ ਹੈ। ਇਸ ਨੂੰ 2009 ਵਿਚ ਅਜਿਹੇ ਸਮੇਂ ਸ਼ੁਰੂ ਕੀਤਾ ਗਿਆ ਸੀ ਜਦੋਂ ਵਿਸ਼ਵ ਇੱਕ ਆਰਥਿਕ ਸੰਕਟ ਨਾਲ ਘਿਰ ਗਿਆ ਸੀ। ਗਣਿਤ ਦੀਆਂ ਗਣਨਾਵਾਂ ਨੂੰ ਸੁਲਝਾਉਣ ਦੇ ਅਧਾਰ ਤੇ ਕੰਪਿਊਟਰਾਂ ਨੇ ਬਿਟਕੁਆਇਨ ਦੀਆਂ ਵਾਧੂ ਇਕਾਈਆਂ ਨੂੰ ਤਿਆਰ ਕੀਤਾ। ਇਹ ਗਣਨਾ ਹਰ ਵਾਰ ਯੂਨਿਟ ਜੋੜਨ ਸਮੇਂ ਹੋਰ ਗੁੰਝਲਦਾਰ ਹੋ ਜਾਂਦੀ ਹੈ। ਇਸ ਵਰਚੁਅਲ ਕਰੰਸੀ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸਦੇ ਖਾਤਿਆਂ ਨੂੰ ਇਕ ਹਜ਼ਾਰਾਂ ਕੰਪਿਊਟਰਾਂ ਵਿਚ ਇਕੋ ਸਮੇਂ ਜਨਤਕ ਲੇਜ਼ਰ 'ਤੇ ਰੱਖਿਆ ਜਾਂਦਾ ਹੈ। ਇਹ ਉਸ ਪ੍ਰਕਿਰਿਆ ਦੇ ਬਿਲਕੁਲ ਉਲਟ ਹੈ ਜਿਸ ਵਿਚ ਬੈਂਕਾਂ ਦੇ ਸਰਵਰਾਂ ਵਿਚ ਰਵਾਇਤੀ ਮੁਦਰਾਵਾਂ ਦਾ ਹਿਸਾਬ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜਲਦੀ ਹੀ ਸੜਕਾਂ 'ਤੇ ਦਿਖਾਈ ਦੇਣਗੀਆਂ ਨਵੇਂ ਜ਼ਮਾਨੇ ਦੀਆਂ ਰੇਹੜੀਆਂ, ਹੋਣਗੀਆਂ ਇਹ ਵਿਸ਼ੇਸ਼ਤਾਵਾਂ
ਰਿਪੋਰਟ ਦਾ ਦਾਅਵਾ ਹੈ ਕਿ ਅਜੇ ਹੋਰ ਵਧਣਗੀਆਂ ਬਿਟਕੁਆਇਨ ਦੀਆਂ ਕੀਮਤਾਂ
ਯੂ.ਐਸ. ਕ੍ਰਿਪਟੋਕਰੰਸੀ ਐਕਸਚੇਂਜ ਕਰਾਕੇਨ ਦੁਆਰਾ ਇੱਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਿਟਕੁਆਇਨ ਦੀ ਕੀਮਤ ਵਿਚ ਹੋਰ ਵਾਧਾ ਹੋਵੇਗਾ। ਕਾਰਕੇਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਿਟਕੁਆਇਨ ਦੀ ਕੀਮਤ 75,000 ਡਾਲਰ ਤੱਕ ਪਹੁੰਚ ਜਾਵੇਗੀ। ਇਹ ਇਸ ਦਾ ਪੀਕ ਪੁਆਇੰਟ ਹੋਵੇਗਾ, ਜਿਸ ਤੋਂ ਬਾਅਦ ਇਹ ਡਿੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਕਰਾਕੇਨ ਦੁਨੀਆ ਦੀ ਉਹ ਸੰਸਥਾ ਹੈ ਜਿਸ ਨੇ ਸਭ ਤੋਂ ਜ਼ਿਆਦਾ ਬਿਟਕੁਆਇਨ ਕਰੰਸੀ ਖਰੀਦੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਇੰਝ ਕਰਵਾਓ ਰਜਿਸਟ੍ਰੇਸ਼ਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ, ਮੁੰਬਈ ਸਣੇ ਇਨ੍ਹਾਂ Airports ਦੀ ਰਹਿੰਦੀ ਹਿੱਸੇਦਾਰੀ ਵੀ ਵੇਚੇਗੀ ਸਰਕਾਰ
NEXT STORY