ਜਲੰਧਰ—ਕਾਰ ਕੰਪਨੀ ਬੀ.ਐੱਮ.ਡਬਲਿਊ. ਸਾਊਥ ਕੋਰੀਆ 'ਚ ਇਕ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੀ ਹੈ। ਸਾਊਥ ਕੋਰੀਆ 'ਚ ਲਗਾਤਾਰ bmw ਦੀਆਂ ਕਾਰਾਂ ਦੇ ਇੰਜਣ 'ਚ ਕੁਝ ਦਿਨਾਂ ਤੋਂ ਧਮਾਕੇ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤੱਕ ਅਜਿਹਾ ਧਮਾਕਾ 40 ਗੱਡੀਆਂ 'ਚ ਹੋ ਚੁੱਕਿਆ ਹੈ। ਬੀ.ਐੱਮ.ਡਬਲਿਊ. ਦੀਆਂ ਕਾਰਾਂ ਨੂੰ ਸਾਊਥ ਕੋਰੀਆ 'ਚ ਪਾਰਕਿੰਗ 'ਚ ਖੜ੍ਹੀਆਂ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਕੰਪਨੀ ਨੇ ਇਸ ਖਾਮੀ ਦੇ ਸਾਹਮਣੇ ਆਉਣ ਤੋਂ ਬਾਅਦ ਆਪਣੀ ਲਗਭਗ 1,06,000 ਕਾਰਾਂ ਨੂੰ ਵਾਪਸ ਮੰਗਵਾ ਲਿਆ ਹੈ। ਧਮਾਕੇ ਦੀ ਖਬਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਧਮਾਕੇ ਕਾਰਨ ਵਧਦੀਆਂ ਘਟਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਊਥ ਕੋਰੀਆ ਦੀ ਸਰਕਾਰ ਨੇ ਕਾਰ ਦੇ ਕਈ ਮਾਡਲਸ ਨੂੰ ਬੈਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਸਿਰਫ 2011 ਤੋਂ 2016 ਵਿਚਾਲੇ ਬਣੇ ਮਾਡਲਸ 'ਚ ਹੋ ਰਹੇ ਹਨ। ਇਸ ਕਾਰਨ ਕਾਰਾਂ 'ਚ ਲੱਗੇ ਐਗਜਾਸਟ ਗੈਸ ਰਿਸਰਕੁਲੇਸ਼ਨ ਕੂਲਰ 'ਚ ਕਮੀ ਦੱਸੀ ਜਾ ਰਹੀ ਹੈ।
ਹਾਲਾਂਕਿ ਕੰਪਨੀ ਨੇ ਇੰਨਾਂ ਘਟਨਾਵਾਂ ਦੇ ਚੱਲਦੇ ਮੁਆਫੀ ਵੀ ਮੰਗੀ ਹੈ। ਬੀ.ਐੱਮ.ਡਬਲਿਊ. ਦੇ ਕੰਟਰੀ ਹੈੱਡ ਨੂੰ ਇਸ ਮਾਮਲੇ 'ਚ ਜਵਾਬ ਦੇਣ ਲਈ ਸੰਸਦ 'ਚ ਪੇਸ਼ ਹੋਣ ਲਈ ਵੀ ਕਿਹਾ ਗਿਆ ਹੈ। ਸਾਊਥ ਕੋਰੀਆ ਤੋਂ ਇਲਾਵਾ ਕੰਪਨੀ ਯੂਰੋਪ 'ਚ ਵੀ ਅਜਿਹੀ ਹੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਯੂਰੋਪ 'ਚ ਕੰਪਨੀ ਦੀ ਲਗਭਗ 3 ਲੱਖ ਕਾਰਾਂ 'ਚ ਇਹ ਹੀ ਕਮੀ ਦਾ ਪਤਾ ਚੱਲਿਆ ਹੈ। ਫਿਲਹਾਲ ਕੰਪਨੀ ਇੰਨਾਂ ਕਾਰਾਂ 'ਚ ਖਾਮੀ ਵਾਲੇ ਕੁਲਪੁਰਜੇ ਬਦਲਣ ਦਾ ਕੰਮ ਕਰ ਰਹੀ ਹੈ।
ਬੀ.ਐੱਮ.ਡਬਲਿਊ. ਨੇ ਮਈ 'ਚ ਫਾਇਰ ਰਿਸਕ ਦੇ ਚੱਲਦੇ ਆਪਣੀ 3 ਸੀਰੀਜ਼ ਦੀਆਂ ਲਗਭਗ 88 ਹਜ਼ਾਰ ਯੂਨਿਟਸ ਰੀਕਾਲ ਕੀਤੀਆਂ ਸਨ। ਇਸ ਤੋਂ ਪਹਿਲਾਂ ਕੰਪਨੀ ਨੇ ਡਰਾਈਵਿੰਗ ਦੌਰਾਨ ਖਰਾਬੀ ਆਉਣ ਕਾਰਨ ਇੰਗਲੈਂਡ 'ਚ ਲਗਭਗ 3.12 ਯੂਨਿਟਸ ਰੀਕਾਲ ਕੀਤੀਆਂ ਸਨ। ਇਸ ਰੀਕਾਲ 'ਚ ਕੰਪਨੀ ਨੇ 3 ਸੀਰੀਜ਼ ਦੀਆਂ ਦਸੰਬਰ 2004 ਤੋਂ ਜੁਲਾਈ 2011 ਵਿਚਾਲੇ ਬਣੀਆਂ ਯੂਨਿਟਸ ਨੂੰ ਵਾਪਸ ਮੰਗਵਾਇਆ ਗਿਆ ਸੀ। ਪਹਿਲੇ ਅਤੇ ਦੂਜੇ ਰੀਕਾਲ 'ਚ ਵਾਪਸ ਮੰਗਵਾਈਆਂ ਗਈਆਂ ਯੂਨਿਟਸ ਨੂੰ ਦੇਖਿਆ ਜਾਵੇ ਤਾਂ ਕੰਪਨੀ ਇੰਗਲੈਂਡ 'ਚ ਕੁੱਲ 3.90 ਲੱਖ ਯੂਨਿਟਸ ਨੂੰ ਰੀਕਾਲ ਕਰ ਚੁੱਕੀ ਹੈ।
ਤੁਹਾਡੀ ਕਾਰ ਦੀ ਸਪੀਡ ਨੂੰ ਘੱਟ ਕਰੇਗਾ ਬ੍ਰੇਕ ਐਸਸਿਟ ਸਿਸਟਮ, ਜਾਣੋਂ ਕਿਵੇਂ ਕਰਦਾ ਹੈ ਕੰਮ
NEXT STORY