ਨਵੀਂ ਦਿੱਲੀ- ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਯੂ ਇੰਡੀਆ ਦੇ 2023 'ਚ ਵੀ ਵਿਕਰੀ 'ਚ ਮਜ਼ਬੂਤੀ ਬਣੀ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕੰਪਨੀ ਇਲੈਕਟ੍ਰਿਕ ਸੇਡਾਨ ਆਈ7 ਸਮੇਤ ਕਈ ਉਤਪਾਦਾਂ ਦੀ ਵਿਕਰੀ ਦੀ ਸੰਭਾਵਨਾ ਤਲਾਸ਼ ਰਹੀ ਹੈ। ਬੀ.ਐਮ.ਡਬਲਯੂ ਗਰੁੱਪ ਇੰਡੀਆ ਦੇ ਪ੍ਰਧਾਨ ਵਿਕਰਮ ਪਾਵਾ ਨੇ ਪੀ.ਟੀ.ਆਈ ਨੂੰ ਦੱਸਿਆ ਕਿ ਕੰਪਨੀ ਲਈ ਇਹ ਸਾਲ ਵਿਕਰੀ ਦੇ ਲਿਹਾਜ਼ ਨਾਲ ਸਭ ਤੋਂ ਵਧੀਆ ਰਿਹਾ ਹੈ।ਕੰਪਨੀ ਦੀ ਦੇਸ਼ 'ਚ ਅਗਲੇ ਅੱਠ ਹਫ਼ਤਿਆਂ 'ਚ ਅੱਠ ਉਤਪਾਦਾਂ ਨੂੰ ਪੇਸ਼ ਕਰਨ ਦੀ ਯੋਜਨਾ ਹੈ।
ਪਾਵਾ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ, "ਸਾਨੂੰ ਭਰੋਸਾ ਹੈ ਕਿ ਵਿਕਰੀ ਦੀ ਗਤੀ ਯਕੀਨੀ ਤੌਰ 'ਤੇ ਜਾਰੀ ਰਹੇਗੀ। ਅਸੀਂ ਅਗਲੇ ਸਾਲ ਵੀ ਸ਼ਾਨਦਾਰ ਉਤਪਾਦ ਲਿਆਉਣ ਵਾਲੇ ਹਾਂ। ਮੈਂ ਬਹੁਤ ਸਕਾਰਾਤਮਕ ਹਾਂ ਕਿਉਂਕਿ ਅਸੀਂ ਅੱਠ ਮੁੱਖ ਪੇਸ਼ਕਸ਼ਾਂ ਨਾਲ ਸ਼ੁਰੂਆਤ ਕਰ ਰਹੇ ਹਾਂ, ਉਨ੍ਹਾਂ 'ਚੋਂ ਤਿੰਨ ਬਹੁਤ ਵੱਡੇ ਉਤਪਾਦ ਹਨ। ਅਸੀਂ 2023 'ਚ ਵੀ ਬਹੁਤ ਮਜ਼ਬੂਤ ਵਾਧਾ ਕਰਾਂਗੇ। ਕੰਪਨੀ ਕਾਰ ਸੈਗਮੈਂਟ 'ਚ ਬੀ.ਐੱਮ.ਡਬਲਿਊ ਅਤੇ ਮਿਨੀ ਬ੍ਰਾਂਡ ਦੇ ਤਹਿਤ ਉਤਪਾਦ ਵੇਚਦੀ ਹੈ ਅਤੇ ਬੀ.ਐੱਮ.ਡਬਲਿਊ ਮੋਟਰਰਾਡ ਦੇ ਤਹਿਤ ਬਾਈਕ ਵੇਚਦੀ ਹੈ।
ਸੋਨੇ 'ਚ ਨਿਵੇਸ਼ਕਾਂ ਨੂੰ ਮਿਲਿਆ ਸੈਂਸੈਕਸ ਤੋਂ ਜ਼ਿਆਦਾ ਰਿਟਰਨ
NEXT STORY