ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਪਿਛਲੇ ਕੁਝ ਸਾਲ ਚੰਗੇ ਰਹੇ ਹਨ। ਸਾਲ 2020 ਅਤੇ 2021 ਦੇ ਦੌਰਾਨ ਸ਼ੇਅਰਾਂ 'ਚ ਆਈ ਤੇਜ਼ੀ ਨੇ ਬਹੁਤ ਸਾਰੇ ਨਿਵੇਸ਼ਕਾਂ ਨੂੰ ਕਾਫੀ ਆਕਰਸ਼ਿਤ ਕੀਤਾ, ਜਿਸ ਨਾਲ ਭਾਰਤ 'ਚ ਸ਼ੇਅਰ ਮਾਰਕੀਟ 'ਚ ਵਪਾਰ ਕਰਨ ਲਈ ਨਵੇਂ ਨਿਵੇਸ਼ਕਾਂ ਦੇ ਨਾਲ-ਨਾਲ ਡੀਮੈਟ ਖਾਤਿਆਂ ਦੀ ਗਿਣਤੀ 'ਚ ਮਹੱਤਵਪੂਰਨ ਵਾਧਾ ਹੋਇਆ।
ਹਾਲਾਂਕਿ ਸੋਨਾ ਅਤੇ ਚਾਂਦੀ ਵਰਗੀਆਂ ਕੀਮਤੀ ਧਾਤਾਂ 'ਚ ਨਿਵੇਸ਼ ਕਰਨ ਵਾਲੇ ਰਵਾਇਤੀ ਨਿਵੇਸ਼ਕਾਂ ਲਈ ਵੀ ਤਸਵੀਰ ਬਹੁਤ ਵਧੀਆ ਰਹੀ ਹੈ। ਕੀਮਤੀ ਧਾਤਾਂ ਦੇ ਭਾਅ 'ਚ ਹਾਲ ਹੀ ਦੀ ਤੇਜ਼ੀ ਤੋਂ ਬਾਅਦ ਸੋਨੇ ਦਾ ਪ੍ਰਦਰਸ਼ਨ ਨੇ ਸੈਂਸੈਕਸ ਤੋਂ ਬਿਹਤਰ ਰਿਹਾ ਅਤੇ ਚਾਂਦੀ 'ਚ ਵੀ ਨਿਵੇਸ਼ਕਾਂ ਨੂੰ ਚੰਗਾ ਰਿਟਰਨ ਮਿਲਿਆ। ਘਰੇਲੂ ਬਾਜ਼ਾਰ 'ਚ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 12.6 ਫੀਸਦੀ ਵਧ ਚੁੱਕੀਆਂ ਹਨ, ਜਦੋਂ ਕਿ ਇਸ ਦੌਰਾਨ ਬੀ.ਐੱਸ.ਈ. ਸੈਂਸੈਕਸ 'ਚ ਸਿਰਫ 6.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ) ਦੇ ਅੰਕੜਿਆਂ ਅਨੁਸਾਰ ਮੁੰਬਈ ਦੇ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ ਸ਼ੁੱਕਰਵਾਰ ਨੂੰ 53,914 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ, ਜੋ ਦਸੰਬਰ 2021 ਦੇ ਅੰਤ 'ਚ 47,980 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਸ ਦੌਰਾਨ ਬੀ.ਐੱਸ.ਈ ਸੈਂਸੈਕਸ ਕੈਲੰਡਰ ਸਾਲ 2021 ਦੇ ਅੰਤ 'ਚ 58,254 ਤੋਂ ਵੱਧ ਕੇ ਵੀਰਵਾਰ ਨੂੰ 62,182 ਦੇ ਪੱਧਰ 'ਤੇ ਬੰਦ ਹੋਇਆ। ਪੀਲੀ ਧਾਤ ਨੇ ਲੰਬੇ ਸਮੇਂ ਲਈ ਇਕੁਇਟੀ ਨੂੰ ਪਛਾੜ ਦਿੱਤਾ ਹੈ। ਭਾਰਤ 'ਚ ਸੋਨੇ ਦੀਆਂ ਕੀਮਤਾਂ ਪਿਛਲੇ ਪੰਜ ਸਾਲਾਂ 'ਚ 78 ਫੀਸਦੀ ਵਧੀਆਂ ਹਨ, ਜਦਕਿ ਸੈਂਸੈਕਸ ਇਸ ਸਮੇਂ ਦੌਰਾਨ 73 ਫੀਸਦੀ ਵਧਿਆ ਹੈ।
ਚਾਂਦੀ ਦਾ ਪ੍ਰਦਰਸ਼ਨ ਵੀ ਇਸ ਸਾਲ ਹੁਣ ਤੱਕ ਦੇ ਸਟਾਕ ਦੇ ਮੁਕਾਬਲੇ ਬਿਹਤਰ ਰਿਹਾ ਹੈ ਪਰ ਜੇਕਰ ਅਸੀਂ ਪਿਛਲੇ 5 ਸਾਲਾਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਸੋਨੇ ਅਤੇ ਸੈਂਸੈਕਸ ਦੇ ਮੁਕਾਬਲੇ ਚਾਂਦੀ ਕਮਜ਼ੋਰ ਰਹੀ ਹੈ। ਚਾਂਦੀ ਇਸ ਸਾਲ ਅਗਸਤ 'ਚ ਆਪਣੇ 52 ਹਫਤਿਆਂ ਦੇ ਹੇਠਲੇ ਪੱਧਰ ਦੇ ਮੁਕਾਬਲੇ ਕਰੀਬ 22 ਫੀਸਦੀ ਵਾਧਾ ਦਰਜ ਕਰ ਚੁੱਕੀ ਹੈ।
ਬੈਂਕ ਆਫ ਬੜੌਦਾ ਨੇ ਦਿੱਤਾ ਗਾਹਕਾਂ ਨੂੰ ਝਟਕਾ, MCLR ਵਧਿਆ, ਹੁਣ ਜ਼ਿਆਦਾ ਦੇਣੀ ਹੋਵੇਗੀ EMI
NEXT STORY