ਨਵੀੰ ਦਿੱਲੀ — ਪੰਜਾਬ ਨੈਸ਼ਨਲ ਬੈਂਕ(PNB) ਨੇ ਅੱਜ ਯਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੁਨਾਇਟਿਡ ਬੈਂਕ ਆਫ ਇੰਡੀਆ ਦੇ ਬੈਂਕ ’ਚ ਰਲੇਵੇਂ ’ਤੇ ਚਰਚਾ ਲਈ ਜਲਦੀ ਹੀ ਉਸਦੇ ਬੋਰਡ ਆਫ ਡਾਇਰੈਕਟਰਸ ਦੀ ਬੈਠਕ ਹੋਵੇਗੀ। PNB ਨੇ ਸਟਾਕ ਮਾਰਕੀਟ ਨੂੰ ਜਾਣਕਾਰੀ ਦਿੱਤੀ ਹੈ ਕਿ ਵਿੱਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ, ਸਰਕਾਰ ਦੀ ਵਿਕਲਪਕ ਪ੍ਰਣਾਲੀ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਸ ਰਲੇਵੇਂ ਬਾਰੇ ਵਿਚਾਰ ਕਰ ਸਕਦਾ ਹੈ। ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ “ਬੈਂਕ ਦੀ ਤਰਫੋਂ ਰਲੇਵੇਂ ਬਾਰੇ ਵਿਚਾਰ ਕਰਨ ਲਈ ਜਲਦੀ ਹੀ ਇੱਕ ਬੋਰਡ ਦੀ ਬੈਠਕ ਬੁਲਾਈ ਜਾਏਗੀ।” ਇਸ ਦੌਰਾਨ ਬੈਂਕ ਨੇ ਇਹ ਵੀ ਕਿਹਾ ਹੈ ਕਿ ਰਲੇਵੇਂ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਬੋਰਡ ਦੀ ਬੈਠਕ ਬੁਲਾਈ ਜਾਏਗੀ। ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਨੂੰ ਯੂਨੀਅਨ ਬੈਂਕ ਆਫ਼ ਇੰਡੀਆ ਵਿਚ ਮਿਲਾਇਆ ਜਾਣਾ ਹੈ। ਕਾਰਪੋਰੇਸ਼ਨ ਬੈਂਕ ਨੇ ਸਟਾਕ ਬਾਜ਼ਾਰਾਂ ਨੂੰ ਸੂਚਿਤ ਕੀਤਾ ਕਿ ਇਕ ਨਿਰਧਾਰਤ ਅਵਧੀ ਦੇ ਅੰਦਰ ਰਲੇਵੇਂ ਬਾਰੇ ਵਿਚਾਰ ਵਟਾਂਦਰੇ ਲਈ ਡਾਇਰੈਕਟਰ ਬੋਰਡ ਦੀ ਇਕ ਮੀਟਿੰਗ ਸੱਦੀ ਜਾਵੇਗੀ। ਸਰਕਾਰ ਨੇ ਸ਼ੁੱਕਰਵਾਰ ਨੂੰ ਜਨਤਕ ਖੇਤਰ ਦੇ ਦਸ ਵੱਡੇ ਬੈਂਕਾਂ ਨੂੰ ਚਾਰ ਬੈਂਕਾੰ ਚ ਮਿਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਅਨੁਸਾਰ, ਪੀ ਐਨ ਬੀ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ, ਕੇਨਰਾ ਬੈਂਕ ਨੂੰ ਸਿੰਡੀਕੇਟ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਅਤੇ ਇੰਡੀਅਨ ਬੈਂਕ ਨੂੰ ਅਲਾਹਾਬਾਦ ਬੈਂਕ ਨਾਲ ਮਿਲਾਇਆ ਜਾਣਾ ਹੈ। ਰਲੇਵਾੰ ਹੋਣ ਤੋਂ ਬਾਅਦ ਜਨਤਕ ਖੇਤਰ ਦੇ ਬੈਂਕਾਂ ਦੀ ਕੁੱਲ ਸੰਖਿਆ 12 ਹੋਵੇਗੀ।
ਸੋਨੇ- ਚਾਂਦੀ ਦਾ ਆਯਾਤ ਡਿਊਟੀ ਮੁੱਲ ਵਧਿਆ
NEXT STORY