ਨਵੀਂ ਦਿੱਲੀ (ਬਿਊਰੋ) - ਇਸ ਸਾਲ ਦੀ ਸਭ ਤੋਂ ਵੱਡੀ ਫ਼ਿਲਮ 'ਬ੍ਰਹਮਾਸਤਰ' 9 ਅਗਸਤ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ। ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਸ ਦਾ ਜ਼ਬਰਦਸਤ ਬਾਈਕਾਟ ਸ਼ੁਰੂ ਹੋ ਗਿਆ ਸੀ। ਹਾਲਾਂਕਿ 'ਬ੍ਰਹਮਾਸਤਰ' ਦੀ ਐਡਵਾਂਸ ਬੁਕਿੰਗ ਜ਼ਬਰਦਸਤ ਰਹੀ, ਜਿਸ ਦਾ ਅਸਰ ਸਿਨੇਮਾ ਚੇਨ ਪੀ. ਵੀ. ਆਰ. ਸਿਨੇਮਾਜ਼ ਅਤੇ ਆਈਨੌਕਸ ਲੀਜ਼ਰ ਦੇ ਸ਼ੇਅਰਾਂ 'ਤੇ ਵੀ ਪਿਆ। ਦੋਵਾਂ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ 2 ਤੋਂ 4% ਦਾ ਵਾਧਾ ਦਰਜ ਕੀਤਾ ਗਿਆ।
ਬ੍ਰਹਮਾਸਤਰ ਨੂੰ ਮਿਲੇ ਮਿਕਸਡ ਰੀਵਿਊਜ਼
ਭਾਰਤ ਦੀ ਸਭ ਤੋਂ ਵੱਡੀ ਥੀਏਟਰ ਚੇਨ PVR ਅਤੇ INOX ਨੇ ਸ਼ੁੱਕਰਵਾਰ ਨੂੰ ਮਾਰਕੀਟ ਪੂੰਜੀਕਰਣ ਵਿਚ 800 ਕਰੋੜ ਤੋਂ ਵੱਧ ਦਾ ਸੰਯੁਕਤ ਘਾਟਾ ਦਰਜ ਕੀਤਾ। ਇਹ ਦਾਅਵਾ ਇਕ ਬਿਜ਼ਨਸ ਇਨਸਾਈਡਰ ਰਿਪੋਰਟ ਵਿਚ ਕੀਤਾ ਗਿਆ ਹੈ। ਇਹ ਉਸ ਸਮੇਂ ਆਇਆ ਹੈ ਜਦੋਂ ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫ਼ਿਲਮ ਨੂੰ ਮਿਲੀਆਂ-ਜੁਲੀਆਂ ਸਮੀਖਿਆਵਾਂ ਮਿਲ ਰਹੀਆਂ ਹਨ। ਜਿੱਥੇ ਕੁਝ ਲੋਕਾਂ ਨੇ ਫ਼ਿਲਮ ਦੇ VFX ਨੂੰ ਬੁਰਾ ਕਿਹਾ, ਉੱਥੇ ਹੀ ਕੁਝ ਲੋਕਾਂ ਨੇ ਆਲੀਆ-ਰਣਬੀਰ ਦੀ ਜੋੜੀ ਨੂੰ ਰੋਮਾਂਟਿਕ ਆਖਿਆ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਨੇ ਸਲਮਾਨ ਨੂੰ ਲੈ ਕੇ ਆਖੀ ਵੱਡੀ ਗੱਲ, ਕਿਹਾ- ਸੰਘਰਸ਼ ਦੇ ਦਿਨਾਂ 'ਚ ਮਿਲਿਆ ਸੀ ਸਬਕ
800 ਕਰੋੜ ਦਾ ਹੋਇਆ ਨੁਕਸਾਨ
ਰਿਪੋਰਟਾਂ ਅਨੁਸਾਰ, ਪੀ. ਵੀ. ਆਰ. ਸਿਨੇਮਾਜ਼ ਅਤੇ ਆਈਨੌਕਸ ਲੀਜ਼ਰ ਦੋਵਾਂ ਨੇ ਐੱਨ. ਐੱਸ. ਈ. (ਨੈਸ਼ਨਲ ਸਟਾਕ ਐਕਸਚੇਂਜ) 'ਤੇ ਸ਼ੇਅਰਾਂ ਦੀਆਂ ਕੀਮਤਾਂ ਵਿਚ 5% ਦੀ ਗਿਰਾਵਟ ਦਰਜ ਕੀਤੀ ਹੈ। ਪੀ. ਵੀ. ਆਰ. ਸਿਨੇਮਾਜ਼ ਵਿਚ 1,833 ਰੁਪਏ ਅਤੇ ਆਈਨੌਕਸ ਲੀਜ਼ਰ ਵਿਚ 494 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਨੂੰ 'ਬ੍ਰਹਮਾਸਤਰ' ਦੀ ਰਿਲੀਜ਼ ਨਾਲ ਜੋੜਿਆ ਜਾ ਰਿਹਾ ਹੈ। ਫ਼ਿਲਮ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਦੋਵਾਂ ਸਟਾਕਾਂ ਦੀਆਂ ਡਿੱਗਦੀਆਂ ਕੀਮਤਾਂ ਨੇ ਵੀ ਨਿਫਟੀ ਨੂੰ 0.13 ਫੀਸਦੀ ਤੱਕ ਹੇਠਾਂ ਲਿਆਂਦਾ ਹੈ।
ਇਹ ਵੀ ਪੜ੍ਹੋ : ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ, ਸਿੰਗਰ ਨੇ 1 ਕਰੋੜ ਰੁਪਏ ਦਿੱਤੀ ਐਲੀਮਨੀ
ਬ੍ਰਹਮਾਸਤਰ ਦੇ ਨਿਰਮਾਤਾ ਹੁਣ ਕੀ ਕਰਨਗੇ?
ਇਸ ਗਿਰਾਵਟ ਦਾ ਅਸਰ ਸੋਮਵਾਰ ਨੂੰ ਵੀ ਦੇਖਣ ਨੂੰ ਮਿਲ ਸਕਦਾ ਹੈ ਜਦੋਂ ਸ਼ੇਅਰ ਬਾਜ਼ਾਰ ਸਵੇਰੇ ਖੁੱਲ੍ਹੇਗਾ। ਜਿੱਥੋਂ ਤੱਕ ਫ਼ਿਲਮ ਦਾ ਸਵਾਲ ਹੈ, ਬ੍ਰਹਮਾਸਤਰ ਨੂੰ 8,913 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ 'ਚੋਂ ਇਸ ਨੂੰ ਭਾਰਤ ਵਿਚ 5019 ਅਤੇ ਵਿਦੇਸ਼ਾਂ ਵਿਚ 3894 ਸਕ੍ਰੀਨਾਂ ਮਿਲੀਆਂ ਹਨ। ਫ਼ਿਲਮ ਨੇ ਵਰਲਡ ਵਾਈਡ ਬਾਕਸ ਆਫਸ 'ਤੇ 75 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਵੀਕੈਂਡ 'ਚ ਇਹ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਵੇਗੀ। ਫ਼ਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਆਲੀਆ ਭੱਟ, ਮੌਨੀ ਰਾਏ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ ਅਤੇ ਨਾਗਾਰਜੁਨ ਵੀ ਨਜ਼ਰ ਆਏ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸੈਂਸੈਕਸ ਦੀਆਂ ਟਾਪ 10 'ਚੋਂ ਸੱਤ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.33 ਲੱਖ ਕਰੋੜ ਰੁਪਏ ਵਧਿਆ
NEXT STORY