ਨਵੀਂ ਦਿੱਲੀ—ਬ੍ਰੈਂਟ ਕਰੂਡ 'ਚ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ੍ਹ ਬ੍ਰੈਂਟ ਕਰੂਡ 6.9 ਫੀਸਦੀ ਫਿਸਲ ਕੇ 74 ਡਾਲਰ ਪ੍ਰਤੀ ਬੈਰਲ ਦੇ ਕੋਲ ਆ ਗਿਆ ਸੀ। ਦਰਅਸਲ ਵਪਾਰ ਯੁੱਧ ਵਧਣ ਨਾਲ ਸਾਰੀ ਕਮੋਡਿਟੀ 'ਚ ਬਿਕਵਾਲੀ ਹਾਵੀ ਹੋ ਗਈ ਹੈ। ਉੱਧਰ ਲੀਬੀਆ ਅਤੇ ਸਾਊਦੀ ਅਰਬ ਤੋਂ ਸਪਲਾਈ 'ਚ ਤੇਜ਼ੀ ਨਾਲ ਕਰੂਡ 'ਤੇ ਦਬਾਅ ਦਿਸਿਆ ਹੈ। ਫਿਲਹਾਲ ਬ੍ਰੈਂਟ ਕਰੂਡ ਕਰੀਬ 1.5 ਫੀਸਦੀ ਦੀ ਉਛਾਲ ਦੇ ਨਾਲ 74.5 ਡਾਲਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.3 ਫੀਸਦੀ ਦੇ ਵਾਧੇ ਨਾਲ 70.6 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨੇ ਅਤੇ ਚਾਂਦੀ 'ਚ ਸੁਸਤੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਕਾਮੈਕਸ 'ਤੇ ਸੋਨਾ 0.1 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 1,243.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.1 ਫੀਸਦੀ ਦੇ ਵਾਧੇ ਦੇ ਨਾਲ 15.8 ਡਾਲਰ 'ਤੇ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ।
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-4900
ਸਟਾਪਲਾਸ-4835
ਟੀਚਾ-5050
ਲੈਡ ਐੱਮ.ਸੀ.ਐਕਸ.
ਵੇਚੋ-151
ਸਟਾਪਲਾਸ-152.5
ਟੀਚਾ-148
ਸਰਕਾਰ ਨੇ ਕਰ ਵਿਭਾਗ ਲਈ ਟ੍ਰਿਬਿਊਨਲਾਂ-ਕੋਰਟਾਂ 'ਚ ਅਪੀਲ ਰਾਸ਼ੀ ਦੀ ਹੱਦ ਵਧਾਈ
NEXT STORY