ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ 'ਚ ਬੇਸਹਾਰਾ ਪਸ਼ੂਆਂ ਦਾ ਆਤੰਕ ਸਾਹਮਣੇ ਆਇਆ ਹੈ। ਗਲੀ 'ਚ ਫੁੱਲ ਤੋੜ ਕੇ ਆ ਰਹੇ ਇੱਕ 75 ਸਾਲਾ ਬਜ਼ੁਰਗ ਰਾਮਰਾਜ 'ਤੇ ਬੇਸਹਾਰਾ ਪਸ਼ੂ ਨੇ ਹਮਲਾ ਕਰ ਦਿੱਤਾ। ਬੇਸਹਾਰਾ ਪਸ਼ੂ ਨੇ ਉਸ ਨੂੰ ਚੁੱਕ ਕੇ 15 ਫੁੱਟ ਦੂਰ ਇੱਟਾਂ 'ਤੇ ਸੁੱਟ ਦਿੱਤਾ। ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਇਹ ਘਟਨਾ ਕੈਦ ਹੋਈ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਜ਼ੁਰਗ ਵਿਅਕਤੀ ਵਲੋਂ ਸਾਹਮਣੇ ਤੋਂ ਆ ਰਹੇ ਪਸ਼ੂ ਤੋਂ ਆਪਣਾ ਬਚਾਅ ਕੀਤਾ ਗਿਆ ਪਰ ਇੰਨੇ 'ਚ ਹੀ ਪਸ਼ੂ ਵੱਲੋਂ ਬਜ਼ੁਰਗ ਨੂੰ ਆਪਣੇ ਸਿੰਘਾਂ 'ਤੇ ਚੁੱਕ ਦੂਰ ਇੱਟਾਂ 'ਤੇ ਸੁੱਟ ਦਿੱਤਾ।
ਦੱਸ ਦੇਈਏ ਕਿ ਬਜ਼ੁਰਗ ਵਿਅਕਤੀ ਦੀ ਧੀ ਰਾਜ ਕੁਮਾਰੀ ਨਗਰ ਕੌਂਸਲ 'ਚ ਕੰਮ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਲੋਕ ਗਲੀਆਂ 'ਚ ਕੂੜਾ ਸੁੱਟਦੇ ਹਨ, ਜਿਸ ਕਰਕੇ ਪਸ਼ੂ ਗਲੀਆਂ 'ਚ ਘੁੰਮਦੇ ਰਹਿੰਦੇ ਹਨ ਅਤੇ ਇਸੇ ਕਾਰਨ ਅਜਿਹਾ ਹਾਦਸਾ ਵਾਪਰਿਆ ਹੈ। ਉਸ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ।
Breaking News: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਪੁਲਸ ਨੇ ਕੀਤਾ ਡਿਟੇਨ
NEXT STORY