ਨਵੀਂ ਦਿੱਲੀ-ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਸ਼ੁਰੂਆਤੀ ਸੈਸ਼ਨ 'ਚ ਲਗਭਗ 900 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਸੈਂਸੈਕਸ 1163.15 ਅੰਕਾਂ ਦੀ ਤੇਜ਼ੀ ਦੇ ਨਾਲ 57,951.96 ਅੰਕਾਂ 'ਤੇ ਤਾਂ ਨਿਫਟੀ 346.05 ਅੰਕਾਂ ਦੀ ਤੇਜ਼ੀ ਦੇ ਨਾਲ 17,233.40 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੰਸਾਰਕ ਬਾਜ਼ਾਰ 'ਚ ਮੰਗਲਵਾਰ ਨੂੰ ਚੰਗੇ ਸੰਕੇਤ ਮਿਲੇ।
ਅਕਤੂਬਰ ਮਹੀਨੇ ਦੀ ਸ਼ੁਰੂਆਤ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦੇ ਨਾਲ ਕੀਤੀ। ਇਸ ਦੌਰਾਨ ਡਾਓ ਜੋਂਸ 765 ਅੰਕ ਮਜ਼ਬੂਤ ਹੋ ਕੇ 22,941 ਤਾਂ ਨੈਸਡੈਕ 240 ਅੰਕ ਉਛਲ ਕੇ 10,815 ਦੇ ਪੱਧਰ 'ਤੇ ਬੰਦ ਹੋਇਆ। ਐੱਸ ਐਂਡ ਪੀ 500 'ਚ 2.5% ਦੀ ਤੇਜ਼ੀ ਆਈ। ਅਮਰੀਕੀ ਬਾਜ਼ਾਰਾਂ ਦੀ ਮਜ਼ਬੂਤੀ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ 'ਚ ਤੇਜ਼ ਉਛਾਲ ਆਇਆ। ਐੱਸ.ਜੀ.ਐਕਸ ਨਿਫਟੀ ਕਰੀਬ 250 ਅੰਕ ਚੜ੍ਹ ਕੇ 17,100 ਦੇ ਉੱਪਰ ਟ੍ਰੈਂਡ ਕਰ ਰਿਹਾ ਹੈ। ਕੋਪਸੀ 'ਚ ਵੀ ਕਰੀਬ 2.3 ਫੀਸਦੀ ਦਾ ਉਛਾਲ ਆਇਆ। ਉਧਰ ਜਾਪਾਨ ਦੇ ਨਿੱਕੇਈ 'ਚ ਕਰੀਬ 700 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ। ਮੰਗਲਵਾਰ ਨੂੰ ਬਾਜ਼ਾਰ 'ਚ ਸ਼ੁਰੂਆਤ ਸੈਸ਼ਨ 'ਚ ਅਦਾਨੀ ਗ੍ਰੀਨ ਦੇ ਸ਼ੇਅਰਾਂ 'ਚ ਛੇ ਫੀਸਦੀ ਦੀ ਤੇਜ਼ੀ ਤਾਂ ਉਧਰ ਹਿੰਡਾਲਕੋ ਦੇ ਸ਼ੇਅਰਾਂ 'ਚ ਪੰਜ ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਇਸ ਵਾਰ ਦੁਸਹਿਰੇ ਮੌਕੇ ਰਿਲਾਇੰਸ ਡਿਜੀਟਲ ਦੇ ਰਿਹੈ ਸ਼ਾਨਦਾਰ ਆਫਰਸ ਦੀ ਸੌਗਾਤ
NEXT STORY