ਨਵੀਂ ਦਿੱਲੀ—ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦੇ ਟੀਚਰ ਡੇਅ ਦੇ ਮੌਕੇ 'ਤੇ ਦੇਸ਼ 'ਚ ਅਗਲੀ ਪੀੜ੍ਹੀ ਦੀ ਇੰਟਰਨੈੱਟ ਸੇਵਾ ਆਈ.ਪੀ.ਵੀ.6 ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ।
ਬੀ.ਐੱਸ.ਐੱਨ.ਐੱਲ ਨੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਸਾਰੇ ਮੋਬਾਇਲ ਅਤੇ ਬ੍ਰਾਂਡਬੈਂਡ ਗਾਹਕਾਂ ਲਈ ਇੰਟਰਨੈੱਟ ਦੀ ਇਕ ਅਗਲੀ ਪੀੜ੍ਹੀ ਨੂੰ ਲਿਆਉਣ ਲਈ ਨਿਵੇਸ਼ ਕੀਤਾ ਗਿਆ ਹੈ। ਆਉਣ ਵਾਲੇ ਸਮੇਂ 'ਚ ਗਾਹਕ ਘਰ ਅਤੇ ਦਫਤਰ 'ਚ ਕਈ ਉਪਕਰਨਾਂ ਦੀ ਵਰਤੋਂ ਕਰਨਗੇ। ਇਨ੍ਹਾਂ ਸਾਰੇ ਉਪਕਰਨਾਂ ਲਈ ਖਾਸ ਐਡਰਸਿੰਗ ਸਕੀਮ ਦੀ ਲੋੜ ਹੋਵੇਗੀ ਜਿਸ ਲਈ ਆਈ.ਪੀ.ਵੀ. 6 ਸਹੀ ਮਾਧਿਅਮ ਹਨ।
ੁਉਸ ਨੇ ਕਿਹਾ ਕਿ ਇਸ ਸੇਵਾ ਨੂੰ ਸ਼ੁਰੂ ਕਰਨ ਦੇ ਮੌਕੇ 'ਤੇ ਉਸ ਆਦਮੀ ਨੂੰ ਸਲਾਮ ਕਰਨ ਲਈ ਚੁਣਿਆ ਹੈ ਜਿਸ ਨੇ ਇਸ ਰਾਸ਼ਟਰ ਨੂੰ ਅਭਿਨਵ ਸੋਚ 'ਚ ਸੰਸਾਰਕ ਮੋਹਰੀ ਬਣਾਉਣ ਲਈ ਦੂਰਦਰਸ਼ਤਾ ਅਤੇ ਸਹੀ ਦਿਸ਼ਾ ਦਿੱਤੀ। ਇਹ ਸੇਵਾ ਅੱਜ ਤੋਂ ਬੰਗਲੁਰੂ 'ਚ ਸ਼ੁਰੂ ਕੀਤੀ ਗਈ ਹੈ ਅਤੇ ਅਗਲੇ ਕੁਝ ਹਫਤਿਆਂ 'ਚ ਦੇਸ਼ ਭਰ ਦੇ ਸਾਰੇ ਗਾਹਕਾਂ ਲਈ ਉਪਲੱਬਧ ਹੋਵੇਗੀ।
ਬੀ.ਐੱਸ.ਐੱਨ.ਐੱਲ. ਆਪਣੇ ਗਾਹਕਾਂ ਲਈ ਟ੍ਰਿਪਲ ਪਲੇਅ ਸੇਵਾ ਵੀ ਸ਼ੁਰੂ ਕਰਨ ਵਾਲੀ ਹੈ ਜਿਥੇ ਵੀਡੀਓ ਮਨੋਰੰਜਨ, ਮਿਊਜ਼ਿਕ, ਇੰਟਰਨੈੱਟ ਦੀ ਸੁਵਿਧਾ ਫਾਈਬਰ ਅਤੇ ਕਾਪਰ ਬ੍ਰਾਂਡਬੈਂਡ 'ਤੇ ਉਪਲੱਬਧ ਹੋਵੇਗੀ। ਇਸ ਸੇਵਾ ਨੂੰ ਆਂਧਰਾ ਪ੍ਰਦੇਸ਼ ਸਰਕਲ 'ਚ ਪਾਇਲਟ ਆਧਾਰ 'ਤੇ ਲਾਂਚ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਦੇਸ਼ ਦੇ ਹੋਰ ਹਿੱਸਿਆਂ 'ਚ ਸ਼ੁਰੂ ਕਰ ਦਿੱਤਾ ਜਾਵੇਗਾ।
ਅੱਜ ਤੋਂ ਚਿਹਰਾ ਦਿਖਾ ਕੇ ਦਿੱਲੀ ਹਵਾਈ ਅੱਡੇ 'ਤੇ ਹੋ ਸਕੇਗੀ ਐਂਟਰੀ
NEXT STORY