ਨਵੀਂ ਦਿੱਲੀ—ਵਿਸ਼ਵ ਮੰਦੀ ਅਤੇ ਚੀਨ ਨਾਲ ਸਖਤ ਟੱਕਰ ਨਾਲ ਜੂਝ ਰਹੇ ਨਿਰਯਾਤ ਖੇਤਰ ਨੂੰ ਹੁਣ ਬਜਟ ਤੋਂ ਕਈ ਉਮੀਦਾਂ ਹਨ। ਨਿਰਯਾਤ ਖੇਤਰ ਨੂੰ ਉਮੀਦ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਆਮ ਬਜਟ 'ਚ ਅਜਿਹੇ ਉਪਾਅ ਕਰਣਗੇ, ਜਿਸ ਨਾਲ ਨਾ ਸਿਰਫ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਮਦਦ ਮਿਲੇਗੀ ਬਲਕਿ ਇਸਦੇ ਪਰਿਣਾਮ ਸਵਰੂਪ ਨਿਰਯਾਤ ਨੂੰ ਵੀ ਉਤਸ਼ਾਹ ਮਿਲੇਗਾ।
ਬਜਟ 'ਚ ਨਿਰਯਾਤ 'ਤੇ ਸਰਕਾਰ ਦਾ ਫੋਕਸ ਹੋ ਸਕਦਾ ਹੈ ਤਾਂਕਿ ਨਿਰਯਾਤ ਖੇਤਰ 'ਚ ਰੋਜ਼ਗਾਰ ਨੂੰ ਵਧਾਵਾ ਦਿੱਤਾ ਜਾ ਸਕੇ। ਬਜਟ 'ਚ ਖਾਸ ਤੌਰ 'ਤੇ ਨਿਰਯਾਤ ਖੇਤਰ 'ਚ ਮਾਰਕੈਂਟੇਜ ਐਕਸਪੋਰਟ ਫੌਰ ਇੰਡੀਆ ਸਕੀਮ ( ਐੱਸ.ਈ.ਆਈ.ਐੱਸ.) ਅਤੇ ਸਰਵਿਸ ਐਕਸਪੋਰਟ ਨੂੰ ਵਧਾਵਾ ਦੇਣ ਦਾ ਐਲਾਨ ਹੋ ਸਕਦਾ ਹੈ। ਪ੍ਰੋਡਕਟ ਦੇ ਐਕਸਪੋਰਟ 'ਤੇ ਫੋਕਸ ਹੋ ਸਕਦਾ ਹੈ। ਬਜਟ 'ਚ ਆਵੰਟਨ 'ਚ ਕਰੀਬ 30 ਫੀਸਦੀ ਦਾ ਵਾਧਾ ਹੋ ਸਕਦਾ ਹੈ। ਐੱਮ.ਈ.ਆਈ.ਐੱਸ. ਦੇ ਤਹਿਤ ਐਕਸਪੋਟਰਸ ਨੂੰ 2.3. ਅਤੇ 5 ਫੀਸਦੀ ਤੱਕ ਡਿਊਟੀ ਵਾਪਸ ਹੋ ਜਾਂਦੀ ਹੈ। ਸਰਕਾਰ ਐਗਰੋ ਪ੍ਰੋਡਕਟ ਦੇ ਐਕਸਪੋਰਟ ਦੇ ਲਈ ਖਾਸ ਪਾਲਿਸੀ ਦਾ ਐਲਾਨ ਕਰ ਸਕਦੀ ਹੈ। ਨਾਲ ਹੀ ਬਜਟ 'ਚ ਲੌਜਿਸਟਿਕਸ ਨੂੰ ਵਧਾਵਾ ਦੇਣ 'ਚ ਐਕਸਪੋਰਟ 'ਤੇ ਕੇਂਦਰਿਤ ਕਦਮ ਵੀ ਉਠਾਏ ਜਾ ਸਕਦੇ ਹਨ।
65 ਕਰੋੜ ਬੈਂਕ ਖਾਤੇ ਨਿਊਨਤਮ ਬੈਲੇਂਸ ਤੋਂ ਬਾਹਰ : ਸਰਕਾਰ
NEXT STORY