ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਪੇਸ਼ ਕਰਨ ਜਾ ਰਹੇ ਹਨ। ਇਸ ਵਾਰ ਦੇ ਬਜਟ 'ਚ ਟੈਕਸ ਸਲੈਬਾਂ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ। ਇਸ ਨਾਲ ਮੱਧ ਵਰਗ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਹ ਫ਼ੈਸਲੇ ਨਾਲ ਨਾ ਸਿਰਫ਼ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ ਸਗੋਂ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ। ਜਾਣਕਾਰੀ ਮੁਤਾਬਕ ਆਮਦਨ ਟੈਕਸ ਸਲੈਬਾਂ ਵਿੱਚ ਬਦਲਾਅ ਬਾਰੇ ਵਿੱਤ ਮੰਤਰਾਲੇ ਦਰਮਿਆਨ ਵਿਚਾਰ ਹੋ ਰਿਹਾ ਹੈ। ਇਸ ਫ਼ੈਸਲੇ ਨਾਲ 20 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਕਰਨ ਵਾਲੇ ਟੈਕਸਦਾਤਾਵਾਂ ਨੂੰ ਫਾਇਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਰਿਪੋਰਟ ਅਨੁਸਾਰ, ਸਰਕਾਰ ਦੋ ਅਹਿਮ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਪਹਿਲਾ, 10 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਟੈਕਸ-ਮੁਕਤ ਕਰਨਾ ਅਤੇ ਦੂਜਾ 15 ਤੋਂ 20 ਲੱਖ ਰੁਪਏ ਦੀ ਆਮਦਨ 'ਤੇ 25% ਦਾ ਨਵਾਂ ਟੈਕਸ ਸਲੈਬ ਪੇਸ਼ ਕਰਨਾ। ਮੌਜੂਦਾ ਸਮੇਂ 15 ਲੱਖ ਰੁਪਏ ਤੋਂ ਵੱਧ ਆਮਦਨ ਵਾਲਿਆਂ 'ਤੇ 30% ਟੈਕਸ ਲੱਗ ਰਿਹਾ ਹੈ। ਇਸ ਸਾਲ ਦੇ ਬਜਟ ਵਿਚ ਦੋਵੇਂ ਵਿਵਸਥਾਵਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ। ਇਸ ਫੈਸਲੇ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਆ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੂੰ ਇਕ ਡੀਲ ਕਾਰਨ ਹੋਇਆ 52 ਕਰੋੜ ਦਾ ਮੁਨਾਫ਼ਾ
ਪਿਛਲੇ ਬਜਟ ਦਰਮਿਆਨ ਕੀਤਾ ਸੀ ਇਹ ਐਲਾਨ
ਵਿੱਤ ਮੰਤਰੀ ਨੇ ਪਿਛਲੇ ਸਾਲ 2023 ਦੇ ਬਜਟ ਦਰਮਿਆਨ Section 87A ਦੇ ਤਹਿਤ ਛੋਟ ਵਧਾ ਕੇ 7 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ ਸੀ। ਹੁਣ ਨਵੀਂ ਟੈਕਸ ਪ੍ਰਣਾਲੀ ਤਹਿਤ, 10 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨ ਲਈ ਟੈਕਸ ਛੋਟ ਸੀਮਾ ਵਧਾਈ ਜਾ ਸਕਦੀ ਹੈ। ਵਰਤਮਾਨ ਵਿੱਚ, 7.75 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ 75,000 ਰੁਪਏ ਦੀ ਸਟੈਂਡਰਡ ਕਟੌਤੀ ਨਾਲ ਟੈਕਸ ਦੇਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਹੁਣ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਜਾਣੋ ਕਿਵੇਂ
ਇਸ ਕਾਰਨ ਟੈਕਸ ਸਲੈਬ ਬਦਲਣ 'ਤੇ ਹੋ ਰਿਹੈ ਵਿਚਾਰ
ਸਰਕਾਰ ਨਵਾਂ ਸਲੈਬ ਪੇਸ਼ ਕਰਦੀ ਹੈ, ਤਾਂ ਇਹ ਸ਼ਹਿਰੀ ਖਪਤ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ, ਖਾਸ ਕਰਕੇ ਜਦੋਂ ਦੇਸ਼ ਦੀ GDP ਵਿਕਾਸ ਦਰ ਸੁਸਤ ਹੋ ਰਹੀ ਹੈ। ਵਿੱਤੀ ਸਾਲ 25 ਦੀ ਦੂਜੀ ਤਿਮਾਹੀ ਵਿੱਚ ਜੀਡੀਪੀ ਵਾਧਾ ਦਰ 5.4% ਰਹੀ, ਜੋ ਕਿ ਸੱਤ ਤਿਮਾਹੀਆਂ ਵਿੱਚ ਸਭ ਤੋਂ ਘੱਟ ਹੈ। ਟੈਕਸ ਰਿਆਇਤਾਂ ਲੋਕਾਂ ਦੀ ਖਰਚ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਵਿਚਾਰੀਆਂ ਜਾ ਰਹੀਆਂ ਹਨ। ਇਸ ਨਾਲ ਬਾਜ਼ਾਰ ਵਿੱਚ ਮੰਗ ਵਧੇਗੀ ਅਤੇ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ।
ਇਹ ਵੀ ਪੜ੍ਹੋ : ਧੋਖਾਧੜੀ ਵਾਲੀਆਂ ਕਾਲਾਂ ਤੋਂ ਮਿਲੇਗਾ ਪੱਕਾ ਛੁਟਕਾਰਾ, ਹੁਣ ਬੈਂਕ ਸਿਰਫ਼ ਇਨ੍ਹਾਂ ਨੰਬਰਾਂ ਤੋਂ ਕਰਣਗੇ Phone Call
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੇ ਊਰਜਾ ਮਿਸ਼ਰਣ 'ਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਵਿੱਤੀ ਸਾਲ 25 'ਚ 21% 'ਤੇ ਰਹੇਗੀ ਸਥਿਰ
NEXT STORY