ਮੁੰਬਈ (ਭਾਸ਼ਾ) - ਗਲੋਬਲ ਬੇਭਰਸੋਗੀਆਂ ਦੇ ਬਾਵਜੂਦ ਜੁਲਾਈ ਮਹੀਨੇ ’ਚ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ’ਚ ਰਿਕਾਰਡ ਵਾਧਾ ਦੇਖਣ ਨੂੰ ਮਿਲਿਆ ਹੈ। ਲਗਾਤਾਰ ਦੂਜੇ ਮਹੀਨੇ ਪੀ. ਐੱਮ. ਆਈ. ਇੰਡੈਕਸ 58 ਤੋਂ ਉੱਪਰ ਬਣਿਆ ਰਿਹਾ। ਜੂਨ ’ਚ ਇਹ 58.4 ’ਤੇ ਸੀ, ਜੋ ਜੁਲਾਈ ’ਚ ਵਧ ਕੇ 59.1 ਹੋ ਗਿਆ। ਇਹ ਪਿਛਲੇ 16 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ।
ਇਹ ਵੀ ਪੜ੍ਹੋ : ਸਿਹਤ ਬੀਮਾ ਖ਼ਰੀਦਣ ਸਮੇਂ ਨਾ ਕਰੋ ਇਹ ਗਲਤੀਆਂ, ਪਹਿਲਾਂ ਪੁੱਛੋ ਇਹ ਸਵਾਲ
ਮੌਸਮੀ ਰੂਪ ’ਚ ਐਡਜੱਸਟਿਡ ਐੱਚ. ਐੱਸ. ਬੀ. ਸੀ. ਇੰਡੀਆ ਵਿਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਜੂਨ ਦੇ 58.4 ਤੋਂ ਵਧ ਕੇ ਜੁਲਾਈ ’ਚ 59.1 ਹੋ ਗਿਆ। ਇਹ ਮਾਰਚ 2024 ਦੇ ਬਾਅਦ ਤੋਂ ਇਸ ਖੇਤਰ ’ਚ ਸਭ ਤੋਂ ਮਜ਼ਬੂਤ ਸੁਧਾਰ ਦਾ ਸੰਕੇਤ ਹੈ। ਪੀ. ਐੱਮ. ਆਈ. ਇੰਡੈਕਸ ਦਾ 50 ਤੋਂ ਉੱਪਰ ਰਹਿਣਾ ਉਤਪਾਦਨ ਸਰਗਰਮੀਆਂ ’ਚ ਵਿਸਥਾਰ ਨੂੰ ਦਰਸਾਉਂਦਾ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਅੰਕੜਾ ਕਮੀ ਦਾ ਸੰਕੇਤ ਦਿੰਦਾ ਹੈ।
ਇਹ ਵੀ ਪੜ੍ਹੋ : UPI ਤੋਂ Credit Card ਤੱਕ... 1 ਅਗਸਤ ਤੋਂ ਬਦਲ ਗਏ ਕਈ ਵੱਡੇ ਨਿਯਮ
ਐੱਚ. ਐੱਸ. ਬੀ. ਸੀ. ਦੀ ਚੀਫ ਇੰਡੀਅਨ ਇਕਾਨਮਿਸਟ ਪ੍ਰਾਂਜੁਲ ਭੰਡਾਰੀ ਨੇ ਕਿਹਾ ਕਿ ਜੁਲਾਈ ’ਚ ਮੈਨੂਫੈਕਚਰਿੰਗ ਸੈਕਟਰ ਦਾ ਵਾਧਾ 59.1 ’ਤੇ ਰਿਹਾ, ਜੋ ਜੂਨ ਦੇ 58.4 ਨਾਲੋਂ ਵੱਧ ਹੈ। ਇਹ ਵਾਧਾ ਨਵੇਂ ਆਰਡਰਾਂ ਅਤੇ ਉਤਪਾਦਨ ’ਚ ਮਜ਼ਬੂਤ ਵਾਧੇ ਕਾਰਨ ਸੰਭਵ ਹੋਇਆ।
ਇਹ ਵੀ ਪੜ੍ਹੋ : UK ਜਾ ਕੇ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ, ਇਨ੍ਹਾਂ ਖੇਤਰਾਂ ਦੇ ਮਾਹਰਾਂ ਨੂੰ ਮਿਲੇਗੀ ਸੌਖੀ ਐਂਟਰੀ
ਰਿਕਾਰਡ ਪੱਧਰ ’ਤੇ ਵਿਕਰੀ ਅਤੇ ਉਤਪਾਦਨ
ਸਰਵੇਖਣ ਅਨੁਸਾਰ ਕੁੱਲ ਵਿਕਰੀ ਲੱਗਭਗ 5 ਸਾਲਾਂ ’ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧੀ। ਇਸ ਦੇ ਨਤੀਜੇ ਵਜੋਂ ਮੈਨੂਫੈਕਚਰਿੰਗ ਵਾਧਾ 15 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। ਸਰਵੇਖਣ ’ਚ ਇਹ ਵੀ ਦੱਸਿਆ ਗਿਆ ਕਿ ਭਾਰਤੀ ਨਿਰਮਾਤਾ ਅਗਲੇ 12 ਮਹੀਨਿਆਂ ’ਚ ਉਤਪਾਦਨ ’ਚ ਵਾਧੇ ਨੂੰ ਲੈ ਕੇ ਆਸਵੰਦ ਹਨ। ਹਾਲਾਂਕਿ, ਸਮੁੱਚੀ ਹਾਂ-ਪੱਖੀ ਭਾਵਨਾ ਪਿਛਲੇ ਤਿੰਨ ਸਾਲਾਂ ’ਚ ਆਪਣੇ ਸਭ ਤੋਂ ਨੀਵੇਂ ਪੱਧਰ ’ਤੇ ਆ ਗਈ ਹੈ।
ਇਹ ਵੀ ਪੜ੍ਹੋ : UPI ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਨਿਯਮ, ਕੱਲ੍ਹ ਤੋਂ ਦੇਣਾ ਪਵੇਗਾ ਵਾਧੂ ਚਾਰਜ, ਬੈਂਕ ਨੇ ਕੀਤਾ ਐਲਾਨ
ਲਾਗਤ ਅਤੇ ਕੀਮਤਾਂ ’ਤੇ ਦਬਾਅ
ਸਰਵੇਖਣ ਅਨੁਸਾਰ ਜੁਲਾਈ ’ਚ ਕੱਚੇ ਮਾਲ ਦੀ ਲਾਗਤ ’ਚ ਤੇਜ਼ੀ ਨਾਲ ਵਾਧਾ ਹੋਇਆ। ਐਲੂਮੀਨੀਅਮ, ਚਮਡ਼ਾ, ਰਬੜ ਅਤੇ ਇਸਪਾਤ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਧੀਆਂ, ਜਿਸ ਨਾਲ ਲਾਗਤ ਦਬਾਅ ਹੋਰ ਵਧ ਗਿਆ। ਉੱਚੀ ਮੰਗ ਦੀ ਸਥਿਤੀ ਕਾਰਨ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵੀ ਵਧਾਈਆਂ ਹਨ। ਐੱਚ. ਐੱਸ. ਬੀ. ਸੀ. ਇੰਡੀਆ ਮੈਨੂਫੈਕਚਰਿੰਗ ਪੀ. ਐੱਮ. ਆਈ. ਨੂੰ ਐੱਸ. ਐਂਡ ਪੀ. ਗਲੋਬਲ ਵੱਲੋਂ ਲੱਗਭਗ 400 ਵਿਨਿਰਮਾਣ ਕੰਪਨੀਆਂ ਦਰਮਿਆਨ ਭੇਜੇ ਗਏ ਸਵਾਲਾਂ ਦੇ ਜਵਾਬਾਂ ਦੇ ਆਧਾਰ ’ਤੇ ਤਿਆਰ ਕੀਤਾ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ Update : RBI ਨੇ ਜਾਰੀ ਕੀਤੀ ਨਵੀਂ ਗਾਈਡਲਾਈਨ
NEXT STORY