ਮੁੰਬਈ : ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤੀ ਧਾਤਾਂ ਦੀ ਗਿਰਾਵਟ ਨੇ ਘਰੇਲੂ ਪੱਧਰ ਨੂੰ ਵੀ ਪ੍ਰਭਾਵਤ ਕੀਤਾ, ਜਿਸ ਕਾਰਨ ਪਿਛਲੇ ਹਫਤੇ ਘਰੇਲੂ ਵਾਇਦਾ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ, ਜਦੋਂਕਿ ਚਾਂਦੀ ਦੀ ਚਮਕ ਵਧ ਗਈ। ਐੱਮ.ਸੀ.ਐਕਸ. ਦੇ ਸੋਨੇ ਦਾ ਭਾਅ ਹਫਤੇ ਦੇ ਅੰਤ ਵਿਚ 299 ਰੁਪਏ ਦੀ ਗਿਰਾਵਟ ਦੇ ਨਾਲ 44,587 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 342 ਰੁਪਏ ਚੜ੍ਹ ਕੇ 67,821 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਦੇ ਨਾਲ ਹੀ ਸੋਨਾ ਮਿੰਨੀ 342 ਰੁਪਏ ਦੀ ਗਿਰਾਵਟ ਦੇ ਨਾਲ 44,542 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਮਿੰਨੀ ਵੀ 235 ਰੁਪਏ ਕਮਜ਼ੋਰ ਹੋ ਕੇ 65,015 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।
ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਹਫਤੇ ਦੌਰਾਨ ਸੋਨੇ ਹਾਜਰ 12 ਡਾਲਰ ਕਮਜ਼ੋਰ ਹੋਇਆ ਅਤੇ ਸ਼ੁੱਕਰਵਾਰ ਨੂੰ 1724 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਅਮਰੀਕੀ ਸੋਨੇ ਵਾਇਦਾ ਵੀ 18 ਡਾਲਰ ਦੀ ਗਿਰਾਵਟ ਦੇ ਨਾਲ 1724 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ ਹਾਜਿਰ ਹਫਤੇ ਦੌਰਾਨ ਮਾਮੂਲੀ ਰੂਪ ਨਾਲ ਇੱਕ ਡਾਲਰ ਦੀ ਮਾਮੂਲੀ ਗਿਰਾਵਟ ਨਾਲ ਹਫਤੇ ਦੇ ਅੰਤ ਵਿਚ 25.03 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਬੰਦ ਹੋਈ।
ਇਹ ਵੀ ਪੜ੍ਹੋ : ਇਸ ਮੈਟਲ ਨੇ ਦਿੱਤਾ ਹੈ ਬਿਟਕੁਆਇਨ ਨਾਲੋਂ ਜ਼ਿਆਦਾ ਰਿਟਰਨ, ਸੋਨੇ ਨਾਲੋਂ 3 ਗੁਣਾ ਜ਼ਿਆਦਾ ਹੈ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਸ ਮੈਟਲ ਨੇ ਦਿੱਤਾ ਹੈ ਬਿਟਕੁਆਇਨ ਨਾਲੋਂ ਜ਼ਿਆਦਾ ਰਿਟਰਨ, ਸੋਨੇ ਨਾਲੋਂ 3 ਗੁਣਾ ਜ਼ਿਆਦਾ ਹੈ ਕੀਮਤ
NEXT STORY