ਨਵੀਂ ਦਿੱਲੀ - ਇਸ ਸਾਲ ਇਕ ਖ਼ਾਸ ਧਾਤ ਨੇ ਸਾਰੀਆਂ ਕਮੋਡਿਟੀਜ਼ ਦੇ ਮੁਕਾਬਲੇ ਵਧੇਰੇ ਲਾਭ(ਰਿਟਰਨ) ਦਿੱਤਾ ਹੈ। ਇਹ ਦੁਨੀਆ ਦੀ ਸਭ ਤੋਂ ਪ੍ਰਸਿੱਧ ਕ੍ਰਿਪਟੋਕਰੰਸੀ ਬਿਟਕੁਆਇਨ 'ਤੇ ਵੀ ਭਾਰੀ ਪੈ ਰਹੀ ਹੈ। ਪਰ ਇਸ ਨੂੰ ਖਰੀਦਣਾ ਨਿਵੇਸ਼ਕਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਅਸੀਂ ਗੱਲ ਕਰ ਰਹੇ ਹਾਂ ਇਰੀਡਿਅਮ ਦੀ। ਇਹ ਇਕ ਦੁਰਲੱਭ ਅਨਮੋਲ ਧਾਤ ਹੈ ਅਤੇ ਪਲੈਟਿਨਮ ਅਤੇ ਪੈਲੇਡੀਅਮ ਦੇ ਉਪ ਉਤਪਾਦ ਦੇ ਤੌਰ 'ਤੇ ਮਾਈਨ ਕੀਤੀ ਜਾਂਦੀ ਹੈ। ਇਸ ਸਾਲ ਇਸਦੀ ਕੀਮਤ 131 ਪ੍ਰਤੀਸ਼ਤ ਵਧੀ ਹੈ, ਜਦੋਂਕਿ ਬਿਟਕੁਆਇਨ ਦੀ ਕੀਮਤ ਵਿਚ 85 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
ਹੇਰੀਅਸ ਗਰੁੱਪ ਅਨੁਸਾਰ ਸਪਲਾਈ ਵਿਚ ਰੁਕਾਵਟ ਅਤੇ ਇਲੈਕਟ੍ਰਾਨਿਕ ਸਕ੍ਰੀਨਾਂ ਵਿਚ ਇਸ ਦੀ ਵਰਤੋਂ ਹੋਣ ਕਾਰਨ ਇਸ ਦੀ ਮੰਗ ਵਧੀ ਹੈ। ਪਿਛਲੇ ਇੱਕ ਸਾਲ ਵਿਚ ਇਸਦੀ ਕੀਮਤ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਦੂਜੀਆਂ ਧਾਤਾਂ ਦੇ ਮੁਕਾਬਲੇ ਇਸ ਦਾ ਬਾਜ਼ਾਰ ਬਹੁਤ ਘੱਟ ਹੈ ਅਤੇ ਉਤਪਾਦਨ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨ ਕੀਮਤਾਂ ਭਾਰੀ ਪ੍ਰਭਾਵਤ ਹੋ ਸਕਦੀਆਂ ਹਨ। ਇਸ 'ਤੇ ਦਾਅ ਲਗਾਉਣਾ ਵੀ ਮੁਸ਼ਕਲ ਹੈ ਕਿਉਂਕਿ ਇਹ ਜਿਆਦਾਤਰ ਉਦਯੋਗਿਕ ਵਰਤੋਂ ਦੀ ਵਸਤੂ ਹੈ। ਦੂਜੇ ਪਾਸੇ ਇਰੀਡਿਅਮ ਵਪਾਰ ਸ਼ੇਅਰ ਬਾਜ਼ਾਰ ਜਾਂ ਐਕਸਚੇਂਜ ਟਰੇਡ ਫੰਡਾਂ ਦੁਆਰਾ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ : Bank Holiday List : ਅੱਜ ਤੋਂ 4 ਅਪ੍ਰੈਲ ਤੱਕ ਸਿਰਫ਼ ਦੋ ਦਿਨ ਹੋਵੇਗਾ ਕੰਮਕਾਜ, 8 ਦਿਨ ਬੰਦ ਰਹਿਣਗੇ ਬੈਂਕ
ਸੋਨੇ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ ਕੀਮਤ
ਇਰੀਡਿਅਮ ਦੀ ਵਰਤੋਂ ਸਪਾਰਕ ਪਲੱਗਸ ਵਿਚ ਵੀ ਕੀਤੀ ਜਾਂਦੀ ਹੈ। ਇਸ ਦੀ ਕੀਮਤ 6,000 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ, ਜੋ ਕਿ ਸੋਨੇ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਸਪਲਾਈ ਵਿਚ ਕਮੀ ਕਰਕੇ ਪਲੈਟੀਨਮ ਸਮੂਹ ਦੀਆਂ ਹੋਰ ਧਾਤਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਪੈਲੇਡੀਅਮ (palladium) ਆਪਣੀ ਆਲ ਟਾਈਮ ਹਾਈ ਕੀਮਤ ਤੋਂ 9 ਪ੍ਰਤੀਸ਼ਤ ਹੇਠਾਂ ਹੈ, ਜਿਸ ਵਿਚ ਰੋਡਿਅਮ(rhodium) ਦੀ ਕੀਮਤ ਇਸ ਹਫਤੇ 29800 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਈ ਹੈ, ਜਦੋਂ ਕਿ ਰੂਥਨੀਅਮ(ruthenium) ਦੀ ਕੀਮਤ 13 ਸਾਲਾਂ ਦੇ ਉੱਚੇ ਪੱਧਰ 'ਤੇ ਹੈ।
ਇਹ ਵੀ ਪੜ੍ਹੋ : ਆਮਦਨੀ ਵਧੇ ਜਾਂ ਨਾ ਵਧੇ , 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
RBI ਜਲਦ ਕਰਨ ਵਾਲਾ ਹੈ ਬੈਠਕ, ਤੁਹਾਡੀ EMI 'ਤੇ ਹੋ ਸਕਦੈ ਵੱਡਾ ਫ਼ੈਸਲਾ
NEXT STORY