ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਰਸ ਦੇ ਡਰ ਅਤੇ ਮਿਲਦੇ-ਜੁਲਦੇ ਸਮੇਂ ਦੂਰੀ ਦੇ ਨਿਯਮਾਂ ਕਾਰਨ ਮਾਰੂਤੀ ਸੁਜ਼ੂਕੀ, ਹੋਂਡਾ, ਟੋਇਟਾ ਅਤੇ ਟਾਟਾ ਮੋਟਰਸ ਵਰਗੀਆਂ ਪ੍ਰਮੁੱਖ ਵਾਹਨ ਵਿਨਿਰਮਾਤਾ ਕੰਪਨੀਆਂ ਨੂੰ ਨਿੱਜੀ ਵਾਹਨਾਂ ਦੀ ਮੰਗ ਵਧਣ ਦੀ ਉਮੀਦ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਲੋਕ ਜਨਤਕ ਟਰਾਂਸਪੋਰਟ ਤੋਂ ਦੂਰੀ ਬਣਾਉਣਗੇ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੂੰ ਲਾਕਡਾਊਨ ਖਤਮ ਹੋਣ ਤੋਂ ਬਾਅਦ ਦੀ ਹਾਲਤ 'ਚ ਘੱਟ ਕੀਮਤ ਵਾਲੀਆਂ ਕਾਰਾਂ ਦੀ ਮੰਗ ਵਧਣ ਦੀ ਉਮੀਦ ਹੈ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, ''ਲੋਕ ਜਨਤਕ ਟਰਾਂਸਪੋਰਟ ਦੀ ਜਗ੍ਹਾ ਨਿੱਜੀ ਵਾਹਨਾਂ ਨੂੰ ਪਹਿਲ ਦੇਣਗੇ। ਕਈ ਗਾਹਕ ਸਰਵੇ 'ਚ ਵੀ ਇਹ ਗੱਲ ਸਾਹਮਣੇ ਆਈ ਹੈ।'' ਉਨ੍ਹਾਂ ਕਿਹਾ ਕਿ ਆਰਥਿਕ ਗਤੀਵਿਧੀਆਂ ਦੇ ਨਰਮ ਰਹਿਣ ਅਤੇ ਲੋਕਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋਣ ਨਾਲ ਲੋਕ ਨਿੱਜੀ ਟਰਾਂਸਪੋਰਟ ਲਈ ਛੋਟੀਆਂ ਜਾਂ ਘੱਟ ਕੀਮਤ ਵਾਲੀਆਂ ਕਾਰਾਂ ਖਰੀਦਣਾ ਪਸੰਦ ਕਰਨਗੇ। ਖਾਸ ਤੌਰ 'ਤੇ ਅਜਿਹੇ ਗਾਹਕਾਂ ਦੀ ਗਿਣਤੀ ਵਧੇਗੀ, ਜੋ ਪਹਿਲੀ ਵਾਰ ਕਾਰ ਖਰੀਦ ਰਹੇ ਹਨ।
'ਲੋਕ 'ਕੋਵਿਡ-19' ਇਨਫੈਕਸ਼ਨ ਨੂੰ ਲੈ ਕੇ ਰਹਿਣਗੇ ਜ਼ਿਆਦਾ ਜਾਗਰੂਕ'
ਇਸੇ ਤਰ੍ਹਾਂ ਦੀ ਗੱਲ ਹੋਂਡਾ ਕਾਰਸ ਇੰਡੀਆ ਦੇ ਉੱਚ ਉਪ-ਪ੍ਰਧਾਨ ਅਤੇ ਮਾਰਕੀਟਿੰਗ ਅਤੇ ਵਿਕਰੀ ਨਿਰਦੇਸ਼ਕ ਰਾਜੇਸ਼ ਗੋਇਲ ਨੇ ਵੀ ਕਹੀ। ਉਨ੍ਹਾਂ ਕਿਹਾ ਕਿ ਲੋਕ 'ਕੋਵਿਡ-19' ਇਨਫੈਕਸ਼ਨ ਨੂੰ ਲੈ ਕੇ ਜ਼ਿਆਦਾ ਜਾਗਰੂਕ ਰਹਿਣਗੇ, ਇਸ ਲਈ ਜਨਤਕ ਟਰਾਂਸਪੋਰਟ ਦੀ ਜਗ੍ਹਾ ਲੋਕ ਨਿੱਜੀ ਵਾਹਨਾਂ ਨੂੰ ਜ਼ਿਆਦਾ ਅਹਿਮੀਅਤ ਦੇਣਗੇ। ਇਸ ਨਾਲ ਕਾਰਾਂ ਦੀ ਵਿਕਰੀ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਦੀਆਂ ਨਵੀਆਂ ਕਾਰਾਂ ਦੇ ਨਾਲ-ਨਾਲ ਲੋਕ ਵਰਤੋਂ ਕੀਤੀਆਂ ਹੋਈਆਂ ਪ੍ਰਮਾਣਿਤ ਕਾਰਾਂ ਦੀ ਖਰੀਦ 'ਤੇ ਵੀ ਧਿਆਨ ਦੇਣਗੇ। ਇਸ ਨਾਲ ਉਹ ਸਸਤੇ 'ਚ ਚੰਗੇ ਵਾਹਨ ਨੂੰ ਖਰੀਦ ਕਰ ਕੇ ਉਸ ਦਾ ਕਿਫਾਇਤੀ ਇਸਤੇਮਾਲ ਕਰ ਪਾਉਣਗੇ ।
ਲੋਕ ਲੈ ਸਕਦੇ ਹਨ ਨਿੱਜੀ ਵਾਹਨ
ਟੋਇਟਾ ਕਿਰਲੋਸਕਰ ਮੋਟਰ ਦੇ ਪ੍ਰਮੋਟਰ ਨੇ ਕਿਹਾ ਕਿ ਇਨਫੈਕਸ਼ਨ ਤੋਂ ਬਚਣ ਲਈ ਲੋਕ ਨਿੱਜੀ ਵਾਹਨਾਂ ਵੱਲ ਵੱਧ ਸਕਦੇ ਹਨ। ਹਾਲਾਂਕਿ ਇਹ ਧਿਆਨ ਰੱਖਣਾ ਹੋਵੇਗਾ ਕਿ ਮੌਜੂਦਾ ਸਮੇਂ 'ਚ ਗਾਹਕਾਂ ਦੀ ਮੰਗ ਸੀਮਿਤ ਰਹਿਣ ਵਾਲੀ ਹੈ। ਇਹ ਉਦੋਂ ਤੱਕ ਰਹਿ ਸਕਦੀ ਹੈ ਜਦੋਂ ਤੱਕ ਸਰਕਾਰ ਵੱਲੋਂ ਮੰਗ ਵਧਾਉਣ ਦੇ ਉਪਾਅ ਨਹੀਂ ਕੀਤੇ ਜਾਂਦੇ। ਟਾਟਾ ਮੋਟਰਸ ਦੇ ਪ੍ਰਮੋਟਰ ਨੇ ਕਿਹਾ ਕਿ 'ਕੋਵਿਡ-19' ਦੇ ਪ੍ਰਭਾਵ ਦੌਰਾਨ ਜਨਤਕ ਟਰਾਂਸਪੋਰਟ ਦੀ ਵਰਤੋਂ 'ਚ ਕਮੀ ਆਵੇਗੀ। ਅਜਿਹੇ 'ਚ ਨਿੱਜੀ ਵਾਹਨਾਂ ਦੀ ਮੰਗ ਵੱਧ ਸਕਦੀ ਹੈ।
ਇਤਿਹਾਸ 'ਚ ਪਹਿਲੀ ਵਾਰ ਟਾਟਾ ਦੀਆਂ ਕੰਪਨੀਆਂ ਦੇ ਅਧਿਕਾਰੀਆਂ ਦੀ ਤਨਖਾਹ 'ਚ ਹੋਵੇਗੀ 20% ਤੱਕ ਦੀ ਕਟੌਤੀ
NEXT STORY