ਮੁੰਬਈ — ਟਾਟਾ ਸਮੂਹ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਟਾਟਾ ਦੇ ਸੀ.ਈ.ਓ. ਅਤੇ ਸਹਾਇਕ ਕੰਪਨੀਆਂ ਦੇ ਸਾਰੇ ਸੀ.ਈ.ਓਜ਼ ਦੀ ਤਨਖਾਹ ਵਿਚ ਤਕਰੀਬਨ 20% ਦੀ ਕਟੌਤੀ ਕਰੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੰਪਨੀ ਅਜਿਹਾ ਕਰ ਕਰੇਗੀ।
ਇੰਡੀਆ ਹੋਟਲਜ਼ ਨੇ ਪਹਿਲਾਂ ਹੀ ਕਰ ਚੁੱਕੀ ਹੈ ਐਲਾਨ
ਸਮੂਹ ਦੀ ਸਭ ਤੋਂ ਮਹੱਤਵਪੂਰਣ ਅਤੇ ਲਾਭਕਾਰੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਨੇ ਪਹਿਲਾਂ ਆਪਣੇ ਸੀ.ਈ.ਓ. ਰਾਜੇਸ਼ ਗੋਪੀਨਾਥਨ ਦੀਆਂ ਤਨਖਾਹਾਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇੰਡੀਆ ਹੋਟਲ ਪਹਿਲਾਂ ਹੀ ਕਹਿ ਚੁਕੀ ਹੈ ਕਿ ਇਸਦੀ ਸੀਨੀਅਰ ਲੀਡਰਸ਼ਿਪ ਇਸ ਤਿਮਾਹੀ ਵਿਚ ਆਪਣੀ ਤਨਖਾਹ ਦਾ ਇਕ ਹਿੱਸਾ ਕੰਪਨੀ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਅਦਾ ਕਰੇਗੀ।
ਸਮੂਹ ਦੇ ਹੋਰ ਸੀ.ਈ.ਓ. ਵੀ ਲੈਣਗੇ ਘੱਟ ਤਨਖਾਹ
ਟਾਟਾ ਸਟੀਲ, ਟਾਟਾ ਮੋਟਰਜ਼, ਟਾਟਾ ਪਾਵਰ, ਟ੍ਰੇਂਟ, ਟਾਟਾ ਇੰਟਰਨੈਸ਼ਨਲ, ਟਾਟਾ ਕੈਪੀਟਲ ਅਤੇ ਵੋਲਟਾਸ ਦੇ ਸੀ.ਈ.ਓ. ਅਤੇ ਐਮ.ਡੀ. ਵੀ ਘੱਟ ਤਨਖਾਹ ਲੈਣਗੇ। ਇਸ ਕਦਮ ਪ੍ਰਤੀ ਜਾਗਰੁਕ ਅਧਿਕਾਰੀਆਂ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਬੋਨਸ ਵਿਚ ਕਮੀ ਆਵੇਗੀ।
ਟਾਟਾ ਦੇ ਇਤਿਹਾਸ ਵਿਚ ਪਹਿਲੀ ਵਾਰ
ਟਾਟਾ ਸਮੂਹ ਦੇ ਇੱਕ ਸੀ.ਈ.ਓ. ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ, 'ਟਾਟਾ ਸਮੂਹ ਦੇ ਇਤਿਹਾਸ ਵਿਚ ਅਜਿਹਾ ਸਮਾਂ ਕਦੇ ਨਹੀਂ ਆਇਆ ਅਤੇ ਇਸ ਸਮੇਂ ਕਾਰੋਬਾਰ ਨੂੰ ਬਚਾਉਣ ਲਈ ਕੁਝ ਸਖਤ ਫੈਸਲੇ ਲੈਣ ਦੀ ਲੋੜ ਹੈ।' ਟਾਟਾ ਸਮੂਹ ਦਾ ਸਭਿਆਚਾਰ ਇਹ ਹੀ ਰਿਹਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਹੋਵੇ।
ਕੋਰੋਨਾ ਨੇ ਬਦਲ ਦਿੱਤਾ ਲੋਕਾਂ ਦੇ ਕੰਮ ਕਰਨ ਦਾ ਤਰੀਕਾ, ਰਿਮੋਟ ਵਰਕ ਤੇ ਵਰਕ ਫਰਾਮ ਹੋਮ ਵੱਲ ਵਧਿਆ ਝੁਕਾਅ
NEXT STORY