ਗੈਜੇਟ ਡੈਸਕ : ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਆਮ ਆਦਮੀ ਨਾਲ ਜੁੜੇ ਕਈ ਮਹੱਤਵਪੂਰਨ ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਇਸ ਦੌਰਾਨ ਕਾਰ ਪ੍ਰੇਮੀਆਂ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟਾਟਾ ਅਤੇ ਹੁੰਡਈ ਦੀਆਂ ਗੱਡੀਆਂ 1 ਸਤੰਬਰ ਤੋਂ ਮਹਿੰਗੀਆਂ ਹੋ ਜਾਣਗੀਆਂ। ਇਹ ਕੀਮਤ ਵਾਧਾ ਸਾਰੇ ਹਿੱਸਿਆਂ- ਪੈਟਰੋਲ, ਡੀਜ਼ਲ (ICE) ਤੇ ਇਲੈਕਟ੍ਰਿਕ ਵਾਹਨਾਂ (EV) 'ਤੇ ਲਾਗੂ ਹੋਵੇਗਾ। Tata Motors Passenger Vehicles (TMPV) 1 ਸਤੰਬਰ ਤੋਂ ਆਪਣੀ ਪੂਰੀ ਕਾਰ ਅਤੇ SUV ਪੋਰਟਫੋਲੀਓ ਦੀਆਂ ਕੀਮਤਾਂ 'ਚ 25,000 ਰੁਪਏ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਜੇਕਰ ਤੁਸੀਂ ਵੀ Tata ਦੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਖਬਰ ਦਾ ਸਿੱਧਾ ਅਸਰ ਤੁਹਾਡੇ ਬਜਟ 'ਤੇ ਪੈ ਸਕਦਾ ਹੈ।
ਕੰਪਨੀ ਨੇ ਕਿਹਾ ਕਿ ਕੀਮਤਾਂ 'ਚ ਇਹ ਵਾਧਾ ਉਸ ਦੇ ਸਾਰੇ ਮਾਡਲਾਂ ਅਤੇ ਵੇਰੀਐਂਟਸ 'ਤੇ ਲਾਗੂ ਹੋਵੇਗਾ ਪਰ ਇਹ ਵਾਧਾ ਵੱਖ-ਵੱਖ ਮਾਡਲਾਂ ਲਈ ਵੱਖ-ਵੱਖ ਹੋ ਸਕਦਾ ਹੈ। ਕੰਪਨੀ ਨੇ ਇਸ ਦੇ ਪਿੱਛੇ ਲਗਾਤਾਰ ਭੂ-ਰਾਜਨੀਤਿਕ ਅਨਿਸ਼ਚਿਤਤਾ ਦੇ ਵਿਚਕਾਰ ਵਧ ਰਹੀ ਇਨਪੁਟ ਅਤੇ ਕਮੋਡਿਟੀ ਲਾਗਤਾਂ ਦਾ ਹਵਾਲਾ ਦਿੱਤਾ ਹੈ। ਕਾਰਾਂ ਦੀਆਂ ਕੀਮਤਾਂ 'ਚ ਇਹ ਵਾਧਾ ਅੰਦਰੂਨੀ ਕੰਬਸ਼ਨ ਇੰਜਣ (ICE) ਅਤੇ ਇਲੈਕਟ੍ਰਿਕ ਵਾਹਨਾਂ (EV) ਦੋਵਾਂ 'ਤੇ ਲਾਗੂ ਹੋਵੇਗਾ। ਇਸੇ ਤਿਮਾਹੀ 'ਚ ਟਾਟਾ ਮੋਟਰਜ਼ ਵੱਲੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਇਹ ਦੂਜਾ ਐਲਾਨ ਹੈ। ਇਸ ਤੋਂ ਪਹਿਲਾਂ ਜੂਨ 'ਚ TMPV ਨੇ ਘੋਸ਼ਣਾ ਕੀਤੀ ਸੀ ਕਿ ਉਹ 1 ਜੁਲਾਈ, 2026 ਤੋਂ ਆਪਣੇ ਯਾਤਰੀ ਵਾਹਨ ਪੋਰਟਫੋਲੀਓ (ਜਿਸ ਵਿੱਚ ICE ਅਤੇ EV ਦੋਵੇਂ ਸ਼ਾਮਲ ਹਨ) ਦੀਆਂ ਕੀਮਤਾਂ 'ਚ 1.5% ਤੱਕ ਦਾ ਵਾਧਾ ਕਰੇਗੀ।
ਦੂਜੇ ਪਾਸੇ ਹੁੰਡਈ ਮੋਟਰ ਇੰਡੀਆ ਨੇ 19 ਅਗਸਤ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਸਤੰਬਰ 2026 ਤੋਂ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ 'ਚ 1% ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਇਸ ਦੇ ਪਿੱਛੇ ਵਧ ਰਹੀ ਇਨਪੁਟ ਤੇ ਵਸਤੂਆਂ ਦੀਆਂ ਕੀਮਤਾਂ ਦੇ ਨਾਲ-ਨਾਲ ਭੂ-ਰਾਜਨੀਤਿਕ ਅਤੇ ਮੈਕਰੋ-ਆਰਥਿਕ ਅਨਿਸ਼ਚਿਤਤਾਵਾਂ ਦਾ ਹਵਾਲਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਅਗਸਤ ਤੋਂ ਕੀਮਤਾਂ ਵਿੱਚ 30,000 ਰੁਪਏ ਤੱਕ ਵਾਧੇ ਦਾ ਐਲਾਨ ਕੀਤਾ ਸੀ। ਲਗਭਗ ਦੋ ਮਹੀਨਿਆਂ ਵਿੱਚ ਪੋਰਟਫੋਲੀਓ ਵਿੱਚ ਇਹ ਇਸਦਾ ਦੂਜਾ ਵਾਧਾ ਸੀ ਕਿਉਂਕਿ ਲਾਗਤ ਦਾ ਦਬਾਅ ਬਣਿਆ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਿਉਹਾਰਾਂ ਤੋਂ ਪਹਿਲਾਂ ਸਸਤੀ ਹੋ ਗਈ ਖੰਡ ! ਸਰਕਾਰ ਦੀ ਸਖ਼ਤੀ ਮਗਰੋਂ ਡਿੱਗੇ ਭਾਅ, ਜਾਣੋ ਤਾਜ਼ਾ ਕੀਮਤ
NEXT STORY