ਜਲੰਧਰ (ਪੁਨੀਤ) : ਕਿਸਾਨ ਅੰਦੋਲਨ ਕਾਰਨ ਵੀਰਵਾਰ ਨੂੰ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਅੰਦੋਲਨ ਕਾਰਨ ਕਈ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਟ੍ਰੇਨਾਂ ਰੁਟੀਨ ਵਿਚ ਲੇਟ ਹੋਈਆਂ। ਇਸ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਸ਼ਾਨ-ਏ-ਪੰਜਾਬ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਹੀ ਸ਼ਾਰਟ-ਟਰਮੀਨੇਟ ਕਰ ਦਿੱਤਾ ਗਿਆ, ਜਿਸ ਕਾਰਨ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ, ਵਾਪਸੀ ਵਿਚ ਵੀ ਅੰਮ੍ਰਿਤਸਰ ਤੋਂ ਚੱਲਣ ਵਾਲੀ ਸ਼ਾਨ-ਏ-ਪੰਜਾਬ ਨੂੰ ਜਲੰਧਰ ਤੋਂ ਹੀ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼
ਨਵੀਂ ਦਿੱਲੀ ਤੋਂ ਆਉਣ ਵਾਲੀ ਟ੍ਰੇਨ ਨੰਬਰ 12497 ਸ਼ਾਨ-ਏ-ਪੰਜਾਬ ਆਪਣੇ ਤੈਅ ਸਮੇਂ ਦੁਪਹਿਰ 12.50 ਵਜੇ ਦੇ ਲਗਭਗ ਇਕ ਘੰਟੇ ਦੀ ਦੇਰੀ ਨਾਲ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਇਸ ਟ੍ਰੇਨ ਨੂੰ ਜਲੰਧਰ ਵਿਚ ਹੀ ਸ਼ਾਰਟ-ਟਰਮੀਨੇਟ ਕਰ ਦਿੱਤਾ ਗਿਆ। ਇਸ ਕਾਰਨ ਅੰਮ੍ਰਿਤਸਰ ਵੱਲੋਂ ਅੱਗੇ ਜਾਣ ਵਾਲੇ ਯਾਤਰੀਆਂ ਨੂੰ ਟ੍ਰੇਨ ਤੋਂ ਉਤਰਨਾ ਪਿਆ। ਵਾਪਸੀ ਵਿਚ ਟ੍ਰੇਨ ਨੰਬਰ 12498 ਸ਼ਾਨ-ਏ-ਪੰਜਾਬ ਨੂੰ ਅੰਮ੍ਰਿਤਸਰ ਤੋਂ ਚਲਾਉਣ ਦੀ ਬਜਾਏ ਜਲੰਧਰ ਤੋਂ ਹੀ ਸ਼ਾਰਟ ਓਰਿਜੀਨੇਟ ਕੀਤਾ ਗਿਆ। ਉਥੇ ਹੀ, ਕਈ ਮਹੱਤਵਪੂਰਨ ਟ੍ਰੇਨਾਂ ਦੇ ਸੰਚਾਲਨ ’ਤੇ ਵੀ ਅਸਰ ਪਿਆ। ਨਵੀਂ ਦਿੱਲੀ ਤੋਂ ਆਉਣ ਵਾਲੀ ਟ੍ਰੇਨ ਨੰਬਰ 22487 ਵੰਦੇ ਭਾਰਤ ਐਕਸਪ੍ਰੈੱਸ ਵੀ ਆਪਣੇ ਤੈਅ ਸਮੇਂ ਸ਼ਾਮ 7.24 ਵਜੇ ਦੇ ਲਗਭਗ ਅੱਧੇ ਘੰਟੇ ਦੀ ਦੇਰੀ ਨਾਲ ਜਲੰਧਰ ਕੈਂਟ ਰੇਲਵੇ ਸਟੇਸ਼ਨ ਪਹੁੰਚੀ। ਟ੍ਰੇਨਾਂ ਦੇ ਸਮੇਂ ਵਿਚ ਬਦਲਾਅ ਅਤੇ ਸੰਚਾਲਨ ਪ੍ਰਭਾਵਿਤ ਹੋਣ ਕਾਰਨ ਸਟੇਸ਼ਨ ’ਤੇ ਯਾਤਰੀਆਂ ਨੂੰ ਆਪਣੀਆਂ ਟ੍ਰੇਨਾਂ ਲਈ ਉਡੀਕ ਕਰਨੀ ਪਈ।
ਇਹ ਵੀ ਪੜ੍ਹੋ : 'ਮਹਿਲਾ LPG ਸਿਲੰਡਰ ਨਹੀਂ ਚੁੱਕ ਸਕਦੀ' ਕਹਿ ਕੇ ਨੌਕਰੀ ਤੋਂ ਕੀਤਾ ਇਨਕਾਰ, ਹੁਣ IOC ਦੇਵੇਗਾ 12 ਲੱਖ ਦਾ ਮੁਆਵਜ਼ਾ
ਨਾਂਦੇੜ ਤੋਂ ਅੰਮ੍ਰਿਤਸਰ ਆਉਣ ਵਾਲੀ ਟ੍ਰੇਨ ਨੰਬਰ 12421 ਨੂੰ ਵੀ ਅੰਦੋਲਨ ਕਾਰਨ ਬਦਲੇ ਹੋਏ ਮਾਰਗ ਤੋਂ ਚਲਾਇਆ ਗਿਆ। ਟ੍ਰੇਨ ਨੂੰ ਨਰਵਾਣਾ ਜੰਕਸ਼ਨ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਦੋਰਾਹਾ, ਸਾਹਨੇਵਾਲ ਅਤੇ ਲੁਧਿਆਣਾ ਜੰਕਸ਼ਨ ਦੇ ਰਸਤੇ ਅੰਮ੍ਰਿਤਸਰ ਭੇਜਿਆ ਗਿਆ। ਟ੍ਰੇਨਾਂ ਦੇ ਸੰਚਾਲਨ ਵਿਚ ਬਦਲਾਅ ਕਾਰਨ ਯਾਤਰੀਆਂ ਨੂੰ ਆਪਣੇ ਸਫਰ ਦੀ ਯੋਜਨਾ ਬਦਲਣੀ ਪਈ ਅਤੇ ਕਈ ਯਾਤਰੀਆਂ ਨੂੰ ਸਟੇਸ਼ਨ ’ਤੇ ਟ੍ਰੇਨਾਂ ਦੀ ਸਥਿਤੀ ਦੀ ਜਾਣਕਾਰੀ ਲੈਂਦੇ ਦੇਖਿਆ ਗਿਆ। ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਕਾਰਨ ਲੁਧਿਆਣਾ ਤੋਂ ਚੱਲਣ ਵਾਲੀਆਂ 4 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੰਪਲੀਸ਼ਨ ਸਰਟੀਫਿਕੇਟ ’ਤੇ ਕੌਂਸਲਰਾਂ ਨੇ ਨਿਗਮ ਨੂੰ ਘੇਰਿਆ, ਕਮਿਸ਼ਨਰ ਤੋਂ ਫੰਡ ਦੇ ਅਧਿਕਾਰ ਵੀ ਮੰਗੇ
NEXT STORY