ਨਵੀਂ ਦਿੱਲੀ (ਯੂ. ਐੱਨ. ਆਈ.) – ਜੇ ਤੁਸੀਂ ਬੁਲੀਅਨ ’ਚ ਨਿਵੇਸ਼ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਸੋਨਾ ਖਰੀਦਣਾ ਹੁਣ ਤੁਹਾਡੇ ਲਈ ਮਹਿੰਗਾ ਹੋ ਜਾਵੇਗਾ। ਅਸਲ ’ਚ ਸਰਕਾਰ ਨੇ ਅੱਜ ਯਾਨੀ 1 ਜੁਲਾਈ ਤੋਂ ਸੋਨੇ ’ਤੇ ਅੱਜ ਤੋਂ ਇੰਪੋਰਟ ਡਿਊਟੀ ’ਚ 5 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਯਾਨੀ ਹੁਣ ਸੋਨਾ ਇੰਪੋਰਟ ਕਰਨਾ ਪਹਿਲਾਂ ਨਾਲੋਂ 5 ਫੀਸਦੀ ਮਹਿੰਗਾ ਹੋਵੇਗਾ। ਬੁਲੀਅਨ ਐਕਸਪਰਟ ਦਾ ਮੰਨਣਾ ਹੈ ਕਿ ਇਸ ਨਾਲ ਫਿਜ਼ੀਕਲ ਮਾਰਕੀਟ ’ਚ ਵੀ ਸੋਨੇ ਦਾ ਭਾਅ ਪ੍ਰਤੀ 10 ਗ੍ਰਾਮ ਘੱਟ ਤੋਂ ਘੱਟ 1000 ਰੁਪਏ ਦੇ ਲਗਭਗ ਵਧ ਸਕਦਾ ਹੈ। ਦੱਸ ਦਈਏ ਕਿ ਸੋਨੇ ’ਤੇ ਇੰਪੋਰਟ ਡਿਊਟੀ 7.5 ਫੀਸਦੀ ਸੀ ਜੋ ਹੁਣ ਵਧ ਕੇ 12.5 ਫੀਸਦੀ ਹੋ ਜਾਏਗੀ। ਪਿਛਲੇ ਸਾਲ ਸਰਕਾਰ ਨੇ ਬਜਟ ’ਚ ਇੰਪਰੋਟ ਡਿਊਟੀ ’ਚ ਕਟੌਤੀ ਕੀਤੀ ਸੀ। ਸੋਨੇ ਅਤੇ ਚਾਂਦੀ ’ਤੇ ਪਹਿਲਾਂ 12.5 ਫੀਸਦੀ ਦੀ ਇੰਪੋਰਟ ਡਿਊਟੀ ਲਗਦੀ ਸੀ, ਜਿਸ ਨੂੰ ਬਜਟ 2021 ’ਚ ਘੱਟ ਕਰ ਕੇ 7.5 ਫੀਸਦੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਚੀਨ ਦੀ ਚਲਾਕੀ : ਕਰਜ਼ਾ ਦੇਣ ਦੇ ਬਦਲੇ ਪਾਕਿਸਤਾਨ ਦੇ ਖ਼ੂਬਸੂਰਤ ਇਲਾਕੇ ਹਥਿਆਉਣ ਦੀ ਯੋਜਨਾ
ਕਿਉਂ ਵਧੀ ਸੋਨੇ ’ਤੇ ਇੰਪੋਰਟ ਡਿਊਟੀ
ਆਈ. ਆਈ. ਐੱਫ. ਐੱਲ. ਦੇ ਵੀ. ਪੀ.-ਰਿਸਰਚ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਦੇਸ਼ ’ਚ ਸੋਨੇ ਦੀ ਮੰਗ ਮਜ਼ਬੂਤ ਬਣੀ ਹੋਈ ਹੈ। ਦੂਜੇ ਪਾਸੇ ਸਰਕਾਰ ਦਾ ਵਿੱਤੀ ਘਾਟਾ ਵੀ ਵਧ ਰਿਹਾ ਹੈ। ਉੱਥੇ ਹੀ ਇੰਪੋਰਟ ਬਿੱਲ ਲਗਾਤਾਰ ਵਧਣ ਕਾਰਨ ਵਿਦੇਸ਼ੀ ਮੁਦਰਾ ਭੰਡਾਰ ’ਤੇ ਵੀ ਅਸਰ ਪਿਆ ਹੈ ਅਤੇ ਇਹ ਕੁੱਝ ਘੱਟ ਹੋਇਆ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਕੁੱਝ ਵੱਡੇ ਕਦਮ ਉਠਾ ਰਹੀ ਹੈ, ਜਿਸ ਦੇ ਤਹਿਤ ਸੋਨੇ ’ਤੇ ਵੀ ਇੰਪੋਰਟ ਡਿਊਟੀ ਵਧਾ ਦਿੱਤੀ ਗਈ ਹੈ। ਇੰਪੋਰਟ ਡਿਊਟੀ ਤੁਰੰਤ ਪ੍ਰਭਾਵ ਨਾਲ ਵਧਣ ਕਾਰਨ ਸੋਨੇ ਦੀ ਦਰਾਮਦ ਘਟੇਗੀ। ਉੱਥੇ ਹੀ ਮੰਗ ਜੇ ਇਸ ਤਰ੍ਹਾਂ ਬਣੀ ਰਹੀ ਤਾਂ ਕੀਮਤਾਂ ’ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਚਾਕਲੇਟ 'ਚ ਮਿਲਿਆ ਖ਼ਤਰਨਾਕ ਬੈਕਟੀਰੀਆ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਵਾਪਸ ਮੰਗਵਾਏ
ਫੈਸਲੇ ਦਾ ਕੀ ਹੋਵੇਗਾ ਅਸਰ
ਹਾਲਾਂਕਿ ਅਨੁਜ ਗੁਪਤਾ ਦਾ ਮੰਨਣਾ ਹੈ ਕਿ ਇੰਪੋਰਟ ਡਿਊਟੀ ਵਧਣ ਤੋਂ ਬਾਅਦ ਸੋਨੇ ਦੀ ਮੰਗ ’ਚ ਸ਼ਾਰਟ ਟਰਮ ’ਚ ਕੁੱਝ ਗਿਰਾਵਟ ਆ ਸਕਦੀ ਹੈ। ਟ੍ਰੇਡਰਸ ਮਹਿੰਗਾ ਸੋਨਾ ਇੰਪੋਰਟ ਕਰਨ ਤੋਂ ਬਚਣਗੇ ਤਾਂ ਫਿਜ਼ੀਕਲ ਮਾਰਕੀਟ ’ਚ ਵੀ ਮੰਗ ਘੱਟ ਰਹਿ ਸਕਦੀ ਹੈ। ਉਂਝ ਵੀ ਹਾਲੇ ਨਾ ਤਾਂ ਫੈਸਟਿਵ ਸੀਜ਼ਨ ਹੈ ਅਤੇ ਨਾਲ ਹੀ ਵਿਆਹਾਂ ਦਾ ਰਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਅਗਸਤ ਤੋਂ ਹੀ ਸੋਨੇ ’ਚ ਮੰਗ ਉੱਠਣ ਦੀ ਉਮੀਦ ਹੈ।
ਕਿੰਨਾ ਇੰਪੋਰਟ ਹੁੰਦਾ ਹੈ ਸੋਨਾ
ਵਰਲਡ ਗੋਲਡ ਕੌਂਸਲ ਦੀ ਰਿਪੋਰਟ ਮੁਤਾਬਕ 2021 ’ਚ ਭਾਰਤ ਨੇ 55.7 ਅਰਬ ਡਾਲਰ ਯਾਨੀ 4,141.36 ਅਰਬ ਰੁਪਏ ਦਾ ਸੋਨਾ ਇੰਪੋਰਟ ਕੀਤਾ ਸੀ। 2020 ’ਚ ਇਹ ਅੰਕੜਾ ਸਿਰਫ 23 ਅਰਬ ਡਾਲਰ ਯਾਨੀ 1,710 ਅਰਬ ਰੁਪਏ ਸੀ। ਰਿਪੋਰਟ ਮੁਤਾਬਕ ਮਾਤਰਾ ਦੀ ਗੱਲ ਕਰੀਏ ਤਾਂ 2021 ’ਚ ਭਾਰਤ ਦਾ ਕੁੱਲ ਗੋਲਡ ਇੰਪੋਰਟ 1,050 ਟਨ ਰਿਹਾ ਸੀ ਜਦ ਕਿ 2020 ’ਚ ਇਹ ਅੰਕੜਾ 430 ਟਨ ਸੀ। ਸਾਲ 2020 ’ਚ ਕੋਰੋਨਾ ਕਾਰਨ ਲੱਗੇ ਲਾਕਡਾਊਨ ਅਤੇ ਵਿਆਹਾਂ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਸੋਨੇ ਦੀ ਦਰਾਮਦ ਡਿਗੀ ਸੀ।
ਇਹ ਵੀ ਪੜ੍ਹੋ : ਅੱਜ ਤੋਂ ਬੈਨ ਹੋ ਜਾਵੇਗੀ ਪਲਾਸਟਿਕ ਸਟ੍ਰਾਅ, ਕਈ ਕੰਪਨੀਆਂ ਦੇ ਸਾਹਮਣੇ ਖੜ੍ਹੀ ਹੋਈ ਚੁਣੌਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਾਟਾ ਮੋਟਰਜ਼ ਦੀ ਵਿਕਰੀ 'ਚ ਹੋਇਆ ਭਾਰੀ ਵਾਧਾ
NEXT STORY