ਨਵੀਂ ਦਿੱਲੀ- ਦੇਸ਼ ਵਿਚ ਕ੍ਰਿਪਟੋਕਰੰਸੀ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ। ਸਰਕਾਰ ਇਸ ਲਈ ਨਿਯਮ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕੇਂਦਰੀ ਕੈਬਨਿਟ ਜਲਦ ਹੀ ਕ੍ਰਿਪਟੋਕਰੰਸੀ ਦੇ ਨਿਯਮਾਂ ਲਈ ਇਕ ਬਿੱਲ ਨੂੰ ਮਨਜ਼ੂਰੀ ਦੇ ਸਕਦੀ ਹੈ। ਜੇਕਰ ਨਵੰਬਰ ਤੱਕ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਪੇਸ਼ ਕੀਤਾ ਜਾ ਸਕਦਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੀ ਕ੍ਰਿਪਟੋਕਰੰਸੀ ਬਿੱਲ ਨਾਲ ਸਬੰਧਤ ਕੈਬਨਿਟ ਨੋਟ ਤਿਆਰ ਕੀਤਾ ਜਾ ਚੁੱਕਾ ਹੈ। ਫਿਲਹਾਲ, ਇਹ ਬਿੱਲ ਕੈਬਨਿਟ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ।
ਵਿੱਤ ਮੰਤਰੀ ਕ੍ਰਿਪਟੋਕਰੰਸੀ ਬਾਰੇ ਸਰਕਾਰ ਦੇ ਰੁਖ਼ ਨੂੰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਸਰਕਾਰ ਕ੍ਰਿਪਟੋਕਰੰਸੀ ਦੇ ਸਾਰੇ ਰਸਤੇ ਬੰਦ ਕਰਨ ਵਾਲੀ ਨਹੀਂ ਹੈ। ਬਲਾਕਚੈਨ, ਕ੍ਰਿਪਟੋਕਰੰਸੀ ਆਦਿ ਦੇ ਨਾਲ ਪ੍ਰਯੋਗ ਕਰਨ ਦੇ ਮੌਕੇ ਮਿਲਣਗੇ। ਜੁਲਾਈ ਵਿਚ ਸੀਤਾਮਰਨ ਨੇ ਰਾਜ ਸਭਾ ਨੂੰ ਕਿਹਾ ਸੀ ਕਿ ਇਹ ਨਿਵੇਸ਼ਕਾਂ ਦੀ ਗਿਣਤੀ ਅਤੇ ਕ੍ਰਿਪਟੋਕਰੰਸੀ ਦੇ ਆਦਾਨ-ਪ੍ਰਦਾਨ ਬਾਰੇ ਸਰਕਾਰ ਡਾਟਾ ਇਕੱਤਰ ਨਹੀਂ ਕਰਦੀ। ਉਨ੍ਹਾਂ ਕਿਹਾ ਸੀ ਕਿ ਵਿੱਤ ਮੰਤਰਾਲਾ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਐਕਸਚੇਂਜ ਡਰੱਗ ਤਸਕਰੀ ਜਾਂ ਹਵਾਲਾ ਵਿਚ ਸ਼ਾਮਲ ਹਨ ਜਾਂ ਨਹੀਂ। ਰਿਪੋਰਟਾਂ ਮੁਤਾਬਕ, ਇਹ ਮੰਨਿਆ ਜਾਂਦਾ ਹੈ ਕਿ ਸਰਕਾਰ ਕ੍ਰਿਪਟੋਕਰੰਸੀ 'ਤੇ ਪਾਬੰਦੀ ਨਹੀਂ ਲਗਾਏਗੀ ਪਰ ਇਹ ਕਾਨੂੰਨੀ ਟੈਂਡਰ ਨਹੀਂ ਹੋਵੇਗੀ ਯਾਨੀ ਇਹ ਲੈਣ-ਦੇਣ ਦਾ ਵੈਲਿਡ ਮਾਧਿਅਮ ਨਹੀਂ ਹੋਵੇਗਾ।
ਰਿਲਾਇੰਸ 'ਚ 20 ਫ਼ੀਸਦੀ ਹਿੱਸਾ ਲਵੇਗੀ ਸਾਊਦੀ ਅਰਾਮਕੋ
NEXT STORY