ਜਲੰਧਰ (ਇੰਟ.) – ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਦੇਸ਼ ਦੇ ਸਾਫਟ ਡ੍ਰਿੰਕ ਬਾਜ਼ਾਰ ’ਚ ਜ਼ੋਰ-ਅਜਮਾਇਸ਼ ਕਰਨ ਲਈ ਕਮਰ ਕੱਸ ਲਈ ਹੈ। ਰਿਲਾਇੰਸ ਕੰਜਿਊਮਰ ਪ੍ਰੋਡਕਟਸ (ਆਰ. ਸੀ. ਪੀ. ਐੱਲ.) ਅਗਲੇ ਦੋ-ਤਿੰਨ ਹਫਤਿਆਂ ’ਚ ਕੈਂਪਾ ਕੋਲਾ ਪੋਰਟਫੋਲੀਓ ਨੂੰ ਕੌਮੀ ਪੱਧਰ ’ਤੇ ਲਿਜਾਣ ਦੀ ਤਿਆਰੀ ਕਰ ਰਿਹਾ ਹੈ।
ਸੀਨੀਅਰ ਅਧਿਕਾਰੀਆਂ ਨੇ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦਾ ਫਾਸਟ ਮੂਵਿੰਗ ਕੰਜਿਊਮਰ ਗੁੱਡਜ਼ (ਐੱਫ. ਐੱਮ. ਸੀ. ਜੀ.) ਬ੍ਰਾਂਚ ਨਵੇਂ ਸਾਂਝੇਦਾਰਾਂ ਨਾਲ ਬਾਟਲਿੰਗ ਸੰਚਾਲਨ ਦਾ ਵਿਸਤਾਰ ਕਰ ਰਹੀ ਹੈ ਅਤੇ ਫਲ-ਆਧਾਰਿਤ ਐਪ, ਸੋਡਾ, ਊਰਜਾ ਅਤੇ ਜੀਰਾ ਦੇ ਬ੍ਰਾਂਡ ਛੇਤੀ ਹੀ ਬਾਜ਼ਾਰ ’ਚ ਉਤਾਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਜਨਤਾ 'ਤੇ ਸੁੱਟਿਆ ਇਕ ਹੋਰ ਮਹਿੰਗਾਈ ਬੰਬ, ਹੁਣ ਦਵਾਈਆਂ ਦੀਆਂ ਕੀਮਤਾਂ
ਕੋਕਾ-ਕੋਲਾ ਅਤੇ ਪੈਪਸੀਕੋ ਨੂੰ ਟੱਕਰ ਦੇਣ ਦੀ ਤਿਆਰੀ
ਆਰ. ਸੀ. ਪੀ. ਐੱਲ. ਨੇ ਹਾਲ ਹੀ ’ਚ 200 ਮਿਲੀਲਿਟਰ ਦੇ ਕੈਨ ਲਈ ਕੈਂਪਾ ਦਾ ਇਕ ਜ਼ੀਰੋ ਸ਼ੂਗਰ ਵਰਜ਼ਨ ਲਾਂਚ ਕੀਤਾ ਹੈ ਅਤੇ ਵੱਡੇ ਤਰਲ ਪਦਾਰਥ ਮੁਕਾਬਲੇਬਾਜ਼ ਕੋਕਾ-ਕੋਲਾ ਖਿਲਾਫ ਪ੍ਰਭਾਵੀ ਤੌਰ ’ਤੇ ਮੁਕਾਬਲੇਬਾਜ਼ੀ ਕਰਨ ਲਈ ਬ੍ਰਾਂਡ ਨੂੰ ਹੋਰ ਵਧੇਰੇ ਬੈਵਰੇਜ ’ਚ ਵਿਸਤਾਰਿਤ ਕਰਨ ਦੀ ਯੋਜਨਾ ਬਣਾਈ ਹੈ।
ਮੌਜੂਦਾ ਸਮੇਂ ’ਚ ਕੈਂਪਾ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ’ਚ ਸਪਾਰਕਲਿੰਗ ਬੈਵਰੇਜ ਸ਼੍ਰੇਣੀ ’ਚ ਕੋਲਾ, ਲੈਮਨ ਅਤੇ ਆਰੇਂਜ ਵੇਰੀਐਂਟ ਨਾਲ ਵੇਚਿਆ ਜਾਂਦਾ ਹੈ।
ਕੰਪਨੀ ਨੇ ਤਾਮਿਲਨਾਡੂ ਸਥਿਤ ਏਸ਼ੀਅਨ ਬੈਵਰੇਜ ਅਤੇ ਚੇਨਈ ਸਥਿਤ ਬੋਵੋਂਟੋ ਸਾਫਟ ਡਰਿੰਕ ਨਿਰਮਾਤਾ ਕਾਲੀ ਏਰੇਟੇਡ ਵਾਟਰ ਵਰਕਸ ਨਾਲ ਨਿਰਮਾਣ ਅਤੇ ਡਿਸਟ੍ਰੀਬਿਊਸ਼ਨ ਸਾਂਝੇਦਾਰੀ ਕੀਤੀ ਹੈ ਜੋ ਟਰੂ ਅਤੇ ਯੂ ਟੂ ਬ੍ਰਾਂਡ ਦੇ ਤਹਿਤ ਮਿਲਕ ਸ਼ੇਕ ਅਤੇ ਫਰੂਟ ਡਰਿੰਕ ਬਣਾਉਂਦੀ ਅਤੇ ਵੇਚਦੀ ਹੈ। ਜਾਲਾਨ ਫੂਡ ਪ੍ਰੋਡਕਟਸ ਪਹਿਲਾਂ ਤੋਂ ਹੀ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ’ਚ ਆਪਣੇ ਪਲਾਂਟਾਂ ’ਚ ਕੈਂਪਾ ਦੀ ਬਾਟਲਿੰਗ ਕਰ ਰਿਹਾ ਸੀ।
ਵਿਗਿਆਪਨ ਦਾ ਲੈਣਾ ਪਵੇਗਾ ਸਹਾਰਾ
ਆਈ. ਪੀ. ਯੂਨੀਵਰਸਿਟੀ ’ਚ ਬਿਜ਼ਨੈੱਸ ਐਂਡ ਮਾਰਕੀਟਿੰਗ ਦੇ ਪ੍ਰੋਫੈਸਰ ਡਾ. ਸੁਧੀਰ ਬਿਸ਼ਟ ਦੇ ਹਵਾਲੇ ਤੋਂ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੈਂ ਮੰਨਦਾ ਹਾਂ ਕਿ ਰਿਲਾਇੰਸ ’ਚ ਇਹ ਸਮਰੱਥਾ ਹੈ ਕਿ ਪੈਪਸੀਕੋ ਅਤੇ ਕੋਕਾ ਕੋਲਾ ਨੂੰ ਚੁਣੌਤੀ ਦੇ ਸਕੇ ਪਰ ਬਿਨਾਂ ਜ਼ੋਰਦਾਰ ਵਿਗਿਆਪਨ ਕੀਤੇ ਗੱਲ ਨਹੀਂ ਬਣੇਗੀ, ਨਵੇਂ ਬ੍ਰਾਂਡ ਨੂੰ ਲਾਂਚ ਕਰਨ ਲਈ ਇਸ਼ਤਿਹਾਰਬਾਜ਼ੀ ਤਾਂ ਕਰਨੀ ਹੀ ਹੋਵੇਗੀ।
ਇਹ ਵੀ ਪੜ੍ਹੋ : Intel ਨੇ ਦਰਜ ਕੀਤਾ ਕੰਪਨੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਤਿਮਾਹੀ ਘਾਟਾ
ਇਸ ਲਈ ਵੀ ਬਾਜ਼ਾਰ ’ਚ ਮਿਲ ਸਕਦੀ ਹੈ ਥਾਂ
ਉਹ ਇਹ ਵੀ ਕਹਿੰਦੇ ਹਨ ਕਿ ਕਿਉਂਕਿ ਭਾਰਤ ਦਾ ਸਾਫਟ ਡਰਿੰਕ ਬਾਜ਼ਾਰ ਸਾਲਾਨਾ ਹਜ਼ਾਰਾਂ ਕਰੋੜ ਰੁਪਏ ਦਾ ਹੈ ਤਾਂ ਰਿਲਾਇੰਸ ਆਪਣੇ ਨਵੇਂ ਉਤਪਾਦਾਂ ਨੂੰ ਬਾਜ਼ਾਰ ’ਚ ਸਥਾਪਿਤ ਕਰਨ ਲਈ ਕੋਈ ਕਸਰ ਤਾਂ ਨਹੀਂ ਛੱਡੇਗੀ।
ਰਿਲਾਇੰਸ ਨੂੰ ਉਮੀਦ ਹੈ ਕਿ ਕੈਂਪਾ ਕੋਲਾ ਦੀ ਬਾਜ਼ਾਰ ’ਚ ਨਵੇਂ ਰੂਪ ’ਚ ਵਾਪਸੀ ਦਾ ਖਪਤਕਾਰ ਸਵਾਗਤ ਕਰਨਗੇ ਅਤੇ ਉਹ ਇਸ ਨੂੰ ਹੱਥੋ-ਹੱਥ ਲੈਣਗੇ। ਰਾਜਧਾਨੀ ਦੇ ਮਸ਼ਹੂਰ ਵਾਟਰ ਪਾਰਕ ਫਨ ਐਂਡ ਫੂਡ ਵਿਲੇਜ ਦੇ ਚੇਅਰਮੈਨ ਸੰਤੋਖ ਚਾਵਲਾ ਦਾ ਕਹਿਣਾ ਹੈ ਕਿ ਮੈਂ ਜੋ ਜਾਣਕਾਰੀ ਮਿਲ ਰਹੀ ਹੈ, ਉਸ ਹਿਸਾਬ ਨਾਲ ਤਾਂ ਰਿਲਾਇੰਸ ਦੇ ਕੈਂਪਾ ਦੇ ਰੇਟ ਵੀ ਕੋਈ ਜ਼ਿਆਦਾ ਨਹੀਂ ਹਨ, ਉਹ ਕਹਿੰਦੇ ਹਨ ਕਿ ਲਗਦਾ ਹੈ ਕਿ ਕੀਮਤ ਕਾਰਣ ਉਸ ਨੂੰ ਵੀ ਬਾਜ਼ਾਰ ’ਚ ਥਾਂ ਬਣਾਉਣ ਦਾ ਮੌਕਾ ਮਿਲੇਗਾ।
ਕੋਕਾ ਕੋਲਾ ਦਾ 51 ਫੀਸਦੀ ਬਾਜ਼ਾਰ ’ਤੇ ਕਬਜ਼ਾ
ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਸਾਫਟ ਡਰਿੰਕਸ ਮਾਰਕੀਟ ’ਚ ਪੈਪਸੀ ਅਤੇ ਕੋਕ ਦਾ ਨਾਂ ਹੈ। ਕੋਕਾ ਕੋਲਾ ਦਾ 51 ਫੀਸਦੀ ਬਾਜ਼ਾਰ ’ਤੇ ਅਤੇ ਪੈਪਸੀਕੋ ਦਾ 34 ਫੀਸਦੀ ਬਾਜ਼ਾਰ ’ਤੇ ਕਬਜ਼ਾ ਹੈ। ਉਹ ਕਹਿੰਦੇ ਹਨ ਕਿ ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਲੋਕਲ ਬੈਵੇਰੇਜ ਵੀ ਬਾਜ਼ਾਰ ’ਚ ਮੌਜੂਦ ਹਨ। ਸਾਫਟ ਡਰਿੰਕ ਦੇ ਖੇਡ ’ਚ ਵਿਗਿਆਪਨ ਬਹੁਤ ਅਹਿਮੀਅਤ ਰੱਖਦਾ ਹੈ। ਪੈਪਸੀਕੋ ਅਤੇ ਕੋਕਾ ਕੋਲਾ ਦਾ ਹਰ ਸਾਲ ਵਿਗਿਆਪਨਾਂ ’ਤੇ ਸੈਂਕੜੇ ਕਰੋੜਾਂ ਦਾ ਬਜਟ ਹੁੰਦਾ ਹੈ। ਜ਼ਾਹਰ ਹੈ ਕਿ ਰਿਲਾਇੰਸ ਨੂੰ ਜੇ ਸਾਫਟ ਡਰਿੰਕ ਬਾਜ਼ਾਰ ’ਚ ਆਪਣੇ ਲਈ ਥਾਂ ਬਣਾਉਣੀ ਹੈ ਤਾਂ ਉਸ ਨੂੰ ਕਾਫੀ ਇਸ਼ਤਿਹਾਰਬਾਜ਼ੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ : 2500 ਕਰੋੜ ਦੀ ਟੈਕਸ ਚੋਰੀ ਦਾ ਖਦਸ਼ਾ, GST ਅਧਿਕਾਰੀਆਂ ਨੇ ਕੀਤੀ ਵਾਹਨ ਡੀਲਰਾਂ ਤੋਂ ਪੁੱਛਗਿੱਛ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਅਮਰੀਕਾ ਦਾ ਪਹਿਲਾ ਰਿਪਬਲਿਕ ਬੈਂਕ ਵੀ ਡੁੱਬਣ ਕੰਢੇ, JP ਮਾਰਗਨ ਨੇ ਲਾਈ ਬੋਲੀ
NEXT STORY