ਮੁੰਬਈ—ਜਨਤਕ ਖੇਤਰ ਦੇ ਕੇਨਰਾ ਬੈਂਕ ਦਾ ਸ਼ੁੱਧ ਲਾਭ ਦਸੰਬਰ 2019 'ਚ ਖਤਮ ਤੀਜੀ ਤਿਮਾਹੀ 'ਚ 3.8 ਫੀਸਦੀ ਵਧ ਕੇ 329.62 ਕਰੋੜ ਰੁਪਏ ਹੋ ਗਿਆ ਹੈ। ਬੈਂਕ ਦੇ ਫਸੇ ਕਰਜ਼ 'ਚ ਕਮੀ ਆਉਣ ਦੀ ਵਜ੍ਹਾ ਨਾਲ ਮੁਨਾਫਾ ਵਧਿਆ ਹੈ। ਇਕ ਸਾਲ ਪਹਿਲਾਂ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਬੈਂਕ ਨੂੰ 317.52 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੇਨਰਾ ਬੈਂਕ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਸਮੀਖਿਆਧੀਨ ਮਿਆਦ 'ਚ ਉਸ ਦੀ ਕੁੱਲ ਆਮਦਨ 14,001.63 ਕਰੋੜ ਰੁਪਏ ਰਹੀ। ਇਕ ਸਾਲ ਪਹਿਲਾਂ ਇਸ ਤਿਮਾਹੀ 'ਚ ਆਮਦਨ 13,513.35 ਕਰੋੜ ਰੁਪਏ ਸੀ। ਬੈਂਕ ਦੀ ਸ਼ੁੱਧ ਗੈਰ-ਲਾਗੂ ਸੰਪਤੀਆਂ (ਐੱਨ.ਪੀ.ਏ.) 2019-20 ਦੀ ਦਸੰਬਰ ਤਿਮਾਹੀ 'ਚ ਘੱਟ ਹੋ ਕੇ 5.05 ਫੀਸਦੀ ਰਹੀ। ਉੱਧਰ 2018-19 ਦੀ ਇਸ ਤਿਮਾਹੀ 'ਚ ਇਹ ਅੰਕੜਾ 6.37 ਫੀਸਦੀ ਰਿਹਾ ਹੈ। ਇਸ ਦੌਰਾਨ, ਕੁੱਲ ਐੱਨ.ਪੀ.ਏ ਵੀ 10.25 ਫੀਸਦੀ ਫੀਸਦੀ ਤੋਂ ਡਿੱਗ ਕੇ 8.36 ਫੀਸਦੀ ਰਹਿ ਗਿਆ। ਮੁੱਲ ਦੇ ਆਧਾਰ 'ਤੇ, ਸ਼ੁੱਧ ਐੱਨ.ਪੀ.ਏ. 26,591.07 ਕਰੋੜ ਰੁਪਏ ਤੋਂ ਘੱਟ ਕੇ 21,337.74 ਕਰੋੜ ਰੁਪਏ ਰਹਿ ਗਿਆ। ਸਮੀਖਿਆਧੀਨ ਤਿਮਾਹੀ ਦੌਰਾਨ ਬੈਂਕ ਦਾ ਫਸੇ ਕਰਜ਼ ਲਈ ਪ੍ਰਬੰਧ 1,802.91 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਸ ਤਿਮਾਹੀ 'ਚ ਬੈਂਕ ਨੇ 1,977.34 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ।
ਯੈੱਸ ਬੈਂਕ ਨੂੰ ਡੁੱਬਣ ਤੋਂ ਬਚਾ ਸਕਦਾ ਹੈ ਸਰਕਾਰੀ ਬੈਂਕ SBI
NEXT STORY