ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੇ ਕੇਨਰਾ ਬੈਂਕ ਨੇ ਵੱਖ-ਵੱਖ ਮੈਚਿਓਰਿਟੀ ਮਿਆਦ ਦੇ ਫੰਡਾਂ ਦੀ ਮਾਰਜੀਨਲ ਕਾਸਟ ਆਧਾਰਿਤ ਕਰਜ਼ਾ ਦਰ ’ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਬੈਂਕ ਦੇ ਜ਼ਿਆਦਾਤਰ ਖਪਤਕਾਰ ਕਰਜ਼ੇ ਮਹਿੰਗੇ ਹੋ ਗਏ ਹਨ।
ਇਹ ਵੀ ਪੜ੍ਹੋ : ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ
ਕੇਨਰਾ ਬੈਂਕ ਨੇ ਇਕ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਬੈਂਚਮਾਰਕ ਇਕ ਸਾਲ ਦੀ ਮਿਆਦ ਦੀ ਐੱਮ. ਸੀ. ਐੱਲ. ਆਰ. ਨੂੰ 9 ਫੀਸਦੀ ਤੋਂ ਵਧਾ ਕੇ 9.05 ਫੀਸਦੀ ਕੀਤਾ ਗਿਆ ਹੈ। ਇਸ ਦੇ ਆਧਾਰ ’ਤੇ ਵਾਹਨ ਅਤੇ ਨਿੱਜੀ ਕਰਜ਼ੇ ਦੀਆਂ ਦਰਾਂ ਤੈਅ ਹੁੰਦੀਆਂ ਹਨ।
ਇਹ ਵੀ ਪੜ੍ਹੋ : 40.9 ਕਰੋੜ ਦਾ ਬੈਂਕ ਫਰਾਡ ਮਾਮਲਾ, ਬਲਵੰਤ ਸਿੰਘ ਨੂੰ ED ਨੇ ਭੇਜਿਆ ਜੇਲ੍ਹ
ਇਸ ਤੋਂ ਇਲਾਵਾ ਇਕ ਮਹੀਨੇ, 3 ਮਹੀਨੇ ਅਤੇ 6 ਮਹੀਨਿਆਂ ਦੀ ਮੈਚਿਓਰਿਟੀ ਮਿਆਦ ਲਈ ਕਰਜ਼ਾ ਦਰ 8.40-8.85 ਫੀਸਦੀ ਦੇ ਘੇਰੇ ’ਚ ਹੋਵੇਗੀ। ਇਕ ਦਿਨ ਦੇ ਕਰਜ਼ੇ ਲਈ ਐੱਮ. ਸੀ. ਐੱਲ. ਆਰ. ਨੂੰ 8.25 ਤੋਂ ਵਧਾ ਕੇ 8.30 ਫੀਸਦੀ ਕੀਤਾ ਗਿਆ ਹੈ। ਨਵੀਆਂ ਦਰਾਂ 12 ਅਕਤੂਬਰ ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : Ratan Tata ਤੋਂ ਬਾਅਦ Noel Tata ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ, ਜਾਣੋ ਕਿਉਂ ਮਿਲੀ ਇਹ ਜਿੰਮੇਵਾਰੀ
ਇਹ ਵੀ ਪੜ੍ਹੋ : Ratan tata: 'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Tata ਨੇ ਬਣਵਾਇਆ ਖ਼ਤਰਨਾਕ ਬੀਮਾਰੀ ਦੇ ਇਲਾਜ ਲਈ ਅਤਿ-ਆਧੁਨਿਕ ਹਸਪਤਾਲ, ਵਿਦੇਸ਼ਾਂ ਤੋਂ ਵੀ ਆਉਂਦੇ ਹਨ ਮਰੀਜ
NEXT STORY