ਨਵੀਂ ਦਿੱਲੀ—ਨਿੱਜੀ ਖੇਤਰ ਦੇ ਇੰਡਸਇੰਡ ਬੈਂਕ ਨੇ ਬਾਜ਼ਾਰ 'ਚ ਉਸ ਦੀ ਮਾਲੀ ਹਾਲਤ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਨੂੰ ਰੱਦ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਉਸ ਦਾ ਵਿੱਤੀ ਆਧਾਰ ਮਜ਼ਬੂਤ ਹੈ ਅਤੇ ਉਸ ਦੇ ਕੋਲ ਕਾਫੀ ਪੂੰਜੀ ਹੈ। ਉਹ ਇਕ ਲਾਭ ਕਮਾਉਣ ਵਾਲਾ ਬੈਂਕ ਹੈ। ਯੈੱਸ ਬੈਂਕ ਸੰਕਟ ਦੇ ਬਾਅਦ ਬਾਜ਼ਾਰ 'ਚ ਇੰਡਸਇੰਡ ਬੈਂਕ ਦੀ ਵਿੱਤੀ ਸਥਿਤੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਤੈਰ ਰਹੀਆਂ ਸਨ।
ਬੈਂਕ ਨੇ ਮੰਗਲਵਾਰ ਦੇਰ ਰਾਤ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ ਇੰਡਸਇੰਡ ਬੈਂਕ ਨੂੰ ਲੈ ਕੇ ਬਾਜ਼ਾਰ 'ਚ ਫੈਲੀਆਂ ਅਫਵਾਹਾਂ ਅਤੇ ਉਸ ਦੇ ਸ਼ੇਅਰ ਨੂੰ ਲੈ ਕੇ ਲਗਾਏ ਜਾ ਰਹੇ ਵੱਖ-ਵੱਖ ਅਨੁਮਾਨਾਂ ਦੇ ਵਿਚਕਾਰ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਬੈਂਕ ਦੀ ਵਿੱਤੀ ਸਥਿਤੀ ਮਜ਼ਬੂਤ ਹੈ। ਉਸ ਦੇ ਕੋਲ ਕਾਫੀ ਮਾਤਰਾ 'ਚ ਪੂੰਜੀ ਹੈ। ਚੰਗੇ ਕੰਮਕਾਜ ਦੇ ਮਾਧਿਅਮ ਨਾਲ ਉਹ ਲਗਾਤਾਰ ਵਾਧਾ ਕਰਨ ਵਾਲਾ ਅਤੇ ਲਾਭ ਕਮਾਉਣ ਵਾਲਾ ਬੈਂਕ ਹੈ। ਮੰਗਲਵਾਰ ਨੂੰ ਇੰਡਸਇੰਡ ਬੈਂਕ ਦਾ ਸ਼ੇਅਰ ਕਰੀਬ ਨੌ ਫੀਸਦੀ ਡਿੱਗ ਕੇ 604.30 ਅੰਕ 'ਤੇ ਬੰਦ ਹੋਇਆ। ਬੈਂਕ ਨੇ ਕਿਹਾ ਕਿ ਅਕਤੂਬਰ-ਦਸੰਬਰ 2019 ਦੀ ਤਿਮਾਹੀ 'ਚ ਉਸ ਦੀਆਂ ਕੁੱਲ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ.) ਉਸ ਦੇ ਕੁੱਲ ਕਰਜ਼ ਦਾ 2.18 ਫੀਸਦੀ ਰਿਹਾ। ਇਹ ਅਧਿਕਤਰ ਵੱਡੇ ਨਿੱਜੀ ਬੈਂਕਾਂ 'ਚ ਸਭ ਤੋਂ ਘੱਟ ਹੈ।
ਵਧੀ ਮੰਗ ਦੇ ਚੱਲਦੇ ਸੋਨੇ ਦਾ ਭਾਅ 311 ਰੁਪਏ ਤੇਜ਼
NEXT STORY