ਨਵੀਂ ਦਿੱਲੀ (ਭਾਸ਼ਾ) – ਬ੍ਰਿਟੇਨ ਦੀ ਤੇਲ ਅਤੇ ਗੈਸ ਖੋਜ ਕੰਪਨੀ ਕੇਅਰਨ ਐਨਰਜੀ ਪੀ. ਐੱਲ. ਸੀ. ਦਸੰਬਰ ਦੇ ਅੱਧ ਤੋਂ ਆਪਣਾ ਨਾਂ ਬਦਲ ਕੇ ਕੈਪਰੀਕਾਰਨ ਐਨਰਜੀ ਪੀ. ਐੱਲ. ਸੀ. ਕਰੇਗੀ। ਉਸ ਸਮੇਂ ਕੰਪਨੀ ਦਾ ਕਰੀਬ ਇਕ ਅਰਬ ਡਾਲਰ ਦਾ ਪਿਛਲੀ ਮਿਤੀ ਦਾ ਟੈਕਸ ਵਿਵਾਦ ਖਤਮ ਹੋ ਜਾਵੇਗਾ।
ਕੇਅਰਨ ਐਨਰਜੀ ਨੇ ਆਪਣੀ ਘਰੇਲੂ ਇਕਾਈ ਕੇਅਰਨ ਇੰਡੀਆ ਨੂੰ ਸਾਲ 2011 ’ਚ ਮਾਈਨਿੰਗ ਖੇਤਰ ਦੇ ਉਦਯੋਗਪਤੀ ਅਨਿਲ ਅੱਗਰਵਾਲ ਦੇ ਵੇਦਾਂਤਾ ਸਮੂਹ ਨੂੰ ਵੇਚ ਦਿੱਤਾ ਸੀ। ਇਸ ਸਮਝੌਤੇ ’ਚ ਕੇਅਰਨ ਬ੍ਰਾਂਡ ਨਾਂ ਵੇਦਾਂਤਾ ਨੂੰ ਟ੍ਰਾਂਸਫਰ ਕਰਨਾ ਸ਼ਾਮਲ ਸੀ। ਦੋਵੇਂ ਕੰਪਨੀਆਂ ਇਕ ਹੀ ਨਾਂ ਇਸਤੇਮਾਲ ਕਰ ਰਹੀਆਂ ਸਨ ਅਤੇ ਕੇਅਰਨ ਐਨਰਜੀ ਨੇ ਇੰਨੇ ਸਮੇਂ ਤੱਕ ਆਪਣਾ ਨਾਂ ਬਦਲਿਆ ਸੀ। ਵੇਦਾਂਤਾ ਸਮੂਹ ਨੇ ਸਾਲ 2018 ਤੱਕ ਕੇਅਰਨ ਇੰਡੀਆ ਲਿਮਟਿਡ ਨਾਂ ਨਾਲ ਹੀ ਕੰਪਨੀ ਚਲਾਈ। ਉਸ ਤੋਂ ਬਾਅਦ ਵੇਦਾਂਤਾ ਲਿਮਟਿਡ ਤੇਲ ਅਤੇ ਗੈਸ ਖੋਜ ਅਤੇ ਉਤਪਾਦਨ ਦਾ ਸੰਚਾਲਨ ਕੇਅਰਨ ਆਇਲ ਐਂਡ ਗੈਸ ਦੇ ਨਾਲ ਕਰ ਰਹੀ ਹੈ। ਕੇਅਰਨ ਐਨਰਜੀ ਪੀ. ਐੱਲ. ਸੀ. ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਦਾ ਨਾਂ ਕੇਅਰਨ ਐਨਰਜੀ ਪੀ. ਐੱਲ. ਸੀ. ਤੋਂ ਕੈਪਰੀਕਾਰਨ ਐਨਰਜੀ ਪੀ. ਐੱਲ. ਸੀ. ਵਿਚ ਬਦਲਣ ਦੀ ਯੋਜਨਾ 31 ਦਸੰਬਰ 2021 ਤੋਂ ਲਾਗੂ ਹੋਵੇਗੀ। ਹਾਲਾਂਕਿ ਲੰਡਨ ਸਟਾਕ ਐਕਸਚੇਂਜ ’ਚ ਕੰਪਨੀ ਦਾ ਨਾਂ ਸੀ. ਐੱਨ. ਈ. ਦੇ ਰੂਪ ’ਚ ਹੀ ਰਹੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Big B ਦੇ NFT ਕਲੈਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ, ਨਿਲਾਮੀ 'ਚ ਮਿਲੀਆਂ ਰਿਕਾਰਡ ਬੋਲੀਆਂ
NEXT STORY