ਨਵੀਂ ਦਿੱਲੀ - ਪੁਰਤਗਾਲ ਦਾ ਸਟਾਰ ਫੁੱਟਬਾਲਰ ਅੱਜ-ਕੱਲ ਸੁਰਖੀਆਂ ਵਿਚ ਆਪਣੀ ਖੇਡ ਨੂੰ ਲੈ ਕੇ ਨਹੀਂ ਸਗੋਂ ਆਪਣੇ ਵਿਆਹ ਨੂੰ ਲੈ ਕੇ ਹੈ। ਖਬਰਾਂ ਹਨ ਕਿ ਇਹ ਸਟਾਰ ਖਿਡਾਰੀ ਇਸ ਹਫਤੇ ਆਪਣੀ ਗਰਲਫ੍ਰੈਂਡ ਜਾਰਜੀਨਾ ਰੋਡ੍ਰਿਗਜ਼ ਨਾਲ ਵਿਆਹ ਦੇ ਬੰਧਨ ਵਿਚ ਬੱਝ ਸਕਦਾ ਹੈ। ਇਸ ਵਿਆਹ ਨੂੰ ਸਾਲ 2026 ਦੇ ਸਭ ਤੋਂ ਵੱਡੇ ਤੇ ਸ਼ਾਨਦਾਰ ਵਿਆਹਾਂ ’ਚੋਂ ਇਕ ਮੰਨੇ ਜਾ ਰਿਹਾ ਹੈ।

ਪਹਿਲੀ ਨਜ਼ਰ ਦਾ ਪਿਆਰ : ‘ਗੁੱਚੀ’ ਸਟੋਰ ਤੋਂ ਸ਼ੁਰੂ ਹੋਈ ਕਹਾਣੀ
41 ਸਾਲਾ ਪੁਰਤਗਾਲੀ ਫੁੱਟਬਾਲ ਸਟਾਰ ਤੇ 32 ਸਾਲਾ ਸਪੈਨਿਸ਼ ਮਾਡਲ ਜਾਰਜੀਨਾ ਦੀ ਮੁਲਾਕਾਤ ਸਾਲ 2016 ’ਚ ਮੈਡ੍ਰਿਡ ਦੇ ਇਕ ‘ਗੁੱਚੀ’ ਸਟੋਰ ’ਚ ਹੋਈ ਸੀ, ਜਿੱਥੇ ਜਾਰਜੀਨਾ ਇਕ ਸੇਲਜ਼ ਅਸਿਸਟੈਂਟ ਵਜੋਂ ਕੰਮ ਕਰਦੀ ਸੀ। ਦੋਵਾਂ ਲਈ ਇਹ ‘ਪਹਿਲੀ ਨਜ਼ਰ ਦਾ ਪਿਆਰ’ ਸੀ। ਰੋਨਾਲਡੋ ਨੇ ਪਿਛਲੀ ਗਰਮੀ ’ਚ ਜਾਰਜੀਨਾ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ, ਜਿਸ ਤੋਂ ਬਾਅਦ ਜਾਰਜੀਨਾ ਨੇ ਇੰਸਟਾਗ੍ਰਾਮ ’ਤੇ 3 ਮਿਲੀਅਨ ਪੌਂਡ (ਲੱਗਭਗ 31 ਕਰੋੜ ਰੁਪਏ) ਦੀ ਕੀਮਤ ਵਾਲੀ ਮੰਗਣੀ ਦੀ ਅੰਗੂਠੀ ਪਹਿਨਾਈ ਸੀ।

ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਰੋਨਾਲਡੋ ਨੇ ਦੱਸਿਆ,‘‘ਸ਼ੁਰੂ ਵਿਚ ਉਸ ਨੂੰ ਮੇਰੀ ਗੱਲ ’ਤੇ ਯਕੀਨ ਹੀ ਨਹੀਂ ਆਇਆ। ਉਸ ਨੇ ਮੈਨੂੰ ਪੁੱਛਿਆ ਕੀ ਤੁਸੀਂ ਇਮਾਨਦਾਰ ਹੋ? ਮੈਂ ਕਿਹਾ, ਹਾਂ, ਮੈਂ ਤੈਨੂੰ ਚਾਹੁੰਦਾ ਹਾਂ ਅਤੇ ਤੇਰੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ। ਮੈਂ ਉਸ ਨਾਲ ਵਿਆਹ ਇਸ ਲਈ ਕਰ ਰਿਹਾ ਹਾਂ ਕਿਉਂਕਿ ਉਹ ਉਹ ਵਿਅਕਤੀ ਹੈ ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਹਾਂ।’’

ਹੋਮਟਾਊਨ ਮਡੇਰਾ ’ਚ ਹੋਵੇਗੀ ਵਿਆਹ ਦੀ ਪਵਿੱਤਰ ਰਸਮ
ਪਿਆਰ ਵਿਚ ਰੰਗੀ ਇਹ ਜੋੜੀ, ਜੋ ਹੁਣ ਮੁੱਖ ਤੌਰ ’ਤੇ ਸਾਊਦੀ ਅਰਬ ਵਿਚ ਰਹਿੰਦੀ ਹੈ (ਜਿੱਥੇ ਰੋਨਾਲਡੋ ‘ਅਲ-ਨਸਰ’ ਕਲੱਬ ਲਈ ਖੇਡਦਾ ਹੈ), ਰੋਨਾਲਡੋ ਦੇ ਜਨਮ ਸਥਾਨ ਮਡੇਰਾ ਵਿਚ ਵਿਆਹ ਕਰਵਾ ਰਹੀ ਹੈ। ਵਿਆਹ ਦੀ ਮੁੱਖ ਰਸਮ ਟਾਪੂ ਦੀ ਰਾਜਧਾਨੀ ਦੇ ਇਤਿਹਾਸਕ ਕੇਂਦਰ ਵਿਚ ਸਥਿਤ ਫੰਚਾਲ ਕੈਥੇਡ੍ਰਲ ਵਿਚ ਹੋਵੇਗੀ, ਜਿੱਥੇ ਲੱਗਭਗ 800 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਹੈ।

5 ਸਿਤਾਰਾ ‘ਸਾਵੋਏ ਪੈਲੇਸ’ ਵਿਚ ਸ਼ਾਨਦਾਰ ਰਿਸੈਪਸ਼ਨ
ਲੱਗਭਗ 1.4 ਬਿਲੀਅਨ ਡਾਲਰ (1 ਬਿਲੀਅਨ ਪੌਂਡ) ਦੀ ਕੁੱਲ ਜਾਇਦਾਦ ਵਾਲਾ ਇਹ ਜੋੜਾ ਵਿਆਹ ਦੀ ਗ੍ਰੈਂਡ ਪਾਰਟੀ ਲਈ ਪੰਜ ਸਿਤਾਰਾ ‘ਸਾਵੋਏ ਪੈਲੇਸ’ ਹੋਟਲ ਦੀ ਮੇਜ਼ਬਾਨੀ ਕਰੇਗਾ। ਇਹ ਹੋਟਲ ਕੈਥੇਡ੍ਰਲ ਤੋਂ ਸਿਰਫ 5 ਮਿੰਟ ਦੀ ਡਰਾਈਵ ’ਤੇ ਹੈ।
ਸ਼ਾਹੀ ਸਵਾਗਤ : ਹੋਟਲ ਦੇ ਮੁੱਖ ਹਾਲ ’ਚ 33 ਫੁੱਟ ਉੱਚਾ ਧਾਤੂ ਦਾ ਝੂਮਰ ਅਤੇ ਤਾਜ਼ੇ ਫੁੱਲਾਂ ਦੀ ਸਜਾਵਟ ਮਹਿਮਾਨਾਂ ਦਾ ਸਵਾਗਤ ਕਰੇਗੀ।
ਗ੍ਰੈਂਡ ਬਾਲਰੂਮ : ਹੋਟਲ ਦਾ ‘ਗ੍ਰੈਂਡ ਬਾਲਰੂਮ’ ਅਤੇ ਛੱਤ ’ਤੇ ਬਣਿਆ ‘ਗਲੈਕਸੀਆ’ ਏਰੀਆ 1,000 ਤੋਂ ਵੱਧ ਮਹਿਮਾਨਾਂ ਦੇ ਜਸ਼ਨ ਲਈ ਤਿਆਰ ਕੀਤਾ ਗਿਆ ਹੈ।
ਹੋਟਲ ਦੇ ਅੰਦਰ ਹੋਟਲ : ਪਰਿਵਾਰ ਦੇ ਠਹਿਰਨ ਲਈ ਉਪਰਲੀਆਂ ਮੰਜ਼ਿਲਾਂ ’ਤੇ ‘ਦਿ ਰਿਜ਼ਰਵ’ ਨਾਮੀ ਵੀ. ਆਈ. ਪੀ. ਹਿੱਸਾ ਬੁੱਕ ਕੀਤਾ ਗਿਆ ਹੈ, ਜਿਸ ਦਾ ਖਰਚਾ 1100 ਪੌਂਡ (ਲੱਗਭਗ 1.15 ਲੱਖ ਰੁਪਏ) ਪ੍ਰਤੀ ਰਾਤ ਤੋਂ ਸ਼ੁਰੂ ਹੁੰਦਾ ਹੈ।
ਮਹਿਮਾਨਾਂ ਲਈ ਵੀ. ਆਈ. ਪੀ. ਸਹੂਲਤਾਂ : ਆਲੀਸ਼ਾਨ ਕਮਰੇ ਤੇ ਪਿਲੋ ਮੀਨੂ : 352 ਕਮਰਿਆਂ ਵਾਲੇ ਇਸ ਹੋਟਲ ’ਚ ਮਹਿਮਾਨਾਂ ਨੂੰ ਅਟਲਾਂਟਿਕ ਮਹਾਂਸਾਗਰ ਦੇ ਖੂਬਸੂਰਤ ਨਜ਼ਾਰੇ, ਵਾਕ-ਇਨ ਵਾਰਡਰੋਬ ਅਤੇ ਆਪਣੀ ਪਸੰਦ ਦੀ ਖੁਸ਼ਬੂ ਵਾਲਾ ‘ਸਿਰਹਾਣਾ ਮੀਨੂ’ ਮਿਲੇਗਾ।
ਵਰਲਡ-ਕਲਾਸ ਸਪਾ : ਯੂਰਪ ਦੇ ਸਭ ਤੋਂ ਵੱਡੇ ਵੈੱਲਨੈੱਸ ਸੈਂਟਰਾਂ ’ਚੋਂ ਇਕ ਇਸ ਸਪਾ ਵਿਚ 325 ਪੌਂਡ ਦਾ ਫੇਸ਼ੀਅਲ, 226 ਪੌਂਡ ਦੀ ਮਾਲਿਸ਼ ਅਤੇ 80 ਪੌਂਡ ਦੀ ਮੈਨੀਕਿਓਰ ਵਰਗੀਆਂ ਸਹੂਲਤਾਂ ਹਨ।
ਮਨੋਰੰਜਨ/ਫਿਟਨੈਸ : ਬੱਚਿਆਂ ਲਈ ਖਿਡੌਣਿਆਂ ਨਾਲ ਭਰਿਆ ਗੇਮ-ਰੂਮ, 24 ਘੰਟੇ ਖੁੱਲ੍ਹਾ ਓਲੰਪਿਕ-ਪੱਧਰ ਦਾ ਜਿੰਮ, 18 ਮੀਟਰ ਉੱਚਾ ਸਵਿਮਿੰਗ ਪੂਲ ਅਤੇ ਛੱਤ ’ਤੇ ਇਨਫਿਨਿਟੀ ਪੂਲ ਉਪਲੱਬਧ ਹਨ।
ਲਾਜ਼ਵਾਬ ਭੋਜਨ : ਛੱਤ ’ਤੇ ਸਥਿਤ ‘ਗਲੈਕਸੀਆ ਸੀਫੂਡ ਰੈਸਟੋਰੈਂਟ’ ’ਚ ਸ਼ੈੱਫ ਰੌਬਰਟੋ ਬੈਰੋਸ ਮਹਿਮਾਨਾਂ ਨੂੰ ਸਥਾਨਕ ਅਤੇ ਆਧੁਨਿਕ ਖਾਣੇ ਪਰੋਸਣਗੇ।
ਭਾਵੇਂ ਅਟਲਾਂਟਿਕ ਮਹਾਂਸਾਗਰ ਦੇ ਸਾਹਮਣੇ ਰੋਨਾਲਡੋ ਦੀ ਆਪਣੀ 7 ਮੰਜ਼ਿਲਾ ਆਲੀਸ਼ਾਨ ਹਵੇਲੀ ਬਹੁਤ ਨੇੜੇ ਹੀ ਹੈ ਪਰ ਇਹ ਨਵਾਂ ਵਿਆਹਿਆ ਜੋੜਾ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜਸ਼ਨ ਮਨਾਉਣ ਲਈ ਇਸੇ ਆਲੀਸ਼ਾਨ ਹੋਟਲ ’ਚ ਹੀ ਠਹਿਰੇਗਾ।

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ ਦਾ ਹੋਇਆ ਦਿਹਾਂਤ
NEXT STORY