ਨਵੀਂ ਦਿੱਲੀ (ਭਾਸ਼ਾ) - ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਖਪਤਕਾਰ ਹਿਫਾਜ਼ਤ ਅਥਾਰਿਟੀ (ਸੀ. ਸੀ. ਪੀ. ਏ.) ਨੇ ਕੈਬ ਸੇਵਾਦਾਤਾ ਓਲਾ ਅਤੇ ਉਬਰ ਨੂੰ ਯੂਜ਼ਰਜ਼ ਦੇ ਮੋਬਾਈਲ ਆਪ੍ਰੇਟਿੰਗ ਸਿਸਟਮ ਐਂਡ੍ਰਾਇਡ ਜਾਂ ਆਈ. ਓ. ਐੱਸ. ਦੇ ਆਧਾਰ ’ਤੇ ਇਕ ਹੀ ਜਗ੍ਹਾ ਦੀ ਯਾਤਰਾ ਲਈ ਕਥਿਤ ਤੌਰ ’ਤੇ ਵੱਖ-ਵੱਖ ਮੁੱਲ ਤੈਅ ਕਰਨ ਲਈ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
ਜੋਸ਼ੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਸੀ. ਸੀ. ਪੀ. ਏ. ਰਾਹੀਂ ਪ੍ਰਮੁੱਖ ਕੈਬ ਚਾਲਕਾਂ ਓਲਾ ਅਤੇ ਉਬਰ ਨੂੰ ਨੋਟਿਸ ਜਾਰੀ ਕਰ ਕੇ ਵੱਖ-ਵੱਖ ਮੋਬਾਈਲਾਂ (ਆਈਫੋਨ ਅਤੇ ਐਂਡ੍ਰਾਇਡ) ਰਾਹੀਂ ਇਕ ਹੀ ਜਗ੍ਹਾ ਦੀ ਬੁਕਿੰਗ ਲਈ ਵੱਖ-ਵੱਖ ਭੁਗਤਾਨ ਲੈਣ ’ਤੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।’’
ਇਹ ਵੀ ਪੜ੍ਹੋ : Maruti ਨੇ ਦਿੱਤਾ ਗਾਹਕਾਂ ਨੂੰ ਝਟਕਾ! ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਕੀਤਾ ਐਲਾਨ
ਜੋਸ਼ੀ ਨੇ ਪਿਛਲੇ ਮਹੀਨੇ ‘ਖਪਤਕਾਰ ਸ਼ੋਸ਼ਣ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ’ ਦੀ ਗੱਲ ਕਹੀ ਸੀ ਅਤੇ ਸੀ. ਸੀ. ਪੀ. ਏ. ਨੂੰ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਅਜਿਹੀਆਂ ਸਰਗਮੀਆਂ ਨੂੰ ਪਹਿਲੀ ਨਜ਼ਰੇ ਅਣਉਚਿਤ ਵਪਾਰ ਵਿਵਹਾਰ ਖਪਤਕਾਰਾਂ ਦੇ ਪਾਰਦਰਸ਼ਿਤਾ ਦੇ ਅਧਿਕਾਰਾਂ ਦੀ ‘ਘੋਰ ਉਲੰਘਣਾ’ ਦੱਸਿਆ ਸੀ।
ਇਹ ਵੀ ਪੜ੍ਹੋ : ਸਸਤੇ 'ਚ ਮਿਲੇਗਾ ਘਰ ਤੇ ਦਫ਼ਤਰ, ਇਹ ਸਰਕਾਰੀ ਬੈਂਕ ਵੇਚ ਰਿਹੈ ਪ੍ਰਾਪਰਟੀ
ਇਹ ਵੀ ਪੜ੍ਹੋ : Oracle CEO ਦਾ ਵੱਡਾ ਦਾਅਵਾ: 48 ਘੰਟਿਆਂ 'ਚ ਹੋਵੇਗੀ ਕੈਂਸਰ ਦੀ ਪਛਾਣ ਅਤੇ ਟੀਕਾਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤੀਬਾੜੀ ਮਜ਼ਦੂਰਾਂ, ਪੇਂਡੂ ਕਾਮਿਆਂ ਦੀ ਪ੍ਰਚੂਨ ਮਹਿੰਗਾਈ ਦਸੰਬਰ ’ਚ ਨਰਮ ਰਹੀ
NEXT STORY