ਜਲੰਧਰ (ਬਿਜ਼ਨੈੱਸ ਨਿਊਜ਼.)– ਮੋਹਰੀ ਟਾਇਰ ਨਿਰਮਾਤਾ 'ਸੀਏਟ' ਆਪਣੇ ਸਟੀਲ ਰੇਡੀਅਲ ਟਾਇਰ ‘ਸਪੋਰਟਰੈੱਡ’ ਅਤੇ ‘ਕਰਾਸਰੈੱਡ’ ਦੀ ਇਕ ਨਵੀਂ ਰੇਂਜ ਨਾਲ ਆਪਣੇ ਦੋਪਹੀਆ ਟਾਇਰ ਰੇਂਜ ਦੀ ਪ੍ਰਫਾਰਮੈਂਸ ਨੂੰ ਇਕ ਨਵੇਂ ਹੀ ਪੱਧਰ ’ਤੇ ਲੈ ਗਈ ਹੈ। ਸਟੀਲ ਰੇਡੀਅਲ ਟਾਇਰਾਂ ਦੀ ਇਹ ਪ੍ਰੀਮੀਅਮ ਰੇਂਜ ਵਿਸ਼ੇਸ਼ ਤੌਰ ’ਤੇ ਹਾਈ ਪ੍ਰਫਾਰਮੈਂਸ ਮੋਟਰਸਾਈਕਲਾਂ ਦੀ ਸਮਰੱਥਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਤਿਆਰ ਕੀਤੀ ਗਈ ਹੈ। ਸਪੋਰਟਰੈੱਡ ਰੇਜ਼ ਤੇਜ਼ ਰਫਤਾਰ ਅਤੇ ਬਰੀਕ ਮੋੜ ਕੱਟਣ ਲਈ ਡਿਜ਼ਾਈਨ ਕੀਤੀ ਗਈ ਹੈ ਜਦ ਕਿ ਕ੍ਰਾਸਰੈੱਡ ਇਕ ਮਲਟੀ ਟੇਰੇਨ ਹਾਈ ਗ੍ਰਿਪ ਟਾਇਰ ਹੈ।
ਇਹ ਵੀ ਪੜ੍ਹੋ- ਸਿੱਪੀ ਗਿੱਲ ਨਾਲ ਕੈਨੇਡਾ 'ਚ ਵਾਪਰਿਆ ਭਿਆਨਕ ਹਾਦਸਾ, ਆਫ-ਰੋਡਿੰਗ ਦੌਰਾਨ ਪਲਟੀ ਉਸ ਦੀ 'Rubicon'
ਸਟੀਲ ਰੈੱਡ ਟਾਇਰਾਂ ਵਿਚ ਸਟੀਲ ਬੈਲਟੇਡ ਰੇਡੀਅਲ ਕੰਸਟ੍ਰਕਸ਼ਨ ਹੁੰਦਾ ਹੈ ਜੋ ਤੇਜ਼ ਰਫਤਾਰ ਵਿਚ ਬਿਹਤਰ ਹੈਂਡਲਿੰਗ ਦਿੰਦਾ ਹੈ। ਕ੍ਰਾਸਰੈੱਡ ਚੇਨ ਯਾਮਾਹਾ ਐੱਫ.ਜ਼ੈੱਡ ਚੇਨ ਅਤੇ ਸੁਜ਼ੂਕੀ ਜਿਕਸਰ ਚੇਨ ਵਰਗੀਆਂ ਮੋਟਰਸਾਈਕਲਾਂ ਨਾਲ ਮੈਚ ਕਰਦੇ ਹਨ ਅਤੇ ਟਾਇਰਾਂ ਦੇ ਸੈੱਟ ਦੀ ਕੀਮਤ 4300 ਰੁਪਏ ਹੈ।
ਸਪੋਰਟਰੈੱਡ ਚੇਨ ਕੇ.ਟੀ.ਐੱਮ. ਆਰ.ਸੀ. 390, ਡਿਊਕ 390, ਬਜਾਜ ਡੋਮੀਨਾਰ 400, ਟੀ.ਵੀ.ਐੱਸ. ਅਪਾਚੇ ਅਤੇ ਆਰ. ਆਰ. 310 ਵਰਗੀਆਂ ਉੱਚ ਪ੍ਰਦਰਸ਼ਨ ਮੋਟਰਸਾਈਕਲਾਂ ਨਾਲ ਮੇਲ ਖਾਂਦੇ ਹਨ ਅਤੇ ਟਾਇਰਾਂ ਦੇ ਸੈੱਟ ਦੀ ਕੀਮਤ 12,500 ਰੁਪਏ ਹੈ। ਸਪੋਰਟਰੈੱਡ ਪਲੇਟਫਾਰਮ ਮੋੜ ਕੱਟਣ ਲਈ ਬਰਾਬਰ ਦੂਰੀ ਵਾਲੇ ਮਿਡ ਕਰਾਊਨ ਸਲਾਟਸ ਨਾਲ ਲੈਸ ਹਨ ਜਦ ਕਿ ਸਖ਼ਤ ਪਰਤ ’ਤੇ ਸਹੀ ਸੰਤੁਲਨ ਲਈ ਸਿਲਿਕਾ-ਮਿਸ਼ਰਿਤ ਟਰੇਡ ਕਪਾਊਂਡ ਨਾਲ ਲੈਸ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Edible Oil Price: ਚੋਣਾਂ ਤੋਂ ਪਹਿਲਾਂ ਘਟ ਹੋ ਸਕਦੀਆਂ ਹਨ ਖੁਰਾਕੀ ਤੇਲ ਦੀਆਂ ਕੀਮਤਾਂ
NEXT STORY