ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਅਰਹਰ ਅਤੇ ਉੜਦ ਦੀ ਦਾਲ 'ਤੇ ਲਾਗੂ ਸਟਾਕ ਸੀਮਾ 'ਚ ਸੋਧ ਕੀਤੀ ਹੈ। ਸਰਕਾਰ ਨੇ ਇਨ੍ਹਾਂ ਦੋਵਾਂ ਦਾਲਾਂ 'ਤੇ ਮੌਜੂਦਾ ਸਟਾਕ ਸੀਮਾ ਵਧਾ ਦਿੱਤੀ ਹੈ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਅਨੁਸਾਰ ਸੋਧੀ ਹੋਈ ਸਟਾਕ ਲਿਮਟ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਸਰਕਾਰ ਨੇ ਥੋਕ ਵਪਾਰੀਆਂ ਨੂੰ ਹੁਣ ਹਰ ਦਾਲ ਦਾ 200 ਟਨ ਸਟਾਕ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਇਹ ਵਪਾਰੀ 50 ਲੱਖ ਟਨ ਦਾਲਾਂ ਰੱਖ ਸਕਦੇ ਸਨ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਦੀਵਾਲੀ ਤੋਂ ਪਹਿਲਾਂ ਇੰਨੇ ਰੁਪਏ ਹੋਇਆ ਸਸਤਾ
ਦਾਲਾਂ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਅਰਹਰ ਅਤੇ ਉੜਦ ਦਾਲਾਂ 'ਤੇ ਸਟਾਕ ਲਿਮਟ ਲਗਾ ਦਿੱਤੀ ਸੀ। ਸਰਕਾਰ ਨੇ ਸਤੰਬਰ ਮਹੀਨੇ ਅਰਹਰ ਅਤੇ ਉੜਦ ਦੀ ਦਾਲ 'ਤੇ ਸਟਾਕ ਸੀਮਾ ਘਟਾ ਦਿੱਤੀ ਸੀ। ਹੁਣ ਸਰਕਾਰ ਨੇ ਇਹ ਸੀਮਾ ਫਿਰ ਵਧਾ ਦਿੱਤੀ ਹੈ। ਪਹਿਲਾਂ ਸਟਾਕ ਸੀਮਾ 30 ਅਕਤੂਬਰ ਤੱਕ ਲਾਗੂ ਸੀ। ਇਸ ਨੂੰ ਵੀ ਹਾਲ ਹੀ ਵਿੱਚ ਵਧਾਇਆ ਗਿਆ ਹੈ ਅਤੇ 31 ਦਸੰਬਰ ਤੱਕ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਪ੍ਰਚੂਨ ਦਾਲਾਂ ਦੇ ਵਪਾਰੀਆਂ ਨੂੰ ਦੋਵਾਂ ਦਾਲਾਂ ਵਿੱਚੋਂ ਹਰੇਕ ਦਾ 5 ਟਨ ਸਟਾਕ ਰੱਖਣ ਦੀ ਇਜਾਜ਼ਤ ਹੋਵੇਗੀ। ਇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਵੱਡੇ ਚੇਨ ਪ੍ਰਚੂਨ ਵਿਕਰੇਤਾ ਹਰੇਕ ਪ੍ਰਚੂਨ ਦੁਕਾਨ 'ਤੇ ਹਰੇਕ ਦਾਲ ਦਾ 5 ਟਨ ਸਟਾਕ ਰੱਖ ਸਕਦੇ ਹਨ, ਜਦੋਂ ਕਿ ਡਿਪੂਆਂ ਜਾਂ ਗੋਦਾਮਾਂ ਵਿੱਚ ਦਾਲਾਂ ਨੂੰ ਰੱਖਣ ਦੀ ਸੀਮਾ 200 ਟਨ ਹੋਵੇਗੀ। ਪਹਿਲਾਂ ਡਿਪੂਆਂ 'ਤੇ ਦਾਲਾਂ ਰੱਖਣ ਦੀ ਸੀਮਾ 50 ਟਨ ਸੀ। ਮਿੱਲਰ ਪਿਛਲੇ 3 ਮਹੀਨਿਆਂ ਦੇ ਉਤਪਾਦਨ ਜਾਂ ਸਾਲਾਨਾ ਸਮਰੱਥਾ ਦਾ 25 ਫ਼ੀਸਦੀ, ਜੋ ਵੀ ਵੱਧ ਹੋਵੇ, ਦਾਲਾਂ ਦਾ ਸਟਾਕ ਰੱਖ ਸਕਦੇ ਹਨ।
ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!
ਪਹਿਲਾਂ ਮਿੱਲਰਾਂ ਲਈ ਇਹ ਸਟਾਕ ਸੀਮਾ ਇੱਕ ਮਹੀਨੇ ਦੇ ਉਤਪਾਦਨ ਜਾਂ ਸਾਲਾਨਾ ਸਮਰੱਥਾ ਦਾ 10 ਫ਼ੀਸਦੀ ਸੀ। ਦਰਾਮਦਕਾਰ ਕਸਟਮ ਕਲੀਅਰੈਂਸ ਤੋਂ ਬਾਅਦ ਇਨ੍ਹਾਂ ਦਾਲਾਂ ਦਾ ਸਟਾਕ 60 ਦਿਨਾਂ ਤੱਕ ਰੱਖ ਸਕਣਗੇ। ਪਹਿਲਾਂ ਦਰਾਮਦਕਾਰ ਦਾਲਾਂ ਨੂੰ 30 ਦਿਨਾਂ ਤੱਕ ਰੱਖ ਸਕਦੇ ਸਨ। ਜੇਕਰ ਕਿਸੇ ਵਪਾਰੀ ਕੋਲ ਇਸ ਨਿਰਧਾਰਤ ਸਟਾਕ ਸੀਮਾ ਤੋਂ ਵੱਧ ਸਟਾਕ ਹੈ, ਤਾਂ ਉਹ ਖਪਤਕਾਰ ਮਾਮਲੇ ਵਿਭਾਗ ਦੇ ਪੋਰਟਲ 'ਤੇ ਸੂਚਿਤ ਕਰੇਗਾ ਕਿ ਉਹ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਸਟਾਕ ਨੂੰ ਨਿਰਧਾਰਤ ਸੀਮਾ ਤੱਕ ਪਹੁੰਚਾ ਦੇਵੇਗਾ। ਦਾਲ ਵਪਾਰੀਆਂ ਨੂੰ ਵਿਭਾਗ ਦੇ ਪੋਰਟਲ 'ਤੇ ਨਿਯਮਤ ਤੌਰ 'ਤੇ ਸਟਾਕ ਦਾ ਐਲਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੇਦਾਂਤਾ ਦਾ ਪੰਜਾਬ ’ਚ 10,000 ਕਰੋੜ ਰੁਪਏ ਦਾ ਨਿਵੇਸ਼ ਪ੍ਰਸਤਾਵ ‘ਲਾਲਫੀਤਾਸ਼ਾਹੀ’ ਵਿਚ ਫਸਿਆ
NEXT STORY