ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲਾ ਨੇ ਆਰ. ਬੀ. ਆਈ. ਦੇ ਡਿਪਟੀ ਗਵਰਨਰ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇਹ ਨਿਯੁਕਤੀ ਡਿਪਟੀ ਗਵਰਨਰ ਮਾਈਕਲ ਦੇਵਵ੍ਰਤ ਪਾਤਰਾ ਦੇ ਸਥਾਨ ’ਤੇ ਹੋਵੇਗੀ, ਜਿਨ੍ਹਾਂ ਦਾ ਵਿਸਥਾਰਿਤ ਕਾਰਜਕਾਲ 14 ਜਨਵਰੀ 2025 ਨੂੰ ਖ਼ਤਮ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰੰਸੀ ਨੂੰ ਲੈ ਕੇ ਲਗਾਈਆਂ ਨਵੀਆਂ ਸ਼ਰਤਾਂ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਦਾ ਇਹ ਅਹੁਦਾ ਅਰਥਸ਼ਾਸਤਰੀਆਂ ਲਈ ਹੈ। ਚੁਣਿਆ ਗਿਆ ਉਮੀਦਵਾਰ ਮੁਦਰਾ ਨੀਤੀ ਵਿਭਾਗ ਦੀ ਦੇਖਰੇਖ ਕਰੇਗਾ ਅਤੇ ਦਰ ਤੈਫ ਕਰਨ ਵਾਲੀ ਕਮੇਟੀ ‘ਮੋਨੇਟਰੀ ਪਾਲਿਸੀ ਕਮੇਟੀ’ ਦਾ ਮੈਂਬਰ ਵੀ ਹੋਵੇਗਾ।
ਇਹ ਵੀ ਪੜ੍ਹੋ : Bank Holiday List: ਦੀਵਾਲੀ ਤੋਂ ਬਾਅਦ ਫਿਰ ਆ ਗਈਆਂ ਲਗਾਤਾਰ 4 ਛੁੱਟੀਆਂ, ਦੇਖੋ ਪੂਰੀ ਸੂਚੀ
ਜਨਤਕ ਐਲਾਨ ’ਚ ਦਰਸਾਏ ਯੋਗਤਾ ਮਾਪਦੰਡਾਂ ਅਨੁਸਾਰ ਬਿਨੈਕਾਰਾਂ ਕੋਲ ਭਾਰਤ ਸਰਕਾਰ ’ਚ ਸਕੱਤਰ ਜਾਂ ਬਰਾਬਰ ਪੱਧਰ ’ਤੇ ਤਜਰਬੇ ਸਮੇਤ ਲੋਕ ਪ੍ਰਸ਼ਾਸਨ ’ਚ ਘੱਟ ਤੋਂ ਘੱਟ 25 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ, ਜਾਂ ਕਿਸੇ ਭਾਰਤੀ ਜਾਂ ਕੌਮਾਂਤਰੀ ਜਨਤਕ ਵਿੱਤੀ ਸੰਸਥਾਨ ’ਚ ਘੱਟ ਤੋਂ ਘੱਟ 25 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ
ਇਸ ’ਚ ਕਿਹਾ ਗਿਆ ਕਿ 15 ਜਨਵਰੀ 2025 ਤੱਕ ਉਮੀਦਵਾਰਾਂ ਦੀ ਉਮਰ 60 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਹ ਨਿਯੁਕਤੀ 3 ਸਾਲ ਦੀ ਮਿਆਦ ਲਈ ਹੈ ਅਤੇ ਵਿਅਕਤੀ ਮੁੜਨਿਯੁਕਤੀ ਲਈ ਯੋਗ ਹੋਵੇਗਾ। ਇਸ ਅਹੁਦੇ ’ਤੇ ਮਹੀਨਾਵਾਰੀ ਤਨਖਾਹ 2.25 ਲੱਖ ਰੁਪਏ (ਪੱਧਰ-17) ਹੋਵੇਗੀ। ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ’ਚ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਤਰੀਕ 30 ਨਵੰਬਰ 2024 ਹੈ।
ਕੇਂਦਰੀ ਬੈਂਕ ’ਚ 4 ਡਿਪਟੀ ਗਵਰਨਰ ਹੁੰਦੇ ਹਨ। ਮੁਦਰਾ ਨੀਤੀ ਵਿਭਾਗ ਦੀ ਦੇਖਰੇਖ ਲਈ ਇਕ ਅਰਥਸ਼ਾਸਤਰੀ, ਇਕ ਕਮਰਸ਼ੀਅਲ ਬੈਂਕਰ, ਅਤੇ ਦੋ ਬੈਂਕ ਤੋਂ ਲਏ ਜਾਂਦੇ ਹਨ।
ਇਹ ਵੀ ਪੜ੍ਹੋ : SBI, ICICI ਗਾਹਕਾਂ ਲਈ ਵੱਡੀ ਖ਼ਬਰ, ਬੈਂਕਾਂ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਮਹੀਨਿਆਂ ’ਚ ਦੇਸ਼ ਭਰ ’ਚ ਹੋਣਗੇ 48 ਲੱਖ ਵਿਆਹ, 6 ਲੱਖ ਕਰੋੜ ਹੋਣਗੇ ਖਰਚ
NEXT STORY