ਨਵੀਂ ਦਿੱਲੀ- ਸਕਿਓਰਟੀਜ਼ ਅਪੀਲ ਟ੍ਰਿਬਿਊਨਲ (ਸੈਟ) ਨੇ ਸੇਬੀ ਦੇ ਮੈਜਿਸਟ੍ਰੇਟ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਮੁਖੀ ਚੰਦਾ ਕੋਚਰ ਨਾਲ ਸਬੰਧਤ ਮਾਮਲੇ ਵਿਚ 15 ਸਤੰਬਰ ਕਾਰਵਾਈ ਨਾ ਕਰਨ ਲਈ ਕਿਹਾ ਹੈ।
ਇਹ ਮਾਮਲਾ ਰਿਟਾਇਰਡ ਜਸਟਿਸ ਬੀ. ਐੱਨ. ਸ਼੍ਰੀਕ੍ਰਿਸ਼ਨ ਦੀ ਇਕ ਰਿਪੋਰਟ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਰੈਗੂਲੇਟਰ ਵੱਲੋਂ ਕੋਚਰ ਨੂੰ ਜਾਰੀ ਕਾਰਨ ਦੱਸੋ ਨੋਟਿਸ ਨਾਲ ਸਬੰਧਤ ਹੈ।
ਸ਼੍ਰੀਕ੍ਰਿਸ਼ਨ ਕਮੇਟੀ, ਜਿਸ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਲੈਣ-ਦੇਣ ਦੇ ਦੋਸ਼ਾਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ, ਨੇ ਜਨਵਰੀ 2019 ਵਿਚ ਆਪਣੀ ਰਿਪੋਰਟ ਕਰਜ਼ਦਾਤਾ ਨੂੰ ਸੌਂਪੀ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਕੋਚਰ ਨੇ ਬੈਂਕ ਦੀਆਂ ਨੀਤੀਆਂ ਅਤੇ ਹੋਰ ਨਿਯਮਾਂ ਦੀ ਉਲੰਘਣਾ ਕੀਤੀ ਹੈ। ਕੋਚਰ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਸੀ ਅਤੇ ਉਨ੍ਹਾਂ ਨੇ ਅਕਤੂਬਰ 2018 ਵਿਚ ਅਸਤੀਫ਼ਾ ਦੇ ਦਿੱਤਾ ਸੀ। ਸੈਟ ਨੇ 9 ਜੁਲਾਈ ਨੂੰ ਦਿੱਤੇ ਆਪਣੇ ਆਦੇਸ਼ ਵਿਚ ਮੈਜਿਸਟ੍ਰੇਟ ਨੂੰ ਅਗਲੀ ਸੁਣਵਾਈ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਤੋਂ ਰੋਕ ਦਿੱਤਾ। ਸੈਟ ਨੇ ਕਿਹਾ ਕਿ ਇਸ ਮਾਮਲੇ ਦੀ ਅੰਤਮ ਸੁਣਵਾਈ 15 ਸਤੰਬਰ ਨੂੰ ਹੋਵੇਗੀ।
ਮਾਰੂਤੀ ਹਰਿਆਣਾ 'ਚ ਨਵੇਂ ਪਲਾਂਟ ਲਈ ਨਿਵੇਸ਼ ਕਰੇਗੀ 18,000 ਕਰੋੜ ਰੁ:
NEXT STORY