ਬਿਜਨੈਸ ਡੈਸਕ : ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਜਲਦੀ ਹੀ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਵਿੱਚ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੀ ਸਹੂਲਤ ਜੋੜਨ ਜਾ ਰਿਹਾ ਹੈ। ਇਸ ਨਵੀਂ ਵਿਸ਼ੇਸ਼ਤਾ ਦੇ ਤਹਿਤ, ਉਪਭੋਗਤਾ ਹੁਣ ਹਰ ਵਾਰ ਲੈਣ-ਦੇਣ ਲਈ ਪਿੰਨ ਦਰਜ ਕਰਨ ਦੀ ਬਜਾਏ ਫੇਸ ਆਈਡੀ(ਚਿਹਰੇ ਦੀ ਪਛਾਣ) ਜਾਂ ਫਿੰਗਰਪ੍ਰਿੰਟ ਨਾਲ ਭੁਗਤਾਨਾਂ ਨੂੰ ਪ੍ਰਮਾਣਿਤ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : YouTube, ਸੋਸ਼ਲ ਮੀਡੀਆ Influencer ਤੇ ਵਪਾਰੀਆਂ ਲਈ ਬਦਲ ਗਏ ਹਨ ITR ਨਿਯਮ, ਜਾਣੋ ਪੂਰੀ ਡਿਟੇਲ
ਇਹ ਫੀਚਰਜ਼ ਫਿਲਹਾਲ ਸਮੀਖਿਆ ਦੇ ਪਡ਼ਾਅ ਵਿੱਚ ਹੈ ਅਤੇ ਇਸ ਨੂੰ ਲਾਗੂ ਕਰਨ ਨਾਲ ਭਾਰਤੀ ਰਿਜ਼ਰਵ ਬੈਂਕ ਅਤੇ ਹੋਰ ਰੇਗੁਲੈਂਟਰਾਂ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ। ਉਮੀਦ ਹੈ ਕਿ ਇਸ ਨੂੰ 2025 ਗਲੋਬਲ ਫਿਟਨੈਸ ਫੇਸਟ ਵਿੱਚ ਪੇਸ਼ ਕੀਤਾ ਜਾਵੇਗਾ ।
ਇਹ ਵੀ ਪੜ੍ਹੋ : Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ
ਸੂਤਰਾਂ ਦੇ ਮੁਤਾਬਕ NPCI ਪਿਛਲੇ ਸਾਲ ਤੋਂ ਇਸ ਤਕਨਾਲੋਜੀ ਉੱਤੇ ਕੰਮ ਕਰ ਰਹੀ ਹੈ ਅਤੇ UPI ਇਕੋਸਿਸਟਮ ਦੇ ਪਾਟਨਰਸ ਦੇ ਨਾਲ ਫੀਡਬੈਕ ਸਾਂਝਾ ਕਰ ਰਿਹਾ ਹੈ। ਸਭ ਤੋਂ ਪਹਿਲਾ ਫੇਸ ਰਿਕਗਿਨਸ਼ਨ(ਚਿਹਰੇ ਦੀ ਪਛਾਣ) ਨੂੰ ਪਹਿਲ ਦਿੱਤੀ ਜਾਵੇਗੀ, ਬਸ਼ਰਤੇ ਯੂਜ਼ਰ ਡਿਵਾਇਸ ਉੱਤੇ ਇਹ ਸੁਵਿਧਾ ਪਹਿਲਾ ਤੋਂ ਹੀ ਐਕਟਿਵ ਹੋਵੇ।
ਇਹ ਵੀ ਪੜ੍ਹੋ : Black Money ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ Red ਅਤੇ Pink Money ਦਾ ਰਾਜ਼?
ਸ਼ੂਰੂਆਤ ਵਿੱਚ ਇਹ ਸਿਸਟਮ ਉਪਭੋਗਤਾਂ ਦੇ ਫੋਨ ਵਿੱਚ ਮੌਜ਼ੂਦ ਬਾਇਮੈਟਿ੍ਕ ਡਾਟਾ ਨੂੰ ਇਸਤੇਮਾਲ ਕਰੇਗਾ ਅਤੇ ਇਕ Remitter Bank ਨੂੰ ਭੇਜੇਗਾ । ਲੈਣ-ਦੇਣ ਤਾਂ ਹੀ ਪੂਰਾ ਹੋਵੇਗਾ ਜਦੋਂ ਬੈਂਕ ਇਸ ਪੂੰਜੀ ਨੂੰ ਵੈਦ ਮੰਨੇਗਾ ।
ਇਹ ਵੀ ਪੜ੍ਹੋ : Ration Card ਧਾਰਕਾਂ ਲਈ Alert! ...ਬੰਦ ਹੋ ਸਕਦਾ ਹੈ ਮੁਫ਼ਤ ਰਾਸ਼ਨ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਵਾਂ ਸਿਸਟਮ OTP ਅਤੇ PIN ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗਾ ਅਤੇ ਧੋਖਾਧੜੀ ਦੀ ਸੰਭਾਵਨਾ ਵੀ ਘੱਟ ਹੋਵੇਗੀ। ਹਾਲਾਂਕਿ, ਸ਼ੁਰੂਆਤੀ ਪੜਾਅ ਵਿੱਚ, ਬਾਇਓਮੈਟ੍ਰਿਕ ਭੁਗਤਾਨਾਂ ਲਈ ਲੈਣ-ਦੇਣ ਦੀ ਰਕਮ 'ਤੇ ਇੱਕ ਸੀਮਾ ਨਿਰਧਾਰਤ ਕੀਤੀ ਜਾ ਸਕਦੀ ਹੈ। ਇਹ ਵੀ ਦੇਖਿਆ ਜਾਵੇਗਾ ਕਿ ਕੀ ਇਸਨੂੰ PhonePe, Google Pay, Paytm, BHIM ਵਰਗੀਆਂ ਵੱਖ-ਵੱਖ ਐਪਾਂ ਲਈ ਵੱਖਰੇ ਤੌਰ 'ਤੇ ਸੈੱਟ ਕਰਨਾ ਪਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲੀ ਤਿਮਾਹੀ 'ਚ ਭਾਰਤੀ ਕੰਪਨੀਆਂ ਦੀ ਆਮਦਨੀ ਵਾਧਾ 4-6% ਰਹਿਣ ਦੀ ਉਮੀਦ: ਕ੍ਰਿਸਿਲ ਇੰਟੈਲੀਜੈਂਸ
NEXT STORY