ਨਵੀਂ ਦਿੱਲੀ— ਪਿਛਲੇ ਸਾਲ ਹੋਈ ਨੋਟਬੰਦੀ ਤੋਂ ਬਾਅਦ ਪਟੜੀ ਤੋਂ ਉਤਰਿਆ ਵਪਾਰਕ ਵਾਹਨ ਉਦਯੋਗ ਅਜੇ ਤਕ ਵਾਪਸ ਰਫਤਾਰ ਨਹੀਂ ਫੜ ਸਕਿਆ ਹੈ ਅਤੇ ਉਸ ਨੂੰ ਤੇਜ਼ੀ ਦੇਣ ਲਈ ਨਾਮੀ ਕੰਪਨੀਆਂ ਭਾਰੀ ਛੋਟ ਦੇ ਰਹੀਆਂ ਹਨ। 10 ਫੀਸਦੀ ਤੋਂ ਜ਼ਿਆਦਾ ਦੀ ਛੋਟ ਅਤੇ ਜੀ. ਐੱਸ. ਟੀ. ਲਾਗੂ ਹੋਣ ਦਾ ਇਹ ਅਸਰ ਹੋਇਆ ਹੈ ਕਿ ਭਾਰਤ ਸਟੇਜ (ਬੀ. ਐੱਸ.) 4 ਸਟੈਂਡਰਡ ਵਾਲੇ ਕਈ ਟਰੱਕ ਤਾਂ ਬੀ. ਐੱਸ.-3 ਸਟੈਂਡਰਡ ਵਾਲੇ ਟਰੱਕਾਂ ਦੀ ਕੀਮਤ 'ਤੇ ਹੀ ਮਿਲ ਰਹੇ ਹਨ। ਬੀ. ਐੱਸ.-3 ਦੇ ਮੁਕਾਬਲੇ ਬੀ. ਐੱਸ.-4 ਸਟੈਂਡਰਡ ਵਾਲੇ ਟਰੱਕਾਂ ਨਾਲ ਪ੍ਰਦੂਸ਼ਣ ਘੱਟ ਫੈਲਦਾ ਹੈ।
ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ 'ਚ ਨਵੀਂ ਤਕਨੀਕ ਦਾ ਇਸਤੇਮਾਲ ਹੋਇਆ ਹੈ ਅਤੇ ਇਨ੍ਹਾਂ ਦੀ ਕੀਮਤ ਪਹਿਲੇ ਟਰੱਕਾਂ ਦੇ ਮੁਕਾਬਲੇ 5 ਤੋਂ 10 ਫੀਸਦੀ ਜ਼ਿਆਦਾ ਹੋਵੇਗੀ। ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੀ ਇਕ ਕੰਪਨੀ ਇਸੇ ਸਾਲ ਜੂਨ 'ਚ 11-11 ਟਨ ਵਾਲੇ 25 ਟਰੱਕਾਂ ਦਾ ਸੌਦਾ ਕਰਨ ਜਾ ਰਹੀ ਸੀ। ਜਾਣਕਾਰੀ ਮੁਤਾਬਕ, ਟਾਟਾ ਮੋਟਰਸ ਨੇ ਉਸ ਨੂੰ 11.10 ਲੱਖ ਰੁਪਏ 'ਚ ਬੀ. ਐੱਸ.-4 ਟਰੱਕ ਦੇਣ ਦਾ ਪ੍ਰਸਤਾਵ ਦਿੱਤਾ, ਜਦੋਂ ਕਿ ਉਸ ਦੀ ਅਸਲੀ ਕੀਮਤ ਉਸ ਸਮੇਂ 13.10 ਲੱਖ ਰੁਪਏ ਸੀ। ਗੱਲਬਾਤ ਚੱਲਦੀ ਰਹੀ ਅਤੇ ਜੀ. ਐੱਸ. ਟੀ. ਦੇ ਚੱਕਰ 'ਚ ਸੌਦਾ ਜੁਲਾਈ 'ਚ ਹੋ ਸਕਿਆ, ਜਦੋਂ ਕੀਮਤ ਉਂਝ ਹੀ ਪਹਿਲਾਂ ਦੇ ਮੁਕਾਬਲੇ ਘੱਟ ਹੋ ਗਈ ਸੀ। ਅਖੀਰ 'ਚ ਸੌਦਾ 6 ਫੀਸਦੀ ਘੱਟ ਕੀਮਤ 'ਤੇ ਹੋਇਆ ਯਾਨੀ ਕੰਪਨੀ ਨੂੰ ਟਰੱਕ 10.45 ਲੱਖ ਰੁਪਏ ਦਾ ਪਿਆ। ਟਰੱਕ ਖਰੀਦਣ ਵਾਲੀ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸ਼ੋਕ ਲੇਲੈਂਡ ਤਾਂ ਉਸੇ ਸਮਰੱਥਾ ਦਾ ਟਰੱਕ 10.20 ਲੱਖ ਰੁਪਏ 'ਚ ਦੇਣ ਨੂੰ ਤਿਆਰ ਹੋ ਗਈ ਸੀ। ਦਿਲਚਸਪ ਇਹ ਹੈ ਕਿ ਇਸੇ ਸਾਲ 31 ਮਾਰਚ ਤਕ ਇੰਨੀ ਹੀ ਸਮਰੱਥਾ ਵਾਲੇ ਬੀ. ਐੱਸ.-3 ਟਰੱਕ ਦੀ ਕੀਮਤ 10.40 ਲੱਖ ਰੁਪਏ ਸੀ।
ਹਿੰਦੂਸਤਾਨ ਕਾਪਰ ਨੂੰ 10.2 ਕਰੋੜ ਦਾ ਮੁਨਾਫਾ
NEXT STORY