ਪੇਈਚਿੰਗ— ਚੀਨ ਨੇ ਅਰਬਾਂ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ 'ਤੇ ਇੰਪੋਰਟ ਡਿਊਟੀ ਵਧਾ ਦਿੱਤੀ ਹੈ। ਕੰਪਨੀ ਨੇ 'ਅਚਾਨਕ' ਵਿਦੇਸ਼ੀ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਉਣ ਦੀ ਤਿਆਰੀ ਦਰਮਿਆਨ ਇਹ ਫੈਸਲਾ ਕੀਤਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਆਪਣੀ ਪ੍ਰਮੁੱਖ ਤਕਨੀਕੀ ਕੰਪਨੀ ਹੁਵਾਵੇਈ ਨੂੰ ਸਪਲਾਈ 'ਚ ਕਟੌਤੀ ਕਰਨ ਵਾਲੀਆਂ ਅਮਰੀਕਾ ਅਤੇ ਹੋਰ ਵਿਦੇਸ਼ੀ ਕੰਪਨੀਆਂ ਨੂੰ ਸਜ਼ਾ ਦੇਣ ਦੇ ਟੀਚੇ ਨਾਲ ਕਾਲੀ ਸੂਚੀ ਬਣਾ ਰਿਹਾ ਹੈ।
ਪੇਈਚਿੰਗ ਨੇ 60 ਅਰਬ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ 'ਤੇ ਨਵਾਂ ਜਵਾਬੀ ਟੈਰਿਫ ਲਾਇਆ ਹੈ, ਜੋ 5 ਤੋਂ 25 ਫ਼ੀਸਦੀ ਦਰਮਿਆਨ ਹੈ। ਇਹ ਕਦਮ ਅਮਰੀਕਾ 'ਚ ਚੀਨ ਦੇ 200 ਅਰਬ ਡਾਲਰ ਦੇ ਸਾਮਾਨ 'ਤੇ 25 ਫ਼ੀਸਦੀ ਦੇ ਟੈਰਿਫ ਦੇ ਜਵਾਬ 'ਚ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਪਿਛਲੇ ਮਹੀਨੇ ਵਪਾਰ ਵਾਰਤਾ ਦੇ ਅਸਫਲ ਰਹਿਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ 'ਚ ਫਿਰ ਤੋਂ ਤਣਾਅ ਵਧ ਗਿਆ ਹੈ।
ਮਈ 'ਚ GST ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ : ਨਿਰਮਲਾ ਸੀਤਾਰਮਣ
NEXT STORY