ਨਵੀਂ ਦਿੱਲੀ— ਜੀ.ਐੱਸ.ਟੀ. ਕੁਲੈਕਸ਼ਨ ਦੇ ਲਿਹਾਜ ਨਾਲ ਨਵਾਂ ਵਿੱਤ ਸਾਲ 2019-20 ਬਿਹਤਰੀਨ ਸਾਬਤ ਹੋ ਰਿਹਾ ਹੈ। ਅਪ੍ਰੈਲ 'ਚ 1.13 ਲੱਖ ਕਰੋੜ ਰੁਪਏ ਦਾ ਰਾਜਸਵ ਕੁਲੈਕਸ਼ਨ ਹਾਸਲ ਕਰਨ ਤੋਂ ਬਾਅਦ ਮਈ 'ਚ ਵੀ ਜੀ.ਐੱਸ.ਟੀ. ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟਵਿੱਟ ਕਰ ਦੱਸਿਆ ਕਿ ਮਈ 2019 'ਚ ਸਕਲ ਜੀ.ਐੱਸ.ਟੀ. ਰਾਜਸਵ ਕੁਲੈਕਸ਼ਨ 1,00,289 ਕਰੋੜ ਰੁਪਏ ਰਿਹਾ ਹੈ। ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਇਹ ਅੰਕੜਾ 94,016 ਕਰੋੜ ਰੁਪਏ ਸੀ।
ਉਨ੍ਹਾਂ ਨੇ ਦੱਸਿਆ ਕਿ ਕੁਲ ਰਾਜਸਵ ਕੁਲੈਕਸ਼ਨ 'ਚ ਸੀ.ਜੀ.ਐੱਸ.ਟੀ. 17,811 ਕਰੋੜ ਰੁਪਏ, ਐੱਸ.ਜੀ.ਐੱਸ.ਟੀ. 24,462 ਕਰੋੜ ਰੁਪਏ, ਆਈ.ਜੀ.ਐੱਸ.ਟੀ. 49.891 ਕਰੋੜ ਰੁਪਏ (ਆਯਾਤ 'ਤੇ ਸ਼ੁਲਕ ਤੋਂ ਪ੍ਰਾਪਤ 24,875 ਕਰੋੜ ਸਹਿਤ) ਅਤੇ ਉਪ ਕਰ 8,125 ਕਰੋੜ ਰੁਪਏ (ਆਯਾਤ 'ਤੇ ਸ਼ੁਲਕ ਨਾਲ ਪ੍ਰਾਪਤ 953 ਕਰੋੜ ਰੁਪਏ ਸਹਿਤ) ਸ਼ਾਮਲ ਹਨ।
ਨਵੀਂ ਵਿੱਤ ਮੰਤਰੀ ਨੇ ਦੱਸਿਆ ਕਿ 31 ਮਈ ਤੱਕ ਅਪ੍ਰੈਲ ਮਹੀਨੇ ਲਈ ਕੁਲ 72.45 ਲੱਖ ਜੀ.ਐੱਸ.ਟੀ.ਆਰ. 3ਬੀ ਰਿਟਰਨ ਫਾਈਲਾਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਫਰਵਰੀ-ਮਾਰਚ 2019 ਲਈ ਸੂਬਿਆਂ ਨੂੰ ਜੀ.ਐੱਸ.ਟੀ. ਮੁਆਵਜੇ ਦੇ ਤੌਰ 'ਤੇ 18,934 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ) ਦਾ ਕੁਲੈਕਸ਼ਨ ਵਧ ਕੇ ਰਿਕਾਰਡ 1.13 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 'ਚ ਇਹ ਅੰਕੜਾ 1.06 ਲੱਖ ਕਰੋੜ ਰਿਹਾ ਸੀ। ਸਰਕਾਰ ਨੇ 2017 'ਚ ਜੀ.ਐੱਸ.ਟੀ. ਨੂੰ ਲਾਗੂ ਕੀਤਾ ਸੀ।
ਪਿਛਲੇ ਸਾਲ ਅਗਸਤ ਤੋਂ ਜੀ.ਐੱਸ.ਟੀ. ਕੁਲੈਕਸ਼ਨ 'ਚ ਹੋਲੀ-ਹੋਲੀ ਵਾਧਾ ਹੋ ਰਿਹਾ ਹੈ ਅਤੇ ਮਾਰਚ 'ਚ ਇਹ ਆਪਣੇ ਉੱਚ ਪੱਧਰ 1.06 ਲੱਖ ਕਰੋੜ ਰੁਪਏ 'ਤੇ ਪਹੁੰਚਿਆ ਸੀ। ਇਸ ਤੋਂ ਪਹਿਲਾਂ ਫਰਵਰੀ 'ਚ ਜੀ.ਐੱਸ.ਟੀ. ਕੁਲੈਕਸ਼ਨ 97,247 ਕਰੋੜ ਰੁਪਏ ਰਿਹਾ ਸੀ। ਮੰਤਰਾਲੇ ਨੇ ਕਿਹਾ ਕਿ ਅਨੁਪਾਲਣ ਵਧਾਉਣ ਅਤੇ ਰਿਟਰਨ ਫਾਈਲ ਕਰਨ ਵਾਲਿਆਂ ਦੀ ਸੰਖਿਆ ਵਧਣ ਨਾਲ ਜੀ.ਐੱਸ.ਟੀ. ਕੁਲੈਕਸ਼ਨ 'ਚ ਵਾਧਾ ਹੋਇਆ ਹੈ।
ਵਿੱਤ ਸਾਲ 2019-20 'ਚ ਸਰਕਾਰ ਨੇ ਸੀ.ਜੀ.ਐੱਸ.ਟੀ. ਤੋਂ 6.10 ਲੱਖ ਕਰੋੜ ਰੁਪਏ ਅਤੇ ਮੁਆਵਜਾ ਉਪਕਰ ਨਾਲ 1.01 ਲੱਖ ਕਰੋੜ ਰੁਪਏ ਦੇਣ ਦਾ ਪ੍ਰਸਤਾਵ ਕੀਤਾ ਹੈ। ਆਈ.ਜੀ.ਐੱਸ.ਟੀ. ਦਾ ਸਿਖਰ 50,000 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਵਿੱਤ ਸਾਲ 2018-19 'ਚ ਸੀ.ਜੀ.ਐੱਸ.ਟੀ. ਕੁਲੈਕਸ਼ਨ 4.25 ਲੱਖ ਕਰੋੜ ਰੁਪਏ ਅਤੇ ਮੁਆਵਜਾ ਉਪਕਰ 97,000 ਕਰੋੜ ਰੁਪਏ ਰਿਹਾ।
ਮਹਿੰਦਰਾ ਦੀ ਵਿਕਰੀ ਮਈ 'ਚ ਤਿੰਨ ਫੀਸਦੀ ਡਿੱਗੀ
NEXT STORY