ਬਿਜ਼ਨੈੱਸ ਡੈਸਕ - ਭਾਰਤ ਇਸ ਸਮੇਂ ਇਲੈਕਟ੍ਰਿਕ ਵਾਹਨਾਂ (ਈ.ਵੀ.) ਅਤੇ ਬੈਟਰੀ ਨਿਰਮਾਣ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਭਾਰਤ ਸਰਕਾਰ ਨੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਸ ਕਾਰਨ ਭਾਰਤ ਹੁਣ ਦੁਨੀਆ ਦੇ ਵੱਡੇ ਈ.ਵੀ. ਬਾਜ਼ਾਰਾਂ ਵਿੱਚ ਆਪਣੀ ਥਾਂ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਅਸਮਾਨੇ ਚੜ੍ਹੇ Gold-Silver ਦੇ ਭਾਅ, ਚਾਂਦੀ ਲਈ ਮਿਲ ਰਹੀ ਮੂੰਹ ਮੰਗੀ ਕੀਮਤ, US-China ਤੱਕ ਵਧਿਆ ਤਣਾਅ
ਹਾਲਾਂਕਿ, ਭਾਰਤ ਦੀ ਇਸ ਵਧਦੀ ਸਫਲਤਾ ਤੋਂ ਚੀਨ ਨਾਖੁਸ਼ ਹੈ ਅਤੇ ਉਸ ਨੇ ਵਿਸ਼ਵ ਵਪਾਰ ਸੰਗਠਨ (WTO) ਵਿੱਚ ਭਾਰਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਚੀਨ ਨੇ ਭਾਰਤ 'ਤੇ 'ਨਕਲ' ਕਰਨ ਦੇ ਦੋਸ਼ ਵੀ ਲਾਏ ਹਨ। ਅਸਲ ਵਿੱਚ, ਚੀਨ ਦੀ ਇਹ ਨਾਰਾਜ਼ਗੀ ਸਿਰਫ ਨਿਯਮਾਂ ਦਾ ਸਵਾਲ ਨਹੀਂ, ਬਲਕਿ ਇਹ ਮੁਕਾਬਲੇ (ਪ੍ਰਤੀਯੋਗਤਾ) ਦਾ ਮੁੱਦਾ ਵੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਜਾਰੀ ਰਹੇਗਾ ਵਾਧਾ ਜਾਂ ਆਵੇਗੀ ਵੱਡੀ ਗਿਰਾਵਟ? ਜਾਣੋ ਵਿਸ਼ਲੇਸ਼ਕਾਂ ਦੀ ਰਾਏ
WTO ਵਿੱਚ ਚੀਨ ਦੀ ਚੁਣੌਤੀ ਕੀ ਹੈ?
ਚੀਨ ਦਾ ਕਹਿਣਾ ਹੈ ਕਿ ਭਾਰਤ ਦੀਆਂ ਸਬਸਿਡੀ ਯੋਜਨਾਵਾਂ ਵਿਸ਼ਵਵਿਆਪੀ ਵਪਾਰ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ। ਚੀਨ ਦੀ ਸ਼ਿਕਾਇਤ ਦਾ ਮੁੱਖ ਕੇਂਦਰ ਭਾਰਤ ਦੀ ਉਤਪਾਦਨ-ਲਿੰਕਡ ਪ੍ਰੋਤਸਾਹਨ (PLI) ਯੋਜਨਾ ਅਤੇ ਈ.ਵੀ. ਨੀਤੀ ਹੈ।
ਇਹ ਨੀਤੀਆਂ ਭਾਰਤੀ ਕੰਪਨੀਆਂ ਨੂੰ ਸਬਸਿਡੀਆਂ ਦਿੰਦੀਆਂ ਹਨ ਤਾਂ ਜੋ ਉਹ ਘਰੇਲੂ ਪੱਧਰ 'ਤੇ ਜ਼ਿਆਦਾ ਇਲੈਕਟ੍ਰਿਕ ਵਾਹਨ ਅਤੇ ਬੈਟਰੀਆਂ ਬਣਾ ਸਕਣ। ਚੀਨ ਦਾ ਦੋਸ਼ ਹੈ ਕਿ ਇਹ ਸਬਸਿਡੀਆਂ ਨਿਯਮਾਂ ਦੇ ਖਿਲਾਫ ਹਨ ਕਿਉਂਕਿ ਇਹ ਵਿਦੇਸ਼ੀ ਕੰਪਨੀਆਂ ਲਈ ਬਰਾਬਰ ਦੇ ਮੌਕੇ ਪ੍ਰਦਾਨ ਨਹੀਂ ਕਰਦੀਆਂ। ਇਹ ਨੀਤੀਆਂ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਕੇ ਆਯਾਤ (ਦਰਾਮਦ) ਨੂੰ ਘਟਾਉਣ ਦੀ ਕੋਸ਼ਿਸ਼ ਕਰਦੀਆਂ ਹਨ।
ਇਹ ਵੀ ਪੜ੍ਹੋ : Sliver Shortage : ਵਿਦੇਸ਼ਾਂ ਤੋਂ ਆਈ ਭਾਰੀ ਮਾਤਰਾ 'ਚ ਚਾਂਦੀ ਬਾਜ਼ਾਰ 'ਚੋਂ ਗਾਇਬ
ਇਸ ਤੋਂ ਇਲਾਵਾ, ਚੀਨ ਨੇ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਤੁਰਕੀ, ਕੈਨੇਡਾ ਅਤੇ ਯੂਰਪੀ ਸੰਘ ਦੇ ਖਿਲਾਫ ਵੀ ਕੀਤੀਆਂ ਹਨ, ਜਿੱਥੇ ਗ੍ਰੀਨ ਟੈਕਨਾਲੋਜੀ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।
ਭਾਰਤ ਦੀ ਰਣਨੀਤੀ: ਆਯਾਤ 'ਤੇ ਨਿਰਭਰਤਾ ਘਟਾਉਣਾ
ਭਾਰਤ ਸਰਕਾਰ ਆਪਣੇ ਆਰਥਿਕ ਵਿਕਾਸ ਦੇ ਨਾਲ-ਨਾਲ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਯਾਤ (ਦਰਾਮਦ) 'ਤੇ ਨਿਰਭਰਤਾ ਘਟਾਉਣਾ ਚਾਹੁੰਦੀ ਹੈ। ਈ.ਵੀ. ਅਤੇ ਬੈਟਰੀ ਉਦਯੋਗ ਇਸ ਰਣਨੀਤੀ ਦਾ ਇੱਕ ਅਹਿਮ ਹਿੱਸਾ ਹਨ। ਸਰਕਾਰ ਨੇ ਇਹ ਖਾਸ ਪ੍ਰੋਤਸਾਹਨ ਇਸ ਲਈ ਦਿੱਤੇ ਹਨ ਤਾਂ ਜੋ ਭਾਰਤ ਉੱਚ ਤਕਨੀਕ ਵਾਲੇ ਉਤਪਾਦ ਖੁਦ ਬਣਾ ਸਕੇ।
ਇਹ ਵੀ ਪੜ੍ਹੋ : FSSAI : ਉਤਪਾਦਾਂ 'ਤੇ ORS ਲਿਖਣ ਵਾਲੀਆਂ ਕੰਪਨੀਆਂ ਦੀ ਖ਼ੈਰ ਨਹੀਂ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਇਹ ਨੀਤੀਆਂ ਹੌਲੀ-ਹੌਲੀ ਕੰਮ ਕਰ ਰਹੀਆਂ ਹਨ ਅਤੇ ਭਾਰਤ ਇੱਕ ਵੱਡਾ ਵਿਨਿਰਮਾਣ ਕੇਂਦਰ ਬਣਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਚੀਨ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਹ ਇਸ ਤੇਜ਼ੀ ਨਾਲ ਵਧ ਰਹੀ ਭਾਰਤੀ ਉਦਯੋਗਿਕ ਰਣਨੀਤੀ ਨੂੰ ਆਪਣੇ ਲਈ ਖਤਰਾ ਮੰਨਦਾ ਹੈ। ਚੀਨ ਨੂੰ ਲੱਗਦਾ ਹੈ ਕਿ ਭਾਰਤ ਦੇ ਵਧਦੇ ਕਦਮ ਉਸ ਦੀ ਵਿਸ਼ਵਵਿਆਪੀ ਨਿਰਮਾਣ ਸ਼ਕਤੀ ਨੂੰ ਚੁਣੌਤੀ ਦੇ ਰਹੇ ਹਨ।
ਚੀਨ ਦੀ ਅਸਲੀ ਪਰੇਸ਼ਾਨੀ: ਆਪਣੀਆਂ ਹੀ ਨੀਤੀਆਂ ਦੀ ਨਕਲ
ਇਸ ਮਾਮਲੇ ਵਿੱਚ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਚੀਨ ਜਿਨ੍ਹਾਂ ਨੀਤੀਆਂ 'ਤੇ ਭਾਰਤ 'ਤੇ ਦੋਸ਼ ਲਗਾ ਰਿਹਾ ਹੈ, ਉਹ ਖੁਦ ਚੀਨ ਦੀਆਂ ਆਪਣੀਆਂ ਉਦਯੋਗਿਕ ਨੀਤੀਆਂ ਦੀ ਹੀ ਨਕਲ ਹਨ।
ਦਹਾਕਿਆਂ ਤੋਂ ਚੀਨ ਨੇ ਭਾਰੀ ਸਬਸਿਡੀਆਂ, ਸਸਤੇ ਕਰਜ਼ੇ ਅਤੇ ਸੁਰੱਖਿਆਵਾਦੀ ਨੀਤੀਆਂ ਨਾਲ ਆਪਣੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਹੈ। ਚੀਨ ਨੇ ਇਸੇ ਰਣਨੀਤੀ ਨਾਲ ਦੁਨੀਆ ਦਾ ਸਭ ਤੋਂ ਵੱਡਾ ਵਿਨਿਰਮਾਣ ਕੇਂਦਰ ਬਣਨਾ ਸੰਭਵ ਕੀਤਾ ਹੈ। ਹੁਣ ਜਦੋਂ ਭਾਰਤ ਵੀ ਇਸ ਮਾਡਲ ਨੂੰ ਥੋੜ੍ਹਾ ਘੱਟ ਹਮਲਾਵਰ ਤਰੀਕੇ ਨਾਲ ਅਪਣਾ ਰਿਹਾ ਹੈ, ਤਾਂ ਚੀਨ ਇਸ ਨੂੰ ਪਸੰਦ ਨਹੀਂ ਕਰ ਰਿਹਾ ਅਤੇ ਚਾਹੁੰਦਾ ਹੈ ਕਿ ਭਾਰਤ ਉਸ ਦੀ ਨਕਲ ਕਰਨਾ ਬੰਦ ਕਰੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੁਪਿਆ ਕਰੰਸੀ ਮਾਰਕੀਟ ’ਚ ਕਰ ਰਿਹਾ ਕਮਾਲ, 2 ਦਿਨਾਂ ’ਚ ਆਇਆ 113 ਪੈਸਿਆਂ ਦਾ ਉਛਾਲ
NEXT STORY