ਨਵੀਂ ਦਿੱਲੀ— ਚੀਨ ਦੀ ਸਮਾਰਟ ਫੋਨ ਕੰਪਨੀ ਜਿਓਨੀ ਦੀ ਭਾਰਤੀ ਯੂਨਿਟ ਦੀ ਕਮਾਨ ਹੁਣ ਕਾਰਬਨ ਮੋਬਾਇਲ ਅਤੇ ਜਿਓਨੀ ਇੰਡੀਆ ਦੇ ਹਿੱਸੇਦਾਰ ਅਰਵਿੰਦ ਆਰ. ਵੋਹਰਾ ਦੇ ਹੱਥ ਹੋ ਸਕਦੀ ਹੈ। ਰਿਪੋਰਟਾਂ ਮੁਤਾਬਕ ਸਮਾਰਟ ਫੋਨ ਕੰਪਨੀ ਜਿਓਨੀ ਦੀ ਭਾਰਤੀ ਯੂਨਿਟ ਨੂੰ ਜਿਓਨੀ ਇੰਡੀਆ ਦੇ ਹਿੱਸੇਦਾਰ ਅਰਵਿੰਦ ਆਰ. ਵੋਹਰਾ ਅਤੇ ਭਾਰਤ ਦੀ ਕੰਪਨੀ ਕਾਰਬਨ ਮੋਬਾਇਲ ਖਰੀਦਣ ਵਾਲੇ ਹਨ। ਇੰਡਸਟਰੀ ਦੇ ਤਿੰਨ ਅਧਿਕਾਰੀਆਂ ਮੁਤਾਬਕ ਜਿਓਨੀ ਆਪਣੇ ਭਾਰਤੀ ਕਾਰੋਬਾਰ ਲਈ ਇਕ ਲਾਂਗ ਟਰਮ ਡੀਲ ਕਰਨ ਜਾ ਰਹੀ ਹੈ। ਇਹ ਸੌਦਾ 200-250 ਕਰੋੜ ਰੁਪਏ ਦਾ ਹੋ ਸਕਦਾ ਹੈ, ਜਿਸ 'ਚ 125 ਕਰੋੜ ਰੁਪਏ ਬਰਾਂਡ ਲਾਇਸੈਂਸਿੰਗ ਲਈ ਚੁਕਾਏ ਜਾਣਗੇ ਅਤੇ ਇਹ ਸੌਦਾ 2-3 ਹਫਤਿਆਂ 'ਚ ਹੋ ਸਕਦਾ ਹੈ।
ਰਿਪੋਰਟਾਂ ਮੁਤਾਬਕ ਪਿਛਲੇ ਹਫਤੇ ਹਾਂਗਕਾਂਗ 'ਚ ਇਹ ਡੀਲ ਹੋਈ ਹੈ, ਜਿਸ ਮੁਤਾਬਕ ਜਿਓਨੀ ਇੰਡੀਆ 'ਚ ਕਾਰਬਨ ਮੋਬਾਇਲ ਦੇ ਪ੍ਰੋਮੋਟਰਸ ਦੀ ਹਿੱਸੇਦਾਰੀ 74 ਫੀਸਦੀ ਹੋਵੇਗੀ, ਜਦੋਂ ਕਿ ਬਾਕੀ 26 ਫੀਸਦੀ ਪਹਿਲਾਂ ਹੀ ਵੋਹਰਾ ਅਤੇ ਉਸ ਦੇ ਪਰਿਵਾਰ ਕੋਲ ਹੈ। ਇਸ ਸਮਝੌਤੇ ਮੁਤਾਬਕ ਭਾਰਤੀ ਹਿੱਸੇਦਾਰਾਂ ਕੋਲ ਜਿਓਨੀ ਬਰਾਂਡ ਇਸੇਮਾਤਲ ਕਰਨ ਦਾ ਅਧਿਕਾਰ 10 ਸਾਲ ਤਕ ਰਹੇਗਾ।
ਰਿਪੋਰਟਾਂ ਮੁਤਾਬਕ ਜਿਓਨੀ ਇੰਡੀਆ ਦੀ ਚਾਈਨੀਜ਼ ਪ੍ਰਬੰਧਨ ਟੀਮ ਵਾਪਸ ਆਪਣੇ ਦੇਸ਼ ਜਾ ਰਹੀ ਹੈ ਅਤੇ ਅਕਤੂਬਰ 'ਚ ਤਿਓਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਿਓਨੀ ਬਰਾਂਡ ਨੂੰ ਮੁੜ ਖੜ੍ਹਾ ਕਰਨ ਲਈ ਭਾਰਤੀ ਹਿੱਸੇਦਾਰ ਜ਼ਿਆਦਾ ਫੀਚਰ ਪਰ ਘੱਟ ਕੀਮਤ ਵਾਲੇ ਸਮਾਰਟ ਫੋਨ ਬਾਜ਼ਾਰ 'ਚ ਉਤਾਰਣਗੇ, ਤਾਂ ਕਿ ਸ਼ਿਓਮੀ ਨਾਲ ਮੁਕਾਬਲਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਜਿਓਨੀ ਇੰਡੀਆ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਵਿਰਾਟ ਕੋਹਲੀ, ਆਲੀਆ ਭੱਟ ਅਤੇ ਸ਼ਰੂਤੀ ਹਾਸਨ ਨੂੰ ਬਰਾਂਡ ਦਾ ਚਿਹਰਾ ਦਿਖਾ ਕੇ ਕੀਤੀ ਸੀ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਪੇਰੈਂਟ ਕੰਪਨੀ ਜਿਓਨੀ ਕਮਿਊਨੀਕੇਸ਼ਨ ਇਕੀਓਪਮੈਂਟ ਦੀ ਵਿੱਤੀ ਹਾਲਤ ਖਰਾਬ ਹੋਣ ਦੇ ਮੱਦੇਨਜ਼ਰ ਉਹ ਬਾਜ਼ਾਰ 'ਚ ਮੁਕਾਬਲਾ ਕਰਨ 'ਚ ਸਫਲ ਨਹੀਂ ਹੋ ਸਕੀ।
ਮਕਾਨ ਬਣਾਉਣਾ ਹੋਵੇਗਾ ਸਸਤਾ, ਸਰਕਾਰ ਚੁੱਕਣ ਜਾ ਰਹੀ ਹੈ ਇਹ ਕਦਮ
NEXT STORY