ਨਵੀਂ ਦਿੱਲੀ—ਦੇਸ਼ 'ਚ ਬੇਰੁਜ਼ਗਾਰੀ ਨੂੰ ਲੈ ਕੇ ਨੌਜਵਾਨ ਪ੍ਰੇਸ਼ਾਨ ਹਨ। ਇਕ ਸਰਵੇ ਮੁਤਾਬਕ ਕਰੀਬ ਅੱਧੇ ਸ਼ਹਿਰੀ ਭਾਰਤੀ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਚਿੰਤਿਤ ਹਨ। ਹਾਲਾਂਕਿ 69 ਫੀਸਦੀ ਸੋਚਦੇ ਹਨ ਕਿ ਦੇਸ਼ ਸਹੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਸੋਧ ਕੰਪਨੀ ਆਈਪੀਸੋਸ ਦੇ 'ਦੁਨੀਆ ਨੂੰ ਕੀ ਚਿੰਤਿਤ ਕਰਦੀ ਹੈ' ਵਿਸ਼ੇ 'ਤੇ ਕੀਤੇ ਗਏ ਸਰਵੇ ਮੁਤਾਬਕ ਵਿੱਤੀ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ, ਅਪਰਾਧ ਅਤੇ ਹਿੰਸਾ, ਗਰੀਬੀ ਅਤੇ ਸਮਾਜਿਕ ਅਸਮਾਨਤਾ ਅਤੇ ਜਲਵਾਯੂ ਪਰਿਵਰਤਨ ਹੋਰ ਮਸਲੇ ਹਨ ਜੋ ਦੇਸ਼ ਦੇ ਨਾਗਰਿਕਤਾਂ ਨੂੰ ਚਿੰਤਿਤ ਕਰਦੇ ਹਨ।
ਸਰਵੇ ਮੁਤਾਬਕ ਦੁਨੀਆ 'ਚ ਨਿਰਾਸ਼ਾਵਾਦ ਦੇ ਉੱਲਟ ਭਾਰਤ 'ਚ ਨੀਤੀਆਂ ਨੂੰ ਲੈ ਕੇ ਲੋਕਾਂ 'ਚ ਉਮੀਦ ਹੈ। 69 ਫੀਸਦੀ ਭਾਰਤੀ ਮੰਨਦੇ ਹਨ ਕਿ ਦੇਸ਼ ਸਹੀ ਰਸਤੇ 'ਤੇ ਹੈ। ਉੱਧਰ 61 ਫੀਸਦੀ ਸੰਸਾਰਕ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਗਲਤ ਦਿਸ਼ਾ 'ਚ ਜਾ ਰਿਹਾ ਹੈ। ਇਸ 'ਚ ਕਿਹਾ ਗਿਆ ਹੈ ਕਿ ਸਰਵੇ 'ਚ ਸ਼ਾਮਲ ਘੱਟੋ-ਘੱਟ 46 ਫੀਸਦੀ ਸ਼ਹਿਰੀ ਭਾਰਤੀ ਬੇਰੁਜ਼ਗਾਰੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੈ। ਅਕਤੂਬਰ ਦੇ ਮੁਕਾਬਲੇ ਨਵੰਬਰ 'ਚ ਇਸ 'ਚ 3 ਫੀਸਦੀ ਦਾ ਹੋਰ ਵਾਧਾ ਹੋਇਆ ਹੈ।
ਸਰਵੇ ਮੁਤਾਬਕ ਕੁਝ ਹੋਰ ਮਸਲੇ ਜੋ ਭਾਰਤੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਉਸ 'ਚ ਵਿੱਤੀ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ, ਅਪਰਾਧ ਅਤੇ ਹਿੰਸਾ, ਗਰੀਬੀ ਅਤੇ ਸਮਾਜਿਕ ਅਸਮਾਨਤਾ ਅਤੇ ਜਲਵਾਯੂ ਪਰਿਵਰਤਨ ਸ਼ਾਮਲ ਹੈ। ਉੱਧਰ ਦੂਜੇ ਪਾਸੇ ਗਰੀਬੀ ਅਤੇ ਸਮਾਜਿਕ ਅਸਮਾਨਤਾ ਸੰਸਾਰਕ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹੈ। ਉਸ ਦੇ ਬਾਅਦ ਬੇਰੁਜ਼ਗਾਰੀ, ਅਪਰਾਧ ਅਤੇ ਹਿੰਸਾ, ਵਿੱਤੀ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਸਿਹਤ ਦਾ ਸਥਾਨ ਹੈ। ਸਰਵੇ ਹਰ ਮਹੀਨੇ 28 ਦੇਸ਼ਾਂ 'ਚ ਆਨਲਾਈਨ ਮਾਧਿਅਮ ਨਾਲ ਕੀਤਾ ਜਾਂਦਾ ਹੈ।
ਸਿਵਲ ਐਵੀਏਸ਼ਨ ਰੈਗੂਲੇਟਰ ਰਿਪੋਰਟ, ਪੈਸੇਂਜਰ ਦੀਆਂ ਸ਼ਿਕਾਇਤਾਂ 'ਚ ਏਅਰ ਇੰਡੀਆ ਸਭ ਤੋਂ ਅੱਗੇ
NEXT STORY