ਕੋਲੰਬੋ : ਭਾਰਤ ਨੂੰ ਦੂਜੇ ਟੈਸਟ ਕ੍ਰਿਕਟ ਮੈਚ ’ਚ ਜਿੱਤ ਤੋਂ ਵਾਂਝਾ ਕਰਨ ਵਾਲੇ ਸ਼੍ਰੀਲੰਕਾ ਦੇ ਨੌਜਵਾਨ ਬੱਲੇਬਾਜ਼ ਸੋਨਲ ਦਿਨੁਸ਼ਾ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਸਖਤ ਸੰਘਰਸ਼ ਕਰਨਾ ਪਿਆ ਤੇ ਇੱਥੋਂ ਤੱਕ ਕਿ ਉਸ ਲਈ ਪਹਿਲਾ ਬੱਲਾ ਉਸ ਦੀ ਭੈਣ ਨੇ ਪੈਸੇ ਉਧਾਰ ਲੈ ਕੇ ਖਰੀਦਿਆ ਸੀ।
ਇਹ ਕ੍ਰਿਕਟਰ ਆਪਣੀ ਖੇਡ ਪ੍ਰਤੀ ਕਿੰਨਾ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਦੂਜੇ ਟੈਸਟ ’ਚ ਭਾਰਤ ਦੀ ਸੰਭਾਵਿਤ ਜਿੱਤ ਨੂੰ ਇਕੱਲੇ ਦਮ ’ਤੇ ਟਾਲਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਨੈੱਟ ’ਤੇ ਅਭਿਆਸ ਕਰਨਾ ਚਾਹਿਆ। ਜਸ਼ਨ ਮਨਾਉਣਾ ਉਸ ਸ਼੍ਰੀਲੰਕਾਈ ਖਿਡਾਰੀ ਲਈ ਕੋਈ ਮਾਇਨੇ ਨਹੀਂ ਰੱਖਦਾ ਸੀ, ਜਿਸ ਨੇ ਆਪਣੀ ਜ਼ਿੰਦਗੀ ਦੀਆਂ ਕਠੋਰ ਵਾਸਤਵਿਕਤਾਵਾਂ ਤੋਂ ਧਿਆਨ ਹਟਾਉਣ ਲਈ ਖੇਡ ਨੂੰ ਚੁਣਿਆ ਸੀ।
ਦਿਨੁਸ਼ਾ ਨੇ ਭਾਰਤ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ’ਚ ਤਿੰਨ ਸੈਂਕੜਿਆਂ ਦੀ ਮਦਦ ਨਾਲ 420 ਦੌੜਾਂ ਬਣਾਈਆਂ। ਪੰਜ ਟੈਸਟ ਮੈਚ ਖੇਡ ਚੁੱਕੇ ਇਸ ਆਲਰਾਊਂਡਰ ਦਾ ਪ੍ਰਦਰਸ਼ਨ ਦੋਵਾਂ ਮੈਚਾਂ ’ਚ ਲਾਜਵਾਬ ਰਿਹਾ। ਉਸ ਲਈ ਹਾਲਾਂਕਿ ਇੱਥੋਂ ਤੱਕ ਦਾ ਸਫਰ ਆਸਾਨ ਨਹੀਂ ਰਿਹਾ ਸੀ। ਉਸ ਨੂੰ ਪਹਿਲਾ ਬੱਲਾ ਉਸ ਦੀ ਭੈਣ ਨੇ ਤੋਹਫੇ ’ਚ ਦਿੱਤਾ ਸੀ। ਪਰਿਵਾਰ ਦੀ ਆਰਥਿਕ ਤੰਗੀ ਦੇ ਕਾਰਨ ਉਸ ਦੀ ਭੈਣ ਨੇ ਉਧਾਰ ਲੈ ਕੇ ਉਸ ਲਈ ਬੱਲਾ ਖਰੀਦਿਆ ਸੀ।
ਦਿਨੁਸ਼ਾ ਦੇ ਭਰੋਸੇਮੰਦ ਕੋਚ ਅਸ਼ਾਨ ਪ੍ਰਿਯੰਜਨ ਨੇ ਕਿਹਾ, ‘‘ਉਸ ਨੂੰ ਬਾਸਕਟਬਾਲ ’ਚ ਦਿਲਚਸਪੀ ਸੀ। ਉਹ ਬਹੁਤ ਲਗਨ ਨਾਲ ਅਭਿਆਸ ਕਰਦਾ ਸੀ ਪਰ ਉਸ ਦੇ ਸਕੂਲ ਦੇ ਕੋਚ ਸੁਸੰਥਾ ਫੇਲਿਕਸ ਡੀਆਸ ਨੇ ਉਸ ਨੂੰ ਕ੍ਰਿਕਟ ਖੇਡਦੇ ਹੋਏ ਦੇਖ ਕੇ ਕ੍ਰਿਕਟ ਟੀਮ ’ਚ ਸ਼ਾਮਲ ਕਰ ਲਿਆ। ਉਸ ਕੋਲ ਬੱਲਾ ਜਾਂ ਹੋਰ ਕੋਈ ਸਾਮਾਨ ਨਹੀਂ ਸੀ।’’ ਉਸ ਨੇ ਕਿਹਾ, ‘‘ਉਸ ਦੀ ਭੈਣ ਨੇ ਕੁਝ ਪੈਸੇ ਉਧਾਰ ਲੈ ਕੇ ਉਸ ਲਈ ਬੱਲਾ ਖਰੀਦਿਆ। ਇਹ ਉਸ ਦਾ ਪਹਿਲਾ ਕ੍ਰਿਕਟ ਬੱਲਾ ਸੀ। ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ। ਉਹ ਆਪਣੇ ਪਿਤਾ, ਮਾਤਾ ਤੇ ਭੈਣ-ਭਰਾਵਾਂ ਨਾਲ ਬਹੁਤ ਜੁੜਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਉਹ ਕ੍ਰਿਕਟ ਨਾਲ ਵੀ ਉਸੇ ਤਰ੍ਹਾਂ ਜੁੜਿਆ ਹੋਇਆ ਹੈ।’’
ਭਾਰਤ ਵਿਰੁੱਧ ਟੈਸਟ ਮੈਚ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਦਿਨੁਸ਼ਾ ਨੇ ਪ੍ਰਿਯੰਜਨ ਨੂੰ ਫੋਨ ਕੀਤਾ ਸੀ। ਪ੍ਰਿਯੰਜਨ ਨੇ ਕਿਹਾ, ‘‘ਉਸ ਨੇ ਕਿਹਾ, ‘ਸਰ, ਭਾਰਤ ਕੋਲ ਹਰ ਤਰ੍ਹਾਂ ਦੇ ਸਪਿੰਨਰ ਹਨ। ਸਾਨੂੰ ਚੰਗੀ ਤਿਆਰੀ ਕਰਨੀ ਪਵੇਗੀ।’ ਇਹੋ ਸਾਡੀ ਗੱਲਬਾਤ ਦਾ ਮੁੱਖ ਬਿੰਦੂ ਸੀ। ਉਹ ਹਰ ਮੈਚ ਤੋਂ ਪਹਿਲਾਂ ਮੈਨੂੰ ਫੋਨ ਕਰਦਾ ਹੈ।’’ ਦਿਨੁਸ਼ਾ ਦੀ ਸਖਤ ਮਿਹਨਤ ਆਖਿਰਕਾਰ ਰੰਗ ਲਿਆਈ ਤੇ ਉਸ ਨੇ ਭਾਰਤ ਦੇ ਸਪਿੰਨਰਾਂ ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ (ਸਾਰੇ ਖੱਬੇ ਹੱਥ ਦੇ ਸਪਿੰਨਰ) ਤੇ ਸਾਰਾਂਸ਼ ਜੈਨ (ਆਫ ਸਪਿੰਨਰ) ਵਿਰੁੱਧ ਸਵੀਪ ਸ਼ਾਟ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਉਨ੍ਹਾਂ ਨੂੰ ਫਲਾਪ ਕਰਨ ’ਚ ਕੋਈ ਕਸਰ ਨਹੀਂ ਛੱਡੀ।
ਦਿਨੁਸ਼ਾ ਨੇ ਗਾਲੇ ਤੇ ਕੋਲੰਬੋ ਟੈਸਟ ਮੈਚਾਂ ’ਚ ਕੁੱਲ 420 ਦੌੜਾਂ ਬਣਾਈਆਂ, ਜਿਨ੍ਹਾਂ ’ਚੋਂ 173 ਦੌੜਾਂ ਸਵੀਪ ਸ਼ਾਟਾਂ ਤੋਂ ਆਈਆਂ। ਇਸ ਤਰ੍ਹਾਂ ਨਾਲ ਉਸ ਨੇ ਕਿਸੇ ਇਕ ਟੈਸਟ ਸੀਰੀਜ਼ ’ਚ ਸਪਿੰਨ ਵਿਰੁੱਧ ਸਵੀਪ ਸ਼ਾਟ ਖੇਡਦੇ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਜੋ ਰੂਟ (160 ਦੌੜਾਂ) ਨੂੰ ਪਿੱਛੇ ਛੱਡ ਦਿੱਤਾ। ਇਹ 25 ਸਾਲਾ ਖਿਡਾਰੀ ਸਖਤ ਮਿਹਨਤ ਕਰਨ ’ਚ ਵਿਸ਼ਵਾਸ ਰੱਖਦਾ ਹੈ ਤੇ ਇਹੋ ਵਜ੍ਹਾ ਹੈ ਕਿ ਪ੍ਰਿਯੰਜਨ ਨੂੰ ਦਿਨੁਸ਼ਾ ਦੀ ਭਾਰਤੀ ਸਪਿੰਨਰਾਂ ਵਿਰੁੱਧ ਮਿਲੀ ਸਫਲਤਾ ’ਤੇ ਹੈਰਾਨੀ ਨਹੀਂ ਹੋਈ।
ਉਸ ਨੇ ਕਿਹਾ, ‘‘ਮੈਂ ਉਸ ਨੂੰ ਪਹਿਲੀ ਵਾਰ ਸਕੂਲ ਕ੍ਰਿਕਟਰ ਦੇ ਰੂਪ ’ਚ ਦੇਖਿਆ ਸੀ। ਤਦ ਉਹ 11 ਜਾਂ 12 ਸਾਲ ਦਾ ਸੀ ਪਰ ਉਸ ਉਮਰ ’ਚ ਵੀ ਕ੍ਰਿਕਟ ਪ੍ਰਤੀ ਉਸ ਦਾ ਉਤਸ਼ਾਹ ਤੇ ਸਮਰਪਣ ਸ਼ਲਾਘਾਯੋਗ ਸੀ।’’ ਉਸ ਨੇ ਕਿਹਾ, ‘‘ਮੈਂ ਇਕ ਵਾਰ ਉਸ ਨੂੰ ਕਿਹਾ ਸੀ ਕਿ ਸਪਿੰਨਰਾਂ ਵਿਰੁੱਧ ਸਫਲ ਹੋਣ ਲਈ ਉਸ ਨੂੰ ਸਵੀਪ ਸ਼ਾਟ ਚੰਗੀ ਤਰ੍ਹਾਂ ਖੇਡਣੀ ਆਉਣੀ ਚਾਹੀਦੀ ਹੈ। ਇਸ ਤੋਂ ਬਾਅਦ ਤੋਂ ਹੀ ਉਸ ਨੇ ਲੱਗਭਗ ਦੋ ਘੰਟੇ ਨੈੱਟ ’ਚ ਸਿਰਫ ਸਵੀਪ ਸ਼ਾਟ ਦਾ ਅਭਿਆਸ ਕੀਤਾ।’’
ਹਾਕੀ ਇੰਡੀਆ ਵੱਲੋਂ ਮਹਿਲਾ ਹਾਕੀ ਟੀਮ ਲਈ 50 ਲੱਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ
NEXT STORY