ਨਵੀਂ ਦਿੱਲੀ—ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਸਿਰਫ ਇਲੈਕਟ੍ਰਾਨਿਕ ਕਾਰਾਂ ਵਿਕਸਿਤ ਕਰਨ ਦੀ ਬਜਾਏ ਸੀ. ਐੱਨ. ਜੀ. ਕਾਰਾਂ ਅਤੇ ਹਾਈਬ੍ਰਿਡ ਵਾਹਨਾਂ ਸਮੇਤ ਵਿਕਲਪਿਕ ਤਕਨਾਲੋਜੀ 'ਤੇ ਵੀ ਧਿਆਨ ਦੇਵੇਗੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਚੇਅਰਮੈਨ ਆਰ ਸੀ ਭਾਰਗਵ ਨੇ ਕਿਹਾ ਕਿ ਦੇਸ਼ 'ਚ ਸੀ. ਐੱਨ. ਜੀ. ਵਾਹਨਾਂ ਨੂੰ ਵਧਾਵਾ ਦੇਣ ਲਈ ਸਰਕਾਰ ਤੇ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀ ਕੀਤੀ ਜਾਵੇਗੀ। ਅਜੇ ਦੇਸ਼ ਦੇ ਯਾਤਰੀ ਵਾਹਨ ਬਾਜ਼ਾਰ 'ਚ ਕੰਪਨੀ ਦੀ 50 ਫੀਸਦੀ ਹਿੱਸੇਦਾਰੀ ਹੈ। ਭਾਰਗਵ ਨੇ ਕਿਹਾ ਕਿ ਅਸੀਂ ਸੀ. ਐੱਨ. ਜੀ., ਹਾਈਬ੍ਰਿਡ ਅਤੇ ਹੋਰ ਵਿਕਲਪ ਤਕਨਾਲੋਜੀਆਂ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਹਰ ਤਰ੍ਹਾਂ ਦੀ ਤਕਨਾਲੋਜੀ ਨੂੰ ਵਧਾਵਾ ਦੇਵਾਂਗੇ ਅਤੇ ਸਿਰਫ ਇਕ ਤਕ ਖੁਦ ਨੂੰ ਸੀਮਤ ਨਹੀਂ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਕੰਪਨੀ ਤੇਲ ਆਯਾਤ ਅਤੇ ਹਵਾ ਪ੍ਰਦੂਸ਼ਣ ਘੱਟ ਕਰਨਾ ਚਾਹੁੰਦੀ ਹੈ ਅਤੇ ਇਹ ਹੀ ਸਰਕਾਰ ਦਾ ਵੀ ਟਿੱਚਾ ਹੈ।
ਭਾਰਗਵ ਨੇ ਕਿਹਾ ਕਿ ਅਸੀਂ ਦੇਸ਼ 'ਚ ਵਾਤਾਵਰਨ ਅਨੁਕੂਲ ਕਰਨਾ ਚਾਹੁੰਦੇ ਹਾਂ। ਅਸੀਂ ਤੇਲ ਦਰਾਮਦ ਘੱਟ ਕਰਨਾ ਚਾਹੁੰਦੇ ਹਾਂ। ਸਾਡਾ ਉਦੇਸ਼ ਉਥੇ ਹੀ ਹੈ ਜੋ ਸਰਕਾਰ ਦਾ ਹੈ। ਇਸ ਦੇ ਲਈ ਅਸੀਂ ਸਾਰੀ ਊਰਜਾ ਸਿਰਫ ਬੈਟਰੀ ਦੇ ਖਰਚ 'ਚ ਕਟੌਤੀ 'ਤੇ ਨਹੀਂ ਲਗਾਉਣ ਵਾਲੇ ਹਾਂ। ਅਸੀਂ ਹੋਰ ਵਿਕਲਪਿਕ ਤਰੀਕਿਆਂ ਵੱਲ ਵੀ ਧਿਆਨ ਦੇਣਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮਾਰੂਤੀ ਇਲੈਕਟ੍ਰੋਨਿਕ ਵਾਹਨਾਂ ਦੀ ਲਾਗਤ 'ਚ ਕਮੀ ਆਉਣ ਦਾ ਇੰਤਜਾਰ ਕਰਨ ਦੀ ਬਜਾਏ ਸੀ. ਐੱਨ. ਜੀ. ਜਿਹੇ ਵਿਕਲਪਾਂ ਨੂੰ ਅਪਣਾਉਣਾ ਪਸੰਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਜਲੀ ਉਤਪਾਦਨ ਤੋਂ ਜ਼ਿਆਦਾ ਆਵਾਜਾਈ ਖੇਤਰ 'ਚ ਸੀ. ਐੱਨ. ਜੀ. ਦੇ ਇਸਤੇਮਾਲ 'ਤੇ ਜ਼ੋਰ ਦੇ ਰਹੀ ਹੈ। ਅਸੀਂ ਕਾਰਾਂ ਲਈ ਸੀ. ਐੱਨ. ਜੀ. ਦਾ ਇਸਤੇਮਾਲ ਕਰਨਾ ਚਾਹੁੰਦੇ ਹਾਂ ਕਿਉਂਕਿ ਸੀ. ਐੱਨ. ਜੀ. ਛੋਟੀਆਂ ਕਾਰਾਂ ਲਈ ਸਭ ਤੋਂ ਬਿਹਤਰ ਹੈ।
ਆਨੰਦ ਮਹਿੰਦਰਾ ਨੇ ਲੱਭ ਲਿਆ 'ਜੁੱਤੀਆਂ ਦਾ ਡਾਕਟਰ', ਦਿੱਤਾ ਇਹ ਆਫਰ
NEXT STORY