ਨੈਸ਼ਨਲ ਡੈਸਕ-ਦੂਰਸੰਚਾਰ ਉਦਯੋਗ ਸੰਗਠਨ ਸੀ.ਓ.ਏ.ਆਈ. ਨੇ ਫੇਸਬੁੱਕ, ਵਟਸਐਪ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕੋਵਿਡ-19 ਦੇ ਕਹਿਰ ਨੂੰ 5ਜੀ ਤਕਨੀਕ ਨਾਲ ਜੋੜਨ ਵਾਲੇ ਫਰਜ਼ੀ ਅਤੇ ਗੁੰਮਰਾਹਕੁਨ ਸੰਦੇਸ਼ਾਂ ਨੂੰ ਹਟਾਉਣ ਲਈ ਸੂਚਨਾ ਤਕਨਾਲੋਜੀ ਮੰਤਰਾਲਾ ਨਾਲ ਸੰਪਰਕ ਕੀਤਾ ਹੈ। ਸੈਲੂਲਰ ਆਪਰੇਟਰਸ ਆਫ ਇੰਡੀਆ (ਸੀ.ਓ.ਏ.ਆਈ.) ਜਿਸ ਦੇ ਮੈਂਬਰਾਂ 'ਚ ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਸ਼ਾਮਲ ਹਨ, ਨੇ ਕਿਹਾ ਕਿ 5ਜੀ ਨੂੰ ਕੋਰੋਨਾ ਵਾਇਰਸ ਨਾਲ ਜੋੜਨ ਦੇ ਦਾਅਵੇ ਬੇਬੁਨਿਆਨ ਹਨ ਕਿਉਂਕਿ ਦੇਸ਼ 'ਚ 5ਜੀ ਨੈੱਟਵਰਕ ਅਜੇ ਤੱਕ ਸਥਾਪਿਤ ਨਹੀਂ ਹੋਏ ਹਨ ਅਤੇ ਇਥੇ ਤੱਕ ਕਿ 5ਜੀ ਪ੍ਰੀਖਣ ਵੀ ਅਜੇ ਦੂਰਸੰਚਾਰ ਆਪਰੇਟਰਾਂ ਵੱਲੋਂ ਸ਼ੁਰੂ ਕੀਤਾ ਜਾਣਾ ਬਾਕੀ ਹੈ।
ਇਹ ਵੀ ਪੜ੍ਹੋ-WHO ਨੇ ਸੀਰਮ ਇੰਸਟੀਚਿਊਟ ਨੂੰ ਯਾਦ ਦਿਵਾਇਆ 'ਕੋਵੈਕਸ' ਲਈ ਕੀਤਾ ਵਾਅਦਾ
ਐੱਮ.ਈ.ਆਈ.ਟੀ.ਵਾਈ. ਦੇ ਵਧੀਕ ਸਕੱਤਰ ਰਾਜੇਂਦਰ ਕੁਮਾਰ ਨੂੰ 15 ਮਈ ਨੂੰ ਲਿਖੇ ਇਕ ਪੱਤਰ 'ਚ ਸੀ.ਓ.ਏ.ਆਈ. ਦੇ ਡਾਇਰੈਕਟਰ ਜਨਰਲ ਐੱਸ.ਪੀ. ਕੋਚਰ ਨੇ ਕਿਹਾ ਕਿ ਰਾਸ਼ਟਰੀ ਹਿੱਤਾ ਦੀ ਰੱਖਿਆ ਲਈ, ਅਸੀਂ ਤੁਹਾਡੇ ਵਿਭਾਗ ਨੂੰ ਅਪੀਲ ਕਰਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ, ਵਟਸਐਪ, ਟਵਿੱਟਰ ਆਦੀ ਨੂੰ ਅਜਿਹੀਆਂ ਸਾਰੀਆਂ ਪੋਸਟਾਂ ਅਤੇ ਗੁੰਮਰਾਹਕੁਨ ਮੁਹਿੰਮਾਂ ਨੂੰ ਤੁਰੰਤ ਆਧਾਰ 'ਤੇ ਉਨ੍ਹਾਂ ਦੇ ਪਲੇਟਫਾਰਮ 'ਤੇ ਆਡੀਓ ਅਤੇ ਵੀਡੀਓ ਸੰਦੇਸ਼ ਸਾਂਝਾ ਕਰ ਰਹੇ ਹਨ ਜਿਸ 'ਚ ਦੇਸ਼ 'ਚ ਵਧ ਰਹੇ ਹਾਦਸਿਆਂ ਲਈ 5ਜੀ ਟਾਵਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਹਾਲਾਂਕਿ ਕਿਸੇ ਵੀ ਕੰਪਨੀ ਨੇ ਭਾਰਤ 'ਚ ਕਿਤੇ ਵੀ 5ਜੀ ਤਕਨੀਕ ਸਥਾਪਤ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ-ਹੁਣ ਫਰਿੱਜ 'ਚ 1 ਮਹੀਨੇ ਤੱਕ ਸਟੋਰ ਕੀਤੀ ਜਾ ਸਕਦੀ ਹੈ ਇਹ ਕੋਰੋਨਾ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੰਜ਼ਿਊਮਰ ਸਟਾਕਸ 'ਤੇ ਭਾਰੀ ਕੋਵਿਡ ਲਹਿਰ, ਫੰਡ ਮੈਨੇਜਰ ਕਰ ਰਹੇ ਕਿਨਾਰਾ
NEXT STORY