ਵੈੱਬ ਡੈਸਕ : ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 30 ਸਾਲਾ ਵਿਅਕਤੀ ਨੇ ਆਪਣੀ ਪਤਨੀ ਦੇ ਤਸ਼ੱਦਦ ਤੋਂ ਤੰਗ ਆ ਕੇ ਵਿਆਹ ਤੋਂ ਸਿਰਫ਼ ਪੰਜ ਮਹੀਨੇ ਬਾਅਦ ਹੀ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਠੀਕ ਪਹਿਲਾਂ, ਮ੍ਰਿਤਕ ਰੇਵੰਤ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਆਪਣੀ ਪਤਨੀ ਦੀਆਂ ਕਰਤੂਤਾਂ ਦੱਸੀਆਂ ਤੇ ਆਪਣੀ ਮੌਤ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ।
ਵੀਡੀਓ 'ਚ ਪਤਨੀ 'ਤੇ ਗੰਭੀਰ ਦੋਸ਼
ਮ੍ਰਿਤਕ ਰੇਵੰਤ ਕੁਮਾਰ (30), ਹਰੋਹੱਲੀ ਤਾਲੁਕ ਦੇ ਅੰਨਾਡੋਦੀ ਪਿੰਡ ਦਾ ਰਹਿਣ ਵਾਲਾ ਸੀ ਤੇ ਬਿਦਾਦੀ 'ਚ ਇੱਕ ਫੈਕਟਰੀ 'ਚ ਕੰਮ ਕਰਦਾ ਸੀ। ਮੰਗਲਵਾਰ ਨੂੰ ਖੁਦਕੁਸ਼ੀ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਵੀਡੀਓ 'ਚ ਉਸਨੇ ਆਪਣੀ ਪਤਨੀ ਮਲਿਕਾ 'ਤੇ ਗੰਭੀਰ ਦੋਸ਼ ਲਗਾਏ।
ਰੇਵੰਤ ਨੇ ਵੀਡੀਓ 'ਚ ਇਹ ਗੱਲਾਂ ਕਹੀਆਂ:
"ਹੈਲੋ! ਸਾਰੇ ਸੁਣੋ, ਮੇਰੀ ਮੌਤ ਦੀ ਜ਼ਿੰਮੇਦਾਰ ਸਿਰਫ ਮੇਰੀ ਪਤਨੀ ਹੋਵੇਗੀ ਕਿਉਂਕਿ ਵਿਆਹ ਤੋਂ ਬਾਅਦ ਤੋਂ ਹੀ ਉਹ ਮੈਨੂੰ ਪਰੇਸ਼ਾਨ ਕਰ ਰਹੀ ਹੈ। ਮੈਂ ਉਸ ਦਾ ਹੋਰ ਜ਼ਿਆਦਾ ਟਾਰਚਰ ਹੁਣ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਉਸ ਦੇ ਕਾਰਨ ਡਿਪਰੈਸ਼ਨ ਵਿਚ ਹਾਂ। ਕੰਮ ਵੀ ਨਹੀਂ ਕਰ ਪਾ ਰਿਹਾ ਹਾਂ ਤੇ ਨਾ ਹੀ ਸਹੀ ਢੰਗ ਨਾਲ ਜੀਅ ਪਾ ਰਿਹਾ ਹਾਂ।
ਰੇਵੰਤ ਨੇ ਕਿਹਾ ਕਿ ਉਸ ਨੇ ਸੋਚਿਆ ਸੀ ਕਿ ਉਸ ਦੀ ਪਤਨੀ ਸੁਧਰ ਜਾਵੇਗੀ ਪਰ ਉਸ ਦੀ ਤਸ਼ੱਦਦ ਵਧਦੀ ਗਈ। ਉਸ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸ ਦੇ ਮਰਨ ਤੋਂ ਬਾਅਦ ਉਸ ਦੀ ਪਤਨੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ। ਉਸ ਨੇ ਉਸ ਨੂੰ ਜਿੰਨਾ ਦਰਦ ਦਿੱਤਾ ਹੈ, ਉਸ ਨੂੰ ਵੀ ਉਨਾਂ ਹੀ ਦਰਦ ਮਿਲੇ।
ਵੀਡੀਓ ਸ਼ੇਅਰ ਕਰ ਕੇ ਟਰੇਨ ਦੇ ਅੱਗੇ ਮਾਰੀ ਛਾਲ
ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਨ ਤੋਂ ਬਾਅਦ ਰੇਵੰਤ ਨੇ ਟਰੇਨ ਦੇ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਤੇ ਵੀਡੀਓ ਦੇ ਨਾਲ-ਨਾਲ ਮ੍ਰਿਤਕ ਦੀ ਪਤਨੀ ਦੇ ਖਿਲਾਫ ਲਾਏ ਸਾਰੇ ਦੋਸ਼ਾਂ ਦੀ ਗਹਿਰਾਈ ਤੋਂ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਐੱਸ-400 ਡਿਫੈਂਸ ਸਿਸਟਮ ਲਈ ਮਿਜ਼ਾਈਲਾਂ ਖਰੀਦੇਗਾ ਭਾਰਤ, 10000 ਕਰੋੜ ਦੀ ਵੱਡੀ ਡੀਲ ਤੈਅ
NEXT STORY