ਨਵੀਂ ਦਿੱਲੀ - ਭਾਰਤ ਦਾ ਕੋਲਾ ਦਰਾਮਦ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 5.7 ਫੀਸਦੀ ਵਧ ਕੇ 75.2 ਕਰੋੜ ਟਨ ਹੋ ਗਿਆ, ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 71.1 ਕਰੋੜ ਟਨ ਸੀ। ਈ-ਕਾਮਰਸ ਪਲੇਟਫਾਰਮ ਐਮਜੰਕਸ਼ਨ ਸਰਵਿਸਿਜ਼ ਲਿਮਟਿਡ ਦੁਆਰਾ ਇਕੱਠੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ ਦਾ ਕੋਲਾ ਦਰਾਮਦ ਵੀ ਜੂਨ ਵਿੱਚ 6.59 ਫੀਸਦੀ ਵਧ ਕੇ 22.9 ਮਿਲੀਅਨ ਟਨ ਹੋ ਗਿਆ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 21.5 ਮਿਲੀਅਨ ਟਨ ਕੋਲਾ ਦਰਾਮਦ ਕੀਤਾ ਗਿਆ ਸੀ।
ਐੱਮ ਜੰਕਸ਼ਨ ਦੇ ਐੱਮ.ਡੀ ਅਤੇ ਸੀ.ਈ.ਓ. ਵਿਨੈ ਵਰਮਾ ਨੇ ਕਿਹਾ ਕਿ ਮੌਨਸੂਨ ਦੌਰਾਨ ਮੁਹੱਈਆ ਵਾਧੂ ਕੋਲੇ ਅਤੇ ਉਦਯੋਗਿਕ ਸਰਗਰਮੀਆਂ 'ਚ ਸੁਸਤੀ ਨੂੰ ਦੇਖਦੇ ਹੋਏ ਆਉਣ ਵਾਲੇ ਮਹੀਨਿਆਂ 'ਚ ਦਰਾਮਦ ਦੀ ਮੰਗ ਘੱਟ ਰਹਿ ਸਕਦੀ ਹੈ। ਜੂਨ 2024 ਦੌਰਾਨ ਕੁੱਲ ਦਰਾਮਦ ਵਿਚੋਂ, ਗੈਰ-ਕੋਕਿੰਗ ਕੋਲੇ ਦੀ ਦਰਾਮਦ 14.1 ਮਿਲੀਅਨ ਟਨ ਰਹੀ, ਜੋ ਪਿਛਲੇ ਸਾਲ ਜੂਨ ਵਿਚ ਦਰਾਮਦ ਕੀਤੇ ਗਏ 13.2 ਮਿਲੀਅਨ ਟਨ ਤੋਂ ਵੱਧ ਹੈ। ਕੋਕਿੰਗ ਕੋਲੇ ਦਾ ਆਯਾਤ 54.5 ਲੱਖ ਟਨ ਰਿਹਾ, ਜਦੋਂ ਕਿ ਜੂਨ 2023 ਵਿਚ 53.3 ਲੱਖ ਟਨ ਦਾ ਦਰਾਮਦ ਕੀਤਾ ਗਿਆ ਸੀ। ਅਪ੍ਰੈਲ-ਜੂਨ ਤਿਮਾਹੀ 'ਚ ਗੈਰ-ਕੋਕਿੰਗ ਕੋਲੇ ਦੀ ਦਰਾਮਦ 49.1 ਮਿਲੀਅਨ ਟਨ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ ਦਰਾਮਦ ਕੀਤੇ ਗਏ 46.5 ਮਿਲੀਅਨ ਟਨ ਤੋਂ ਜ਼ਿਆਦਾ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਕੋਕਿੰਗ ਕੋਲੇ ਦੀ ਦਰਾਮਦ 15.4 ਮਿਲੀਅਨ ਟਨ ਰਹੀ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 15.2 ਮਿਲੀਅਨ ਟਨ ਸੀ।
ਵਿੱਤੀ ਸਾਲ 2023-24 'ਚ ਭਾਰਤ ਦਾ ਕੋਲਾ ਦਰਾਮਦ 7.7 ਫੀਸਦੀ ਵਧ ਕੇ 268.2 ਮਿਲੀਅਨ ਟਨ ਹੋ ਗਿਆ, ਜਦਕਿ ਵਿੱਤੀ ਸਾਲ 2022-23 'ਚ ਦੇਸ਼ ਦਾ ਕੋਲਾ ਦਰਾਮਦ 249 ਮਿਲੀਅਨ ਟਨ ਸੀ। ਘਰੇਲੂ ਕੋਲਾ ਉਤਪਾਦਨ ਪਿਛਲੇ ਵਿੱਤੀ ਸਾਲ 'ਚ 11.71 ਫੀਸਦੀ ਵਧ ਕੇ 99.78 ਕਰੋੜ ਟਨ ਹੋ ਗਿਆ, ਜਦਕਿ 2022-23 'ਚ ਇਹ 89.31 ਕਰੋੜ ਟਨ ਸੀ।
ਗੱਡੀ ਘੱਟ ਚਲਦੀ ਹੈ ਤਾਂ ਫਾਇਦੇਮੰਦ ਹੈ ਪੀ.ਏ.ਵਾਈ.ਡੀ.
NEXT STORY